ਲਖਨਊ ਹਵਾਈਅੱਡੇ 'ਤੇ ਧਰਨੇ 'ਤੇ ਬੈਠੇ PM ਮੋਦੀ ਦੇ ਭਰਾ ਪ੍ਰਹਿਲਾਦ ਮੋਦੀ, ਜਾਣੋ ਵਜ੍ਹਾ

02/04/2021 1:18:14 PM

ਲਖਨਊ- ਲਖਨਊ ਪੁਲਸ ਦੀ ਕਾਰਜਸ਼ੈਲੀ ਤੋਂ ਨਾਰਾਜ਼ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਰਾਜਧਾਨੀ ਲਖਨਊ ਦੇ ਅਮੌਸੀ ਏਅਰਪੋਰਟ 'ਤੇ ਧਰਨੇ 'ਤੇ ਬੈਠ ਗਏ ਹਨ। ਦਰਅਸਲ ਪ੍ਰਹਿਲਾਦ ਮੋਦੀ ਆਪਣੇ ਨਿੱਜੀ ਪ੍ਰੋਗਰਾਮ 'ਚ ਹਿੱਸਾ ਲੈਣ ਉੱਤਰ ਪ੍ਰਦੇਸ਼ ਆਏ ਹੋਏ ਹਨ ਪਰ ਜੋ ਲੋਕ ਉਨ੍ਹਾਂ ਨੂੰ ਰਿਸੀਵ ਕਰਨ ਏਅਰਪੋਰਟ ਪਹੁੰਚਣ ਵਾਲੇ ਸਨ, ਉਨ੍ਹਾਂ ਨੂੰ ਪੁਲਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗੱਲ ਤੋਂ ਨਾਰਾਜ਼ ਹੋ ਕੇ ਪ੍ਰਹਿਲਾਦ ਮੋਦੀ ਏਅਰਪੋਰਟ 'ਤੇ ਹੀ ਧਰਨੇ 'ਤੇ ਬੈਠ ਗਏ ਹਨ। ਇਸ ਮਾਮਲੇ 'ਚ ਹਾਲੇ ਤੱਕ ਪੁਲਸ ਨੇ ਜਾਣਕਾਰੀ ਨਹੀਂ ਦਿੱਤੀ ਹੈ। ਉੱਥੇ ਹੀ ਦੂਜੇ ਪਾਸੇ ਪ੍ਰਹਿਲਾਦ ਮੋਦੀ ਦਾ ਕਹਿਣਾ ਹੈ ਕਿ ਮੈਨੂੰ ਉਸ ਆਦੇਸ਼ ਦੀ ਕਾਪੀ ਵੀ ਦਿੱਤੀ ਜਾਵੇ, ਜਿਸ ਆਦੇਸ਼ ਦੇ ਆਧਾਰ 'ਤੇ ਸਾਡੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਲ ਹੀ ਪ੍ਰਹਿਲਾਦ ਮੋਦੀ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਨਿਆਂ ਨਹੀਂ ਮਿਲੇਗਾ, ਉਦੋਂ ਤੱਕ ਉਹ ਭੋਜਨ ਪਾਣੀ ਤਿਆਗ ਕੇ ਧਰਨੇ 'ਤੇ ਬੈਠੇ ਰਹਿਣਗੇ।

ਇਹ ਵੀ ਪੜ੍ਹੋ : ਵਿਵਾਦ ਤੋਂ ਬਾਅਦ ਦਿੱਲੀ ਪੁਲਸ ਨੇ ਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਲਈ ਲਾਈਆਂ ਮੇਖਾਂ ਹਟਾਈਆਂ

ਪ੍ਰਹਿਲਾਦ ਮੋਦੀ ਨੇ ਕਿਹਾ,''ਮੈਂ ਉਦੋਂ ਤੱਕ ਧਰਨੇ 'ਤੇ ਬੈਠਾ ਰਹਾਂਗਾ, ਜਦੋਂ ਤੱਕ ਸਾਡੇ ਵਰਕਰਾਂ ਨੂੰ ਛੱਡਿਆ ਨਹੀਂ ਜਾਵੇਗਾ। ਲਖਨਊ ਪੁਲਸ ਦੱਸੇ ਕਿ ਆਖ਼ਰ ਕਿਸ ਦੇ ਆਦੇਸ਼ 'ਤੇ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ। ਪੀ.ਐੱਮ.ਓ. ਦਾ ਆਦੇਸ਼ ਹੈ ਤਾਂ ਉਹ ਆਦੇਸ਼ ਦਿਖਾਇਆ ਜਾਵੇ।'' ਪ੍ਰਹਿਲਾਦ ਦਾ ਕਹਿਣਾ ਹੈ ਕਿ ਮੈਂ 4 ਫਰਵਰੀ ਨੂੰ ਸੁਲਤਾਨਪੁਰ, 5 ਨੂੰ ਜੌਨਪੁਰ ਅਤੇ 6 ਫਰਵਰੀ ਨੂੰ ਪ੍ਰਤਾਪਗੜ੍ਹ ਜਾਣਾ ਸੀ। ਇਸ ਲਈ ਬੁੱਧਵਾਰ ਨੂੰ ਲਖਨਊ ਏਅਰਪੋਰਟ ਆਇਆ। ਇੱਥੇ ਆ ਕੇ ਮੈਨੂੰ ਜਾਣਕਾਰੀ ਹੋਈ ਕਿ ਸਾਡੇ ਜੋ ਵਰਕਰ ਸਨ, ਉਨ੍ਹਾਂ ਨੂੰ ਪੁਲਸ ਨੇ ਫੜ ਲਿਆ ਹੈ। ਇਸ ਲਈ ਅੱਜ ਮੈਂ ਧਰਨੇ 'ਤੇ ਬੈਠ ਗਿਆ ਹਾਂ। ਏਅਰਪੋਰਟ ਦੇ ਬਾਹਰ ਉਦੋਂ ਤੱਕ ਬੈਠਾਂ ਰਹਾਂਗਾ, ਜਦੋਂ ਤੱਕ ਸਾਡੇ ਸਾਰੇ ਵਰਕਰਾਂ ਨੂੰ ਛੱਡਿਆ ਨਹੀਂ ਜਾਵੇਗਾ।''

ਇਹ ਵੀ ਪੜ੍ਹੋ : ਕਿਸਾਨਾਂ ਨੂੰ ਮਿਲਣ ਗਾਜ਼ੀਪੁਰ ਬਾਰਡਰ ਪੁੱਜਾ ਵਿਰੋਧੀ ਧਿਰ ਦੇ ਨੇਤਾਵਾਂ ਦਾ ਦਲ, ਪੁਲਸ ਨੇ ਰੋਕਿਆ

DIsha

This news is Content Editor DIsha