ਜ਼ਮੀਨ ’ਚ ਦਫਨ ਹੋਣ ਤੋਂ ਬਾਅਦ ਵੀ ਜ਼ਿੰਦਾ ਬਚਿਆ ਨਵ-ਜੰਮਿਆ ਬੱਚਾ, ਨਾਂ ਰੱਖਿਆ ਪ੍ਰਿਥਵੀ ਰਾਜ

12/25/2021 10:19:30 AM

ਅਸ਼ੋਕ ਨਗਰ- ਮੱਧ ਪ੍ਰਦੇਸ਼ ਦੇ ਅਸ਼ੋਕ ਨਗਰ ਜ਼ਿਲੇ ’ਚ ਮੂੰਗਾਵਲੀ ਥਾਣੇ ਦੇ ਝਾਗਰ ਚੱਕ ਪਿੰਡ ’ਚ 3 ਦਸੰਬਰ ਨੂੰ ਜ਼ਮੀਨ ’ਚ ਦੱਬਿਆ ਇਕ ਨਵ-ਜੰਮਿਆ ਬੱਚਾ ਮਿਲਿਆ ਸੀ। ਕਾਫ਼ੀ ਖ਼ਰਾਬ ਹਾਲਤ ’ਚ ਮਿਲਿਆ ਬੱਚਾ ਬੇਹੱਦ ਬੀਮਾਰ ਸੀ। 20 ਦਿਨ ਤੱਕ ਇਲਾਜ ਤੋਂ ਬਾਅਦ ਉਹ ਤੰਦਰੁਸਤ ਹੋ ਕੇ ਅਸ਼ੋਕ ਨਗਰ ਪਰਤ ਆਇਆ ਹੈ। ਬੱਚੇ ਦੇ ਮਾਂ-ਬਾਪ ਹੁਣ ਤੱਕ ਸਾਹਮਣੇ ਨਹੀਂ ਆਏ ਹਨ ਅਤੇ ਉਸ ਨੂੰ ਅਸ਼ੋਕ ਨਗਰ ਜ਼ਿਲਾ ਹਸਪਤਾਲ ’ਚ ਰੱਖਿਆ ਗਿਆ ਹੈ। ਹਸਪਤਾਲ ਦੇ ਸਟਾਫ ਮੈਂਬਰ ਹੀ ਉਸ ਦਾ ਧਿਆਨ ਰੱਖ ਰਹੇ ਹਨ। ਜ਼ਮੀਨ ’ਚ ਦੱਬਿਆ ਬੱਚਾ ਮੌਤ ਨੂੰ ਹਰਾ ਕੇ ਪਰਤਿਆ ਹੈ, ਇਸ ਲਈ ਉਸ ਦਾ ਨਾਂ ਪ੍ਰਿਥਵੀ ਰਾਜ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ‘ਓਮੀਕਰੋਨ’ ਵਕੀਲ ਜੋੜੇ ਦੇ ਵਿਆਹ ’ਚ ਬਣਿਆ ਰੋੜਾ, ਹਾਈ ਕੋਰਟ ਨੇ ਆਨਲਾਈਨ ਵਿਆਹ ਦੀ ਦਿੱਤੀ ਇਜਾਜ਼ਤ

3 ਦਸੰਬਰ ਨੂੰ ਮੂੰਗਾਵਲੀ ਦੇ ਝਾਗਰ ਚੱਕ ਪਿੰਡ ’ਚ ਖੇਤ ’ਚ ਇਹ ਬੱਚਾ ਜ਼ਮੀਨ ਦੇ ਅੰਦਰ ਰੋਂਦਾ ਹੋਇਆ ਪਿੰਡ ਵਾਸੀਆਂ ਨੂੰ ਮਿਲਿਆ ਸੀ। ਪਿੰਡ ਵਾਸੀਆਂ ਨੇ ਉਸ ਨੂੰ ਜ਼ਮੀਨ ’ਚੋਂ ਕੱਢਿਆ ਸੀ। ਬੱਚੇ ਨੂੰ ਮੁਢਲੇ ਇਲਾਜ ਲਈ ਕਮਿਊਨਿਟੀ ਸਿਹਤ ਕੇਂਦਰ ਮੂੰਗਾਵਲੀ ’ਚ ਭੇਜਿਆ ਗਿਆ ਸੀ। ਇੱਥੋਂ ਉਸ ਨੂੰ ਜ਼ਿਲਾ ਹਸਪਤਾਲ ਅਤੇ ਫਿਰ ਭੋਪਾਲ ਰੈਫਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: SC ਦੇ ਫ਼ੈਸਲੇ ਮਗਰੋਂ ਰਾਮ ਮੰਦਰ ਨੇੜੇ ਜ਼ਮੀਨ ਖਰੀਦਣ ਦੀ ਹੋੜ, SDM ਅਤੇ DIG ਦੇ ਰਿਸ਼ਤੇਦਾਰਾਂ ਨੇ ਲਏ ਪਲਾਟ

ਬੱਚੇ ਨੂੰ ਜਦੋਂ ਜ਼ਮੀਨ ’ਚੋਂ ਕੱਢਿਆ ਗਿਆ ਸੀ ਤਾਂ ਉਸ ਦੀ ਹਾਲਤ ਬੇਹੱਦ ਖ਼ਰਾਬ ਸੀ। ਜਦੋਂ ਉਸ ਨੂੰ ਭੋਪਾਲ ਦੇ ਕਮਲਾ ਨਹਿਰੂ ਹਸਪਤਾਲ ਲਿਆਂਦਾ ਗਿਆ ਤਾਂ ਉਸ ਨੂੰ ਨਿਮੋਨੀਆ, ਹਾਇਪੋਥਰਮੀਆ ਅਤੇ ਫੇਫੜਿਆਂ ਦੀ ਇਨਫੈਕਸ਼ਨ ਸੀ। ਉਸ ਦੇ ਪੈਰਾਂ ਦੀਆਂ ਉਗਲਾਂ ਨੂੰ ਕੀੜੀਆਂ ਖਾਣ ਲੱਗੀਆਂ ਸਨ। ਕਮਲਾ ਨਹਿਰੂ ਹਸਪਤਾਲ ’ਚ 20 ਦਿਨਾਂ ਤੱਕ ਚਲੇ ਇਲਾਜ ਦੌਰਾਨ ਉਸ ਦੇ ਪੈਰਾਂ ਦੀਆਂ ਉਗਲਾਂ ਦੀ ਸਰਜਰੀ ਕੀਤੀ ਗਈ। 

ਇਹ ਵੀ ਪੜ੍ਹੋ:  ਹੁਣ CRPF ਮਹਿਲਾ ਕਮਾਂਡੋ ਦੇ ਹੱਥ ਹੋਵੇਗੀ ਅਮਿਤ ਸ਼ਾਹ, ਸੋਨੀਆ ਤੇ ਮਨਮੋਹਨ ਸਿੰਘ ਦੀ ਸੁਰੱਖਿਆ

ਬੱਚਾ ਹੁਣ ਪੂਰੀ ਤਰ੍ਹਾਂ ਸਿਹਤਮੰਦ ਹੈ ਪਰ ਉਸ ਦੇ ਮਾਂ-ਬਾਪ ਜਾਂ ਪਰਿਵਾਰ ਵਾਲੇ ਅਜੇ ਹੁਣ ਸਾਹਮਣੇ ਨਹੀਂ ਆਏ ਹਨ। ਉਸ ਨੂੰ ਫ਼ਿਲਹਾਲ ਜ਼ਿਲ੍ਹਾ ਮੈਡੀਕਲ ਦੇ ਐੱਸ. ਐੱਨ. ਸੀ. ਯੂ. ਵਾਰਡ ’ਚ ਰੱਖਿਆ ਗਿਆ ਹੈ। ਹਸਪਤਾਲ ਦੇ ਸਟਾਫ਼ ਹੀ ਉਸ ਦੀ ਦੇਖ-ਰੇਖ ਕਰ ਰਹੇ ਹਨ। ਸ਼ੁੱਕਰਵਾਰ ਨੂੰ ਬਾਲ ਕਲਿਆਣ ਕਮੇਟੀ ਦੇ ਪ੍ਰਧਾਨ ਸੰਜੀਵ ਰਘੂਵੰਸ਼ੀ ਅਤੇ ਦੀਕਸ਼ਾ ਸ਼ਿਸ਼ੂ ਗ੍ਰਹਿ ਦੇ ਪ੍ਰਬੰਧਕ ਜ਼ਿਲ੍ਹਾ ਹਸਪਤਾਲ ਪਹੁੰਚੇ ਅਤੇ ਉਸ ਦੇ ਸਿਹਤ ਦੀ ਜਾਣਕਾਰੀ ਲਈ।

ਇਹ ਵੀ ਪੜ੍ਹੋ:  ਹੁਣ ਬਲਾਤਕਾਰੀਆਂ ਦੀ ਖੈਰ ਨਹੀਂ, ਮਿਲੇਗੀ ਫਾਂਸੀ ਦੀ ਸਜ਼ਾ, ਇਸ ਸੂਬੇ ਦੀ ਵਿਧਾਨ ਸਭਾ ’ਚ ‘ਸ਼ਕਤੀ ਬਿੱਲ’ ਪੇਸ਼

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News