ਫੌਜ ਦਾ ਧਿਆਨ ਸਵਦੇਸ਼ੀਕਰਨ ’ਤੇ ਕੇਂਦਰਿਤ : ਲੈਫਟੀਨੈਂਟ ਜਨਰਲ ਸਿੰਘ

03/31/2024 7:06:45 PM

ਪੁਣੇ, (ਭਾਸ਼ਾ)- ਦੱਖਣੀ ਕਮਾਂਡ ਦੇ ਜਨਰਲ ਆਫਿਸਰ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਅਜੇ ਕੁਮਾਰ ਸਿੰਘ ਨੇ ਕਿਹਾ ਹੈ ਕਿ ਫੌਜ ਦੀ ਦੱਖਣੀ ਕਮਾਂਡ ਸਵਦੇਸ਼ੀ ਤਕਨਾਲੋਜੀ ਨੂੰ ਅਪਣਾਉਣ ਅਤੇ ਸੰਚਾਲਨ ਸਮਰੱਥਾ ਵਧਾਉਣ ’ਤੇ ਧਿਆਨ ਕੇਂਦਰਿਤ ਕਰੇਗੀ।

ਦੱਖਣੀ ਕਮਾਂਡ, ਜੋ 1 ਅਪ੍ਰੈਲ ਨੂੰ ਆਪਣਾ 130ਵਾਂ ਸਥਾਪਨਾ ਦਿਵਸ ਮਨਾ ਰਹੀ ਹੈ, ਭਾਰਤੀ ਫੌਜ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਕਮਾਂਡ ਹੈ। ਇਹ 11 ਸੂਬਿਆਂ ਤੇ 4 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਭੂਮੀ ਖੇਤਰ ਦੇ 41 ਇੀਸਦੀ ਹਿੱਸੇ ਨੂੰ ਕਵਰ ਕਰਦੀ ਹੈ। ਦੱਖਣੀ ਕਮਾਂਡ ਦੇ 38ਵੇਂ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਨੇ ਇਕ ਇੰਟਰਵਿਊ ’ਚ 2024 ਦੌਰਾਨ ਪਰਿਵਰਤਨਸ਼ੀਲ ਤਬਦੀਲੀ ਲਈ ਉਤਪ੍ਰੇਰਕ ਵਜੋਂ ਤਕਨਾਲੋਜੀ ਦਾ ਲਾਭ ਉਠਾਉਣ ਲਈ ਕਮਾਂਡ ਦੀ ਵਚਨਬੱਧਤਾ ਬਾਰੇ ਗੱਲ ਕੀਤੀ। ਫੌਜ 2024 ਨੂੰ ‘ਤਕਨਾਲੋਜੀ ਸਾਲ’ ਵਜੋਂ ਮਨਾ ਰਹੀ ਹੈ।

ਲੈਫਟੀਨੈਂਟ ਜਨਰਲ ਸਿੰਘ ਨੇ ਕਿਹਾ ਕਿ ਇਹ ਥੀਮ ਪਰਿਵਰਤਨਸ਼ੀਲ ਤਬਦੀਲੀ ਲਈ ਇੱਕ ਉਤਪ੍ਰੇਰਕ ਵਜੋਂ ਤਕਨਾਲੋਜੀ ਦਾ ਲਾਭ ਉਠਾਉਣ ਦੇ ਨਾਲ-ਨਾਲ ਸਾਡੀਆਂ ਸੰਚਾਲਨ ਤੇ ਲਾਜਿਸਟਿਕ ਲੋੜਾਂ ਦੇ ਨਵੇਂ ਹੱਲ ਲਈ ਘਰੇਲੂ ਮੁਹਾਰਤ ਦੀ ਵਰਤੋਂ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

Rakesh

This news is Content Editor Rakesh