ਕਿਸਮਤ ਵਧੀਆ ਸੀ ਕਿ ਵਾਲ-ਵਾਲ ਬਚ ਗਿਆ: ਫੜਨਵੀਸ

05/26/2017 4:42:06 PM

ਮੈਸੂਰ— ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਕਿਸਮਤ ਵਧੀਆ ਸੀ ਕਿ ਕੱਲ੍ਹ ਦੀ ਹੈਲੀਕਾਪਟਰ ਦੁਰਘਟਨਾ 'ਚ ਉਹ ਵਾਲ-ਵਾਲ ਬਚ ਗਏ। ਉਨ੍ਹਾਂ ਦਾ ਹੈਲੀਕਾਪਟਰ ਲਾਤੂਰ 'ਚ ਉਤਰਨ ਸਮੇਂ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ 'ਚ ਫੜਨਵੀਸ ਅਤੇ 2 ਪਾਇਲਟ ਸਮੇਤ 7 ਲੋਕ ਵਾਲ-ਵਾਲ ਬੱਚ ਗਏ। ਇਸ ਘਟਨਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ, 'ਮੇਰੀ ਤਕਦੀਰ ਬੇਹੱਦ ਵਧੀਆ ਸੀ ਕਿ ਅਦਭੁੱਤ ਰੂਪ ਨਾਲ ਮੈਂ ਕੱਲ੍ਹ ਬੱਚ ਗਿਆ। ਮੁੱਖ ਮੰਤਰੀ ਇੱਥੇ ਗਣਪਤੀ ਸਚਿਦਾਨੰਦ ਆਸ਼ਰਮ 'ਚ ਚੱਲ ਰਹੇ ਇਕ ਪ੍ਰੋਗਰਾਮ 'ਚ ਭਾਗ ਲੈਣ ਆਏ ਸੀ। ਏਅਰਪੋਰਟ ਇੰਸਪੈਕਟਰ ਸ਼ੈਲੇਂਦਰ ਅਤੇ ਸਟੇਟ ਹੋਟਲ ਆਨਰਸ ਐਸੋਸੀਏਸ਼ਨ ਦੇ ਮਾਲਕ ਨੇ ਮੁੱਖ ਮੰਤਰੀ ਦਾ ਹਵਾਈ ਅੱਡੇ 'ਤੇ ਸੁਆਗਤ ਕੀਤਾ।
ਫੜਨਵੀਸ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਹੈਲੀਕਾਪਟਰ ਨੇ ਜਦੋਂ ਨਿਲਾਂਦਾ ਸ਼ਹਿਰ ਤੋਂ ਉਡਾਣ ਭਰੀ ਸੀ ਤਾਂ ਮੌਸਮ ਵਧੀਆ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ, 'ਦੁਰਘਟਨਾ ਉਸ ਸਮੇਂ ਹੋਈ ਜਦੋਂ ਪਾਇਲਟ ਹੈਲੀਕਾਪਟਰ ਨੂੰ ਹੇਠਾਂ ਉਤਾਰ ਰਿਹਾ ਸੀ।' ਜ਼ਿਕਰਯੋਗ ਹੈ ਕਿ ਹਵਾਵਾਂ ਦੀ ਧਾਰਾ 'ਚ ਅਚਾਨਕ ਬਦਲਾਅ ਨੂੰ ਦੇਖਦੇ ਹੋਏ ਪਾਇਲਟ ਨੇ ਹੈਲੀਕਾਪਟਰ ਨੂੰ ਵਾਪਸ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਹੈਲੀਕਾਪਟਰ ਬਿਜਲੀ ਦੇ ਤਾਰਾਂ ਨਾਲ ਟਕਰਾਅ ਗਿਆ ਅਤੇ ਜ਼ਮੀਨ 'ਤੇ ਆ ਡਿੱਗਾ। ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਜ਼ਿਆਦਾ ਉਚਾਈ ਤੋਂ ਹੇਠਾ ਨਹੀਂ ਡਿੱਗਿਆ, ਇਸ ਲਈ ਕਿਸੇ ਨੂੰ ਸੱਟ ਨਹੀਂ ਲੱਗੀ। ਫੜਨਵੀਸ ਲਾਤੂਰ 'ਚ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਦੇ ਬਾਅਦ ਮੁੰਬਈ ਵਾਪਸ ਆ ਰਹੇ ਸੀ।