ਹੁਣ ਮੱਧ ਪ੍ਰਦੇਸ਼ ਵਿਧਾਨ ਸਭਾ ''ਚ ਵੀ ਪਾਸ ਹੋਇਆ CAA ਵਿਰੋਧੀ ਪ੍ਰਸਤਾਵ

02/05/2020 6:03:00 PM

ਭੋਪਾਲ— ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੇਂਦਰ ਸਰਕਾਰ ਤੋਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਹਟਾਉਣ ਦੀ ਮੰਗ ਦਾ ਪ੍ਰਸਤਾਵ ਬੁੱਧਵਾਰ ਨੂੰ ਪਾਸ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ.) 'ਚ ਵੀ ਸੋਧ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੇਰਲ, ਪੰਜਾਬ, ਪੱਛਮੀ ਬੰਗਾਲ ਅਤੇ ਰਾਜਸਥਾਨ ਵਿਧਾਨ ਸਭਾ 'ਚ ਸੀ.ਏ.ਏ. ਵਿਰੋਧੀ ਪ੍ਰਸਤਾਵ ਪਾਸ ਕੀਤਾ ਜਾ ਚੁਕਿਆ ਹੈ।

ਮੱਧ ਪ੍ਰਦੇਸ਼ ਵਿਧਾਨ ਸਭਾ 'ਚ ਬੁੱਧਵਾਰ ਨੂੰ ਸੀ.ਏ.ਏ. ਵਿਰੁੱਧ ਅਤੇ ਐੱਨ.ਪੀ.ਆਰ. 'ਚ ਸੋਧ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਹੁਣ 7ਵਾਂ ਰਾਜ ਬਣ ਗਿਆ ਹੈ, ਜਿੱਥੇ ਸੀ.ਏ.ਏ. ਵਿਰੁੱਧ ਪ੍ਰਸਤਾਵ ਪਾਸ ਹੋ ਚੁਕਿਆ ਹੈ। ਵਿਧਾਨ ਸਭਾ 'ਚ ਪੇਸ਼ ਕੀਤੇ ਗਏ ਪ੍ਰਸਤਾਵ 'ਚ ਕੇਂਦਰ ਸਰਕਾਰ ਤੋਂ ਸੀ.ਏ.ਏ. ਨੂੰ ਰੱਦ ਕਰਨ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ.) ਦੀਆਂ ਯੋਜਨਾਵਾਂ 'ਚ ਸੋਧ ਕਰਨ ਦੀ ਅਪੀਲ ਕੀਤੀ ਗਈ। ਉੱਥੇ ਹੀ ਵਿਰੋਧੀ ਦਲ ਭਾਜਪਾ ਨੇ ਇਸ ਪ੍ਰਸਤਾਵ ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲਿਆ। ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੱਤਾਧਾਰੀ ਕਾਂਗਰਸ ਅਤੇ ਮੁੱਖ ਮੰਤਰੀ ਕਮਲਨਾਥ 'ਤੇ ਜੰਮ ਕੇ ਨਿਸ਼ਾਨਾ ਸਾਧਿਆ।


DIsha

Content Editor

Related News