ਪੁਡੂਚੇਰੀ ਦੇ ਮੰਤਰੀ ਦੇ ਘਰ ’ਚ ਬੰਬ ਹੋਣ ਦੀ ਖਬਰ ਨਿਕਲੀ ਅਫਵਾਹ

Monday, Sep 02, 2019 - 06:00 PM (IST)

ਪੂਡੁਚੇਰੀ (ਭਾਸ਼ਾ)— ਪੂਡੁਚੇਰੀ ਦੇ ਲੋਕ ਭਲਾਈ ਮੰਤਰੀ ਐੱਮ. ਕੰਡਾਸਾਮੀ ਦੇ ਘਰ ’ਚ ਬੰਬ ਹੋਣ ਦੀ ਖਬਰ ਅਫਵਾਹ ਨਿਕਲੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਾਂਚ ’ਚ ਪਤਾ ਲੱਗਾ ਕਿ ਬੰਬ ਹੋਣ ਦੀ ਸੂਚਨਾ ਦੇਣ ਲਈ ਫੋਨ ਅਜਿਹੇ ਵਿਅਕਤੀ ਨੇ ਕੀਤਾ ਸੀ, ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਸ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਇਹ ਫੋਨ ਐਤਵਾਰ ਨੂੰ ਕੀਤਾ ਗਿਆ ਸੀ। ਗੋਰੀਮੇਡੂ ਪੁਲਸ ਥਾਣੇ ’ਚ ਸਵੇਰ ਦੇ ਸਮੇਂ ਕੀਤੇ ਗਏ ਫੋਨ ’ਚ ਕਿਹਾ ਗਿਆ ਕਿ ਸ਼ਹਿਰ ਅਤੇ ਪੰਨੀਥਿੱਟੂ ਪਿੰਡ ਵਿਚ ਮੰਤਰੀ ਦੇ ਘਰ ਨੂੰ ਉਡਾ ਦਿੱੱਤਾ ਜਾਵੇਗਾ। ਪੁਲਸ ਨੇ ਬੰਬ ਰੋਕੂ ਦਸਤੇ ਅਤੇ ਖੋਜੀ ਕੁੱਤਿਆਂ ਨਾਲ ਦੋਹਾਂ ਘਰਾਂ ਦੀ ਜਾਂਚ ਕੀਤੀ ਪਰ ਉੱਥੋਂ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। 

ਪੁਲਸ ਨੇ ਕਿਹਾ ਕਿ ਜਾਂਚ ’ਚ ਸਾਹਮਣੇ ਆਇਆ ਹੈ ਕਿ ਫੋਨ ਕਰਨ ਵਾਲਾ ਵਿਅਕਤੀ ਤਾਮਿਲਨਾਡੂ ਸੂਬੇ ਦੇ ਵਿੱਲੁਪੂਰਮ ਜ਼ਿਲੇ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰੀ ਦੇ ਘਰ ਦੇ ਬਾਹਰ ਹਾਲਾਂਕਿ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੰਡਾਸਾਮੀ ਨੇ ਕਿਹਾ ਕਿ ਉਹ ਅਜਿਹੇ ਵਿਅਕਤੀ ਨੂੰ ਨਹੀਂ ਜਾਣਦੇ, ਜੋ ਉਨ੍ਹਾਂ ਲਈ ਖਤਰਾ ਹੋਵੇ।  


Tanu

Content Editor

Related News