ਜੰਮੂ-ਕਸ਼ਮੀਰ : ਅਮਰਨਾਥ ਯਾਤਰਾ ਤੋਂ ਬਾਅਦ ਰੋਕੀ ਗਈ 'ਮਾਚੈਲ ਮਾਤਾ ਯਾਤਰਾ'

08/03/2019 3:33:00 PM

ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਅਮਰਨਾਥ ਯਾਤਰਾ ਤੋਂ ਬਾਅਦ ਹੁਣ ਇਕ ਹੋਰ ਤੀਰਥ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ਵਿਚ 43 ਦਿਨਾਂ ਤਕ ਚੱਲਣ ਵਾਲੀ 'ਮਾਚੈਲ ਮਾਤਾ ਯਾਤਰਾ' ਸੁਰੱਖਿਆ ਕਾਰਨਾਂ ਤੋਂ ਰੋਕ ਦਿੱਤੀ ਗਈ ਹੈ। ਕਿਸ਼ਤਵਾੜ, ਜੰਮੂ ਜ਼ਿਲੇ ਵਿਚ ਆਉਂਦਾ ਹੈ ਅਤੇ ਮਾਚੈਲ ਮਾਤਾ ਯਾਤਰਾ ਸਾਉਣ ਦੇ ਮਹੀਨੇ ਵਿਚ ਸਭ ਤੋਂ ਅਹਿਮ ਮੰਨੀ ਜਾਂਦੀ ਹੈ। ਹਰ ਸਾਲ ਤੀਰਥ ਯਾਤਰੀ ਕਿਸ਼ਤਵਾੜ ਦੇ ਮਾਛਿਲ ਸਥਿਤ ਮਾਚੈਲ ਮਾਤਾ ਦੇ ਦਰਸ਼ਨਾਂ ਲਈ ਜਾਂਦੇ ਹਨ। ਇਸ ਮੰਦਰ ਵਿਚ ਮਾਂ ਦੁਰਗਾ ਦੀ ਪੂਜਾ ਹੁੰਦੀ ਹੈ। ਇਸ ਮੰਦਰ ਨੂੰ ਮਾਛਿਲ ਮਾਤਾ ਅਸਥਾਨ ਵੀ ਕਹਿੰਦੇ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਯਾਤਰਾ ਨਾ ਸ਼ੁਰੂ ਕਰਨ ਅਤੇ ਜੋ ਲੋਕ ਰਸਤੇ ਵਿਚ ਹਨ, ਉਨ੍ਹਾਂ ਨੂੰ ਵਾਪਸ ਪਰਤਣ ਨੂੰ ਕਿਹਾ ਹੈ। ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਅੰਗਰੇਜ਼ ਸਿੰਘ ਰਾਣਾ ਨੇ ਦੱਸਿਆ ਕਿ ਸੁਰੱਖਿਆ ਕਾਰਨ ਕਾਰਨ ਤੁਰੰਤ ਯਾਤਰਾ ਰੋਕ ਦਿੱਤੀ ਗਈ ਹੈ। ਇਹ ਯਾਤਰਾ 25 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ 5 ਸਤੰਬਰ ਨੂੰ ਇਸ ਨੂੰ ਖਤਮ ਹੋਣਾ ਸੀ। ਤੀਰਥ ਯਾਤਰੀ 30 ਕਿਲੋਮੀਟਰ ਦੇ ਮੁਸ਼ਕਲ ਰਸਤੇ ਨੂੰ ਤੈਅ ਕਰ ਕੇ ਕਿਸ਼ਤਵਾੜ ਦੇ ਮਾਛਿਲ 'ਚ ਦੁਰਗਾ ਮਾਤਾ ਮੰਦਰ ਵਿਚ ਪੂਜਾ ਕਰਦੇ ਹਨ।

ਹਜ਼ਾਰਾਂ ਲੋਕ ਖਾਸ ਤੌਰ 'ਤੇ ਜੰਮੂ ਤੋਂ ਇਸ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ। ਹਰ ਸਾਲ ਸਿਰਫ ਅਗਸਤ ਵਿਚ ਹੀ ਇਸ ਮੰਦਰ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਇੱਥੇ ਮੂਰਤੀਆਂ ਅਤੇ ਪਿੰਡੀਆਂ ਹਨ, ਜਿਸ ਨੂੰ ਚੰਦਿਕਾ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਮੰਦਰ 'ਚ ਦੇਵੀਆਂ ਨੂੰ ਜੋ ਗਹਿਣੇ ਪਹਿਨਾਏ ਗਏ ਹਨ, ਉਹ ਆਪਣੇ ਆਪ ਹੀ ਹਿਲਦੇ ਹਨ। ਕਈ ਵਾਰ ਤੀਰਥ ਯਾਤਰੀਆਂ ਨੇ ਇੱਥੇ 'ਤੇ ਕਈ ਚੀਜ਼ਾਂ ਮਹਿਸੂਸ ਕੀਤੀਆਂ ਹਨ, ਜਿਨ੍ਹਾਂ ਨੂੰ ਅਲੌਕਿਕ ਕਿਹਾ ਜਾਂਦਾ ਹੈ।

ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਸਰਕਾਰ ਨੇ ਇਕ ਐਡਵਾਇਜ਼ਰੀ ਜਾਰੀ ਕਰ ਕੇ ਅਮਰਨਾਥ ਯਾਤਰਾ ਦੇ ਸਾਰੇ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਕਸ਼ਮੀਰ ਤੋਂ ਜਲਦੀ ਤੋਂ ਜਲਦੀ ਚਲੇ ਜਾਣ ਨੂੰ ਕਿਹਾ ਹੈ। ਇਹ ਫੈਸਲਾ ਕਸ਼ਮੀਰ ਘਾਟੀ ਵਿਚ ਅੱਤਵਾਦੀ ਖਤਰਿਆਂ ਦੇ ਖਦਸ਼ੇ ਕਾਰਨ ਲਿਆ ਗਿਆ। ਸਰਕਾਰ ਮੁਤਾਬਕ ਯਾਤਰੀ ਅਤੇ ਸੈਲਾਨੀ ਜਿੰਨੀ ਜਲਦੀ ਹੋ ਸਕੇ ਘਾਟੀ ਤੋਂ ਵਾਪਸ ਚਲੇ ਜਾਣ। ਸੂਤਰਾਂ ਦੀ ਮੰਨੀਏ ਤਾਂ ਅੱਤਵਾਦੀ ਅਮਰਨਾਥ ਯਾਤਰੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਉਂਝ ਮੌਸਮ ਖਰਾਬ ਹੋਣ ਕਾਰਨ 4 ਅਗਸਤ ਤਕ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ।

Tanu

This news is Content Editor Tanu