ਸਮਾਜਵਾਦੀ ਪਾਰਟੀ ਨੇਤਾ ਮਨੀਸ਼ ਗਿਰੀ ਦਾ ਲਖਨਊ ''ਚ ਕਤਲ

Tuesday, Aug 09, 2016 - 10:42 AM (IST)

ਸਮਾਜਵਾਦੀ ਪਾਰਟੀ ਨੇਤਾ ਮਨੀਸ਼ ਗਿਰੀ ਦਾ ਲਖਨਊ ''ਚ ਕਤਲ

ਲਖਨਊ— ਇੱਥੋਂ ਦੇ ਗੋਮਤੀ ਨਗਰ ਥਾਣਾ ਖੇਤਰ ''ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸਮਾਜਵਾਦੀ ਪਾਰਟੀ ਦੇ ਨੇਤਾ ਮਨੀਸ਼ ਗਿਰੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਖੂਨ ਨਾਲ ਲੱਥਪੱਥ ਲਾਸ਼ ਗਵਾਰੀ ਕ੍ਰਾਸਿੰਗ ਸਥਿਤ ਪਲਾਂਟ ਦੇ ਇਕ ਕਮਰੇ ''ਚ ਮਿਲੀ। ਦੱਸਿਆ ਜਾ ਰਿਹਾ ਹੈ ਕਿ ਕਤਲ ਕੁਹਾੜੀ ਨਾਲ ਕੱਟ ਕੇ ਕੀਤਾ ਗਿਆ ਹੈ। ਮੌਕੇ ''ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ''ਚ ਕਤਲ ਦੇ ਪਿੱਛੇ ਨਾਜਾਇਜ਼ ਸੰਬੰਧਾਂ ਦਾ ਸ਼ੱਕ ਦੱਸਿਆ ਜਾ ਰਿਹਾ ਹੈ।
ਪੁਲਸ ਨੇ ਦੱਸਿਆ ਕਿ ਜਿਸ ਪਲਾਂਟ ''ਚ ਲਾਸ਼ ਮਿਲੀ, ਉੱਥੋਂ ਕੁਝ ਹੀ ਦੂਰੀ ''ਤੇ ਮਨੀਸ਼ ਦਾ ਟਿੰਡਕ ਪਲਾਂਟ ਹੈ। ਪਲਾਂਟ ਦੀ ਜਾਂਚ ਕਰ ਰਹੀ ਪੁਲਸ ਨੂੰ ਉੱਥੋਂ ਸ਼ਰਾਬ ਦੀਆਂ ਖਾਲੀਆਂ ਬੋਤਲਾਂ ਅਤੇ ਨਮਕ ਦੇ ਪੈਕੇਟ ਮਿਲੇ ਹਨ।


author

Disha

News Editor

Related News