ਕੋਵਿਡ-19 ਜਾਂਚ ਲਈ ਪਹਿਲੀ ਸਭ ਤੋਂ ਸਸਤੀ ਸਵਦੇਸ਼ੀ ਕਿੱਟ ਬਣਾਈ

05/04/2020 7:19:53 PM

ਕੋਲਕਾਤਾ, 4 ਮਈ (ਵਾਰਤਾ)- ਕੇਂਦਰੀ ਵਿਗਿਆਨ ਅਤੇ ਤਕਨੀਕੀ ਖੋਜ ਵਿਭਾਗ (ਡੀ.ਐਸ.ਆਈ.ਆਰ.) ਨਾਲ ਸਬੰਧਿਤ ਜੀ.ਸੀ.ਸੀ. ਬਾਇਓਟੈਕ (ਇੰਡੀਆ) ਪ੍ਰਾਈਵੇਟ ਲਿਮਟਿਡ ਕੰਪਨੀ ਨੇ ਕੋਰੋਨਾ ਮਹਾਂਮਾਰੀ ਪੈਦਾ ਕਰਨ ਵਾਲੇ ਵਾਇਰਸ ਸਾਰਸ ਕੋਵ-2 ਦੇ ਆਰ.ਐਨ.ਏ. (ਰਾਈਬੋ ਨਿਊਕਲਿਕ ਐਸਿਡ) ਦੀ ਜਾਂਚ ਕਰਨ ਵਾਲੀ ਕਿੱਟ ਤਿਆਰ ਕੀਤੀ ਹੈ। ਕੰਪਨੀ ਦੇ ਬੁਲਾਰੇ ਅਤੇ ਖੋਜ ਅਤੇ ਵਿਕਾਸ ਵਿਭਾਗ ਮੁਖੀ ਡਾ. ਅਵਿਜੀਤ ਘੋਸ਼ ਨੇ ਸੋਮਵਾਰ ਨੂੰ ਦੱਸਿਆ ਕਿ ਕਿੱਟ ਦਾ ਨਾਂ ਡੀ.ਆਈ.ਏ.ਜੀ.ਸ਼ਿਓਰ ਐਨ ਕੋਵ-19 ਰੱਖਿਆ ਗਿਆ ਹੈ। ਇਸ ਕਿੱਟ ਨੂੰ ਆਈ.ਸੀ.ਐਮ.ਆਰ. ਵਲੋਂ ਮਨਜ਼ੂਰੀ ਵੀ ਮਿਲ ਗਈ ਹੈ। ਇਹ ਕਿੱਟ ਦੇਸ਼ ਵਿਚ ਕੋਵਿਡ-19 ਦੀ ਜਾਂਚ ਲਈ ਸਭ ਤੋਂ ਸਸਤੀ ਕਿੱਟ ਹੈ। ਇਸ ਦੀ ਕੀਮਤ 500 ਰੁਪਏ ਹੈ। ਇਸ ਵਿਚ 90 ਮਿੰਟ ਦੌਰਾਨ ਵਾਇਰਸ ਦੀ ਜਾਂਚ ਕਰਨ ਦੀ ਸਮਰੱਥਾ ਹੈ। ਇਸ ਕਿੱਟ ਦੀ ਗੁਣਵੱਤਾ ਵੀ ਕਾਫੀ ਬਿਹਤਰ ਹੈ। ਇਸ ਕਿੱਟ ਦੇ ਵਿਕਾਸ ਨਾਲ ਦੇਸ਼ ਵਿਚ ਜਾਂਚ ਦੀ ਰਫਤਾਰ ਵਿਚ ਤੇਜ਼ੀ ਲਿਆਉਣ ਵਿਚ ਕਾਫੀ ਮਦਦ ਮਿਲੇਗੀ।

Sunny Mehra

This news is Content Editor Sunny Mehra