ਟਲ ਗਿਆ ਵੱਡਾ ਰੇਲ ਹਾਦਸਾ, ਟੇਢੀ ਪਟੜੀ ਤੋਂ ਲੰਘੀ ਨੀਲਾਂਚਲ ਐਕਸਪ੍ਰੈਸ

06/18/2023 2:33:16 PM

ਨੈਸ਼ਨਲ ਡੈਸਕ- ਠੰਡ 'ਚ ਜਿਸ ਤਰ੍ਹਾਂ ਪਟੜੀ ਦੇ ਸੁੰਗੜਨ ਅਤੇ ਟੁੱਟਣ ਦਾ ਡਰ ਬਣਿਆ ਰਹਿੰਦਾ ਹੈ ਉਸੇ ਤਰ੍ਹਾਂ ਭਿਆਨਕ ਗਰਮੀ 'ਚ ਰੇਲਵੇ ਦੀ ਪਟੜੀ ਦੇ ਟੇਢਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਤਾਜਾ ਮਾਮਲਾ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਨਿਗੋਹਾਂ ਰੇਲਵੇ ਸਟੇਸ਼ਨ ਦਾ ਹੈ। ਜਿਥੇ ਭਿਆਨਕ ਗਰਮੀ ਕਾਰਨ ਰੇਲ ਦੀ ਪਟੜੀ ਟੇਢੀ ਹੋ ਗਈ। ਇਸ ਦੌਰਾਨ ਨੀਲਾਂਚਲ ਐਕਸਪ੍ਰੈਸ ਮਿਸ ਐਲਾਇਨਮੈਂਟ ਲੂਪ ਤੋਂ ਪੂਰੀ ਗੱਡੀ ਗੁਜ਼ਰ ਗਈ। ਹਾਲਾਂਕਿ ਜਦੋਂ ਗੱਡੀ ਲੂਟ ਤੋਂ ਗੁਜ਼ਰਦੀ ਹੈ ਤਾਂ ਉਸਦੀ ਸਪੀਡ ਘੱਟ ਰਹਿੰਦੀ ਹੈ। ਜੇਕਰ ਤੇਜ਼ ਸਪੀਡ ਹੁੰਦੀ ਤਾਂ ਵੱਡਾ ਹਾਦਸਾ ਹੋ ਸਕਦਾ ਹੈ ਸੀ ਜਸ ਵਿਚ ਕਈ ਲੋਕਾਂ ਦੀ ਜਾਣ ਵੀ ਜਾ ਸਕਦੀ ਸੀ।

ਲਖਨਊ 'ਚ ਮਿਸ ਐਲਾਈਨਮੈਂਟ ਲੂਪ ਲਾਈਨ ਤੋਂ ਨਿਕਲੀ ਨੀਲਾਂਚਲ ਐਕਸਪ੍ਰੈਸ

ਮਿਲੀ ਜਾਣਕਾਰੀ ਮੁਤਾਬਕ, ਹੁਣ ਰੇਲਵੇ ਦੇ ਅਧਿਕਾਰੀ ਆਪਣੀ ਗਲਤੀ ਨੂੰ ਠੀਕ ਕਰਨ 'ਚ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਮੇਨ ਲਾਈਨ 'ਤੇ ਮਾਲ ਗੱਡੀ ਸੀ। ਅਜਿਹੇ 'ਚ ਨੀਲਾਂਚਲ ਐਕਸਪ੍ਰੈਸ ਨੂੰ ਉਥੋਂ ਰਸਤਾ ਨਹੀਂ ਮਿਲੀਆ। ਇਸ ਦੌਰਾਨ ਗੱਡੀ ਨੂੰ ਲੂਪ ਲਾਈਨ ਤੋਂ ਲੰਘਾਇਆ ਗਿਆ। ਲੂਪ ਲਾਈਨ ਦੀ ਪਟੜੀ ਦਾ ਲੋਹਾ ਹਲਕਾ ਜਿਹਾ ਟੇਢਾ  ਹੋ ਗਿਆ ਸੀ ਜਿਸਦਾ ਕਾਰਨ ਭਿਆਨਕ ਗਰਮੀ ਦੱਸਿਆ ਜਾ ਰਿਹਾ ਹੈ। ਰੇਲਵੇ ਦੇ ਇਕ ਸੀਨੀਅਨ ਅਧਿਕਾਰੀ ਨੇ ਦੱਸਿਆ ਕਿ ਗਰਮੀ ਕਾਰਨ ਅਜਿਹਾ ਹੋਇਆ ਹੋ ਸਕਦਾ ਹੈ ਇਸਦੀ ਸੰਭਾਵਨਾ ਕਾਫੀ ਹੈ। ਰੇਲ 'ਚ ਲਗਭਗ 1500 ਤੋਂ ਵੱਧ ਲੋਕ ਸਵਾਰ ਸਨ। ਜੇਕਰ ਕੁਝ ਵੀ ਗੜਬੜ ਹੁੰਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। 

ਲਖਨਊ ਜੰਕਸ਼ਨ 'ਤੇ ਪਹੁੰਚਣ ਤੋਂ ਬਾਅਦ ਡਰਾਈਵਰ ਨੇ ਦਰਜ ਕਰਵਾਈ ਸ਼ਿਕਾਇਤ

ਦੱਸ ਦੇਈਏ ਕਿ ਪਟੜੀ ਫੈਲਣ ਨਾਲ ਲੋਕੋ ਪਾਇਲਟ ਨੂੰ ਝਟਕਾ ਮਹਿਸੂਸ ਹੋਇਆ ਤਾਂ ਉਸਨੇ ਰੇਲ ਰੋਕ ਦਿੱਤੀ। ਤੁਰੰਤ ਪਾਇਲਟ ਨੇ ਇਸਦੀ ਸੂਚਨਾ ਕੰਟਰੋਲ ਰੂਮ ਨੂੰ ਦਿੱਤੀ। ਰੇਲ ਦਾ ਡਰਾਈਵਰ ਜਦੋਂ ਲਖਨਊ ਜੰਕਸ਼ਨ ਪਹੁੰਚਿਆ ਤਾਂ ਉਸਨੇ ਇਸ ਮਾਮਲੇ 'ਚ ਸ਼ਿਕਾਇਤ ਦਰਜ ਕਰਵਾਈ। ਉਸਤੋਂ ਬਾਅਦ ਰੇਲਵੇ ਦੇ ਅਧਿਕਾਰੀ ਸਰਗਰਮ ਹੋਏ। ਜਿਸਤੋਂ ਬਾਅਦ ਇੰਜੀਨੀਅਰਿੰਗ ਵਿਭਾਗ ਦੇ ਕਾਮਿਆਂ ਨੇ ਪਟੜੀ ਨੂੰ ਠੀਕ ਕੀਤਾ। ਹਾਲਾਂਕਿ ਇਸ ਬਾਰੇ ਰੇਲਵੇ ਡੀ.ਆਰ.ਐੱਮ. ਸੁਰੇਸ਼ ਕੁਮਾਰ ਸਪਰਾ ਦਾ ਕਹਿਣਾ ਹੈ ਕਿ ਪਟੜੀ ਠੀਕ ਕਰਵਾ ਲਈ ਗਈ ਹੈ। ਅਜਿਹਾ ਕਿਉਂ ਹੋਇਆ, ਇਹ ਜਾਂਚ ਦਾ ਵਿਸ਼ਾ ਹੈ। ਬਿਨਾਂ ਜਾਂਚ ਰਿਪੋਰਟ ਆਏ ਕੁਝ ਵੀ ਕਹਿਣਾ ਠੀਕ ਨਹੀਂ ਹੋਵੇਗਾ।

Rakesh

This news is Content Editor Rakesh