ਲੈਫਟਿਨੇਂਟ ਜਨਰਲ ਵਾਈ.ਕੇ. ਜੋਸ਼ੀ ਉੱਤਰੀ ਕਮਾਨ ਦੇ ਕਮਾਂਡਰ ਨਿਯੁਕਤ

01/23/2020 11:06:40 PM

ਨਵੀਂ ਦਿੱਲੀ — ਲੈਫਟਿਨੇਂਟ ਜਨਰਲ ਵਾਈ.ਕੇ. ਜੋਸ਼ੀ ਨੂੰ ਰਣਨੀਤੀਕ ਤੌਰ 'ਤੇ ਮਹੱਤਵਪੂਰਣ ਉੱਤਰੀ ਕਮਾਨ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ । ਉੱਤਰੀ ਕਮਾਨ ਪਾਕਿਸਤਾਨ ਦੇ ਨਾਲ ਲੱਗੀ ਹੋਈ ਜੰਮੂ-ਕਸ਼ਮੀਰ ਸਰਹੱਦ ਅਤੇ ਚੀਨ ਦੇ ਨਾਲ ਲੱਗੇ ਲੱਦਾਖ ਦੀ ਸੁਰੱਖਿਆ ਨੂੰ ਵੇਖਦਾ ਹੈ । ਲੈਫਟਿਨੇਂਟ ਜਨਰਲ ਜੋਸ਼ੀ ਕੋਲ ਕਸ਼ਮੀਰ ਵਿੱਚ ਅੱਤਵਾਦ ਰੋਕੂ ਮੁਹਿੰਮ ਦਾ ਵਿਆਪਕ ਅਨੁਭਵ ਹੈ। ਉਹ ਲੈਫਟਿਨੇਂਟ ਜਨਰਲ ਰਣਬੀਰ ਸਿੰਘ ਦੀ ਜਗ੍ਹਾ ਲੈਣਗੇ। ਸਿੰਘ 31 ਜਨਵਰੀ ਨੂੰ ਸੇਵਾਮੁਕਤ ਹੋ ਰਹੇ ਹਨ। ਜਨਰਲ ਜੋਸ਼ੀ ਫਿਲਹਾਲ ਉੱਤਰੀ ਕਮਾਨ ਵਿੱਚ ਚੀਫ ਆਫ ਸਟਾਫ ਅਹੁਦੇ 'ਤੇ ਹਨ।
ਆਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਉਹ 1 ਫਰਵਰੀ ਨੂੰ ਇਹ ਅਹੁਦਾ ਸੰਭਾਲਣਗੇ। ਉਥੇ ਹੀ ਲੈਫਟਿਨੇਂਟ ਜਨਰਲ ਸੀ.ਪੀ. ਮੋਹੰਤੀ ਨੂੰ ਦੱਖਣੀ ਕਮਾਨ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਉਹ ਲੈਫਟਿਨੇਂਟ ਜਨਰਲ ਐੱਸ.ਕੇ. ਸੈਨੀ ਦੀ ਜਗ੍ਹਾ ਲੈਣਗੇ। ਸੈਨੀ ਫੌਜ ਦੇ ਉਪ ਪ੍ਰਮੁੱਖ ਬਣਨਗੇ। ਉਪ ਫੌਜ ਪ੍ਰਮੁੱਖ ਦਾ ਅਹੁਦਾ ਜਨਰਲ ਐੱਮ.ਐੱਮ. ਨਰਵਣੇ ਦੇ ਫੌਜ ਪ੍ਰਮੁੱਖ ਬਣਨ ਤੋਂ ਬਾਅਦ ਖਾਲੀ ਹੈ।

Inder Prajapati

This news is Content Editor Inder Prajapati