ਵੈਂਕਈਆ ਨਾਇਡੂ ''ਹੁਨਰ ਹਾਟ'' ਪਹੁੰਚੇ, ਕਾਰੀਗਰਾਂ ਨਾਲ ਕੀਤੀ ਗੱਲਬਾਤ

02/20/2020 4:56:22 PM

ਨਵੀਂ ਦਿੱਲੀ (ਭਾਸ਼ਾ)—ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਘੱਟ ਗਿਣਤੀ ਕੰਮ ਮੰਤਰਾਲੇ ਵਲੋਂ ਆਯੋਜਿਤ 'ਹੁਨਰ ਹਾਟ' ਦੀ ਵੀਰਵਾਰ ਭਾਵ ਅੱਜ ਦੌਰਾ ਕੀਤਾ ਅਤੇ ਦੇਸ਼ ਭਰ ਤੋਂ ਆਏ ਕਾਰੀਗਰਾਂ ਅਤੇ ਦਸਤਕਾਰਾਂ ਨਾਲ ਗੱਲਬਾਤ ਕੀਤੀ। ਉੱਪ ਰਾਸ਼ਟਰਪਤੀ ਦੇ ਦਫਤਰ ਨੇ ਟਵੀਟ ਕਰ ਕੇ ਕਿਹਾ ਕਿ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਉਨ੍ਹਾਂ ਦੀ ਪਤਨੀ ਉਸ਼ਮਾ ਨੇ 'ਹੁਨਰ ਹਾਟ' ਦਾ ਦੌਰਾ ਕੀਤਾ ਅਤੇ ਕਾਰੀਗਰਾਂ, ਸ਼ਿਲਪਕਾਰਾਂ ਅਤੇ ਦਸਤਕਾਰਾਂ ਨਾਲ ਗੱਲਬਾਤ ਕੀਤੀ। ਵੈਂਕਈਆ ਨਾਇਡੂ ਨਾਲ ਘੱਟ ਗਿਣਤੀ ਕੰਮ ਮੰਤਰੀ ਮੁੱਖਤਾਰ ਅੱਬਾਸ ਨਕਵੀ ਵੀ ਮੌਜੂਦ ਸਨ। 

PunjabKesari

ਜ਼ਿਕਰਯੋਗ ਹੈ ਕਿ 'ਕੌਸ਼ਲ ਨੂੰ ਕੰਮ' ਵਿਸ਼ੇ 'ਤੇ ਆਧਾਰਿਤ ਇਹ 'ਹੁਨਰ ਹਾਟ' 13 ਫਰਵਰੀ ਤੋਂ 23 ਫਰਵਰੀ 2020 ਤਕ ਆਯੋਜਿਤ ਕੀਤਾ ਗਿਆ ਹੈ। ਇਹ ਹੁਨਰ ਹਾਟ ਦਿੱਲੀ 'ਚ ਆਯੋਜਿਤ ਕੀਤਾ ਗਿਆ ਹੈ, ਜਿੱਥੇ ਦੇਸ਼ ਭਰ ਦੇ ਹੁਨਰ ਉਸਤਾਦ, ਦਸਤਕਾਰ, ਸ਼ਿਲਪਕਾਰ ਹਿੱਸਾ ਲੈ ਰਹੇ ਹਨ। ਇਨ੍ਹਾਂ 'ਚ 50 ਫੀਸਦੀ ਤੋਂ ਵਧ ਮਹਿਲਾ ਦਸਤਕਾਰ ਸ਼ਾਮਲ ਹਨ। ਨਕਵੀ ਦਾ ਕਹਿਣਾ ਹੈ ਕਿ ਪਿਛਲੇ ਲੱਗਭਗ 3 ਸਾਲਾਂ 'ਚ 'ਹੁਨਰ ਹਾਟ' ਜ਼ਰੀਏ ਲੱਗਭਗ 3 ਲੱਖ ਦਸਤਕਾਰਾਂ, ਸ਼ਿਲਪਕਾਰਾਂ ਨੂੰ ਰੋਜ਼ਗਾਰ ਦੇ ਮੌਕੇ ਉਪਲੱਬਧ ਕਰਵਾਏ ਗਏ  ਹਨ। ਇਨ੍ਹਾਂ 'ਚ ਵੱਡੀ ਗਿਣਤੀ 'ਚ ਦੇਸ਼ ਭਰ ਦੀਆਂ ਮਹਿਲਾ ਦਸਤਕਾਰ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਦਿੱਲੀ, ਮੁੰਬਈ, ਪ੍ਰਯਾਗਰਾਜ, ਲਖਨਊ, ਜੈਪੁਰ, ਅਹਿਮਦਾਬਾਦ, ਹੈਦਰਾਬਾਦ, ਇੰਦੌਰ ਆਦਿ ਥਾਵਾਂ 'ਤੇ 'ਹੁਨਰ ਹਾਟ' ਆਯੋਜਿਤ ਕੀਤੇ ਜਾ ਚੁੱਕੇ ਹਨ।


Tanu

Content Editor

Related News