ਵਿਦੇਸ਼ ਮੰਤਰੀ ਜੈਸ਼ੰਕਰ ਨੇ ਮੋਜ਼ਾਮਬੀਕ ’ਚ ਭਾਰਤ ਵਿੱਚ ਬਣੀ ਟ੍ਰੇਨ ’ਚ ਕੀਤਾ ਸਫਰ, ਕਹੀ ਇਹ ਗੱਲ

04/15/2023 3:18:31 AM

ਮਾਪੁਟੋ (ਭਾਸ਼ਾ) : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੋਜ਼ਾਮਬੀਕ ਦੀ ਆਪਣੀ ਫੇਰੀ ਦੌਰਾਨ ‘ਮੇਡ ਇਨ ਇੰਡੀਆ’ (ਭਾਰਤ ਦੀ ਬਣੀ) ਰੇਲਗੱਡੀ ’ਚ ਸਫ਼ਰ ਕੀਤਾ ਅਤੇ ਟਰਾਂਸਪੋਰਟ ਮੰਤਰੀ ਨਾਲ ਰੇਲ ਨੈੱਟਵਰਕ, ਇਲੈਕਟ੍ਰਿਕ ਵਾਹਨਾਂ ਅਤੇ ਜਲ ਮਾਰਗਾਂ ਨਾਲ ਸੰਪਰਕ ਦਾ ਦਾਇਰਾ ਵਧਾਉਣ ਦੇ ਮੁੱਦੇ ’ਤੇ ਵਿਆਪਕ ਗੱਲਬਾਤ ਕੀਤੀ। ਜੈਸ਼ੰਕਰ 3 ਦਿਨਾ ਦੌਰੇ ’ਤੇ ਵੀਰਵਾਰ ਨੂੰ ਮੋਜ਼ਾਮਬੀਕ ਦੀ ਰਾਜਧਾਨੀ ਮਾਪੁਟੋ ਪਹੁੰਚੇ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਫਰੀਕੀ ਦੇਸ਼ ਦੀ ਸੰਸਦ ਦੇ ਸਪੀਕਰ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ : ਸੈਲਾਨੀਆਂ ਨੂੰ ਲੁਭਾਉਣ ਲਈ ਜਾਪਾਨ ਨੇ ਦੇਸ਼ 'ਚ ਪਹਿਲਾ ਕੈਸੀਨੋ ਖੋਲ੍ਹਣ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ

ਜੈਸ਼ੰਕਰ ਭਾਰਤ ਦੇ ਪਹਿਲੇ ਵਿਦੇਸ਼ ਮੰਤਰੀ ਹਨ, ਜਿਨ੍ਹਾਂ ਨੇ ਮੋਜ਼ਾਮਬੀਕ ਦਾ ਅਧਿਕਾਰਤ ਦੌਰਾ ਕੀਤਾ। ਉਨ੍ਹਾਂ ਵੀਰਵਾਰ ਨੂੰ ਟਵੀਟ ਕੀਤਾ, "ਮੋਜ਼ਾਮਬੀਕਨ ਪੋਰਟ ਐਂਡ ਰੇਲ ਅਥਾਰਟੀ ਦੇ ਟਰਾਂਸਪੋਰਟ ਅਤੇ ਸੰਚਾਰ ਮੰਤਰੀ ਅਤੇ ਮੋਜ਼ਾਮਬੀਕਨ ਪੋਰਟ ਅਤੇ ਰੇਲ ਅਥਾਰਟੀ ਦੇ ਚੇਅਰਮੈਨ ਮਾਟਿਅਸ ਮਗਾਲਾ ਨਾਲ ਗ੍ਰੀਨ ਟ੍ਰਾਂਸਪੋਰਟ ’ਤੇ ਸ਼ਾਨਦਾਰ ਗੱਲਬਾਤ।" ਉਨ੍ਹਾਂ ਰੇਲ ਨੈੱਟਵਰਕ, ਇਲੈਕਟ੍ਰਿਕ ਵਾਹਨਾਂ ਅਤੇ ਜਲ ਮਾਰਗ ਸੰਪਰਕ ਦਾ ਦਾਇਰਾ ਵਧਾਉਣ ਦੇ ਮੁੱਦੇ ’ਤੇ ਚਰਚਾ ਵੀ ਕੀਤੀ।

ਇਹ ਵੀ ਪੜ੍ਹੋ : USA ਰਹਿੰਦੇ ਪਤੀ ਤੋਂ ਤੰਗ ਆ ਕੇ ਨਰਸ ਨੇ ਦੇ ਦਿੱਤੀ ਜਾਨ, ਢਾਈ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਜੈਸ਼ੰਕਰ ਨੇ ਮਾਪੁਟੋ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਸੰਵਾਦ ਕਰਨ ਦੇ ਨਾਲ ਹੀ ਇਕ ਮੰਦਰ ਵਿੱਚ ਪੂਜਾ ਵੀ ਕੀਤੀ। ਉਨ੍ਹਾਂ ਟਵੀਟ ਕੀਤਾ ਕਿ ਮੈਪੁਟੋ 'ਚ ਵੀਰਵਾਰ ਸ਼ਾਮ ਨੂੰ ਸ਼੍ਰੀ ਵਿਸ਼ੰਵਭਰ ਮਹਾਦੇਵ ਮੰਦਰ 'ਚ ਪੂਜਾ ਕੀਤੀ। ਇੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਸੰਵਾਦ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh