''ਪਲੀਜ਼ ਮੇਰੇ ਪਿਆਰ ਨੂੰ ਰਿਜੈਕਟ ਨਾ ਕਰੋ'' ਕਹਿ ਕੇ ਪ੍ਰੇਮੀ ਨੇ ਲੜਕੀ ਨੂੰ ਸ਼ਰੇਆਮ ਚਾਕੂਆਂ ਨਾਲ ਵਿੰਨ੍ਹਿਆ (ਦੇਖੋ ਤਸਵੀ

04/30/2016 9:48:47 AM

ਉਦੈਪੁਰ— ਇਥੋਂ ਦੇ ਰਿਸ਼ਭਦੇਵ ''ਚ ਇਕ ਤਰਫਾ ਇਸ਼ਕ ਦਾ ਘਿਨਾਉਣਾ ਅੰਜਾਮ ਦੇਖਣ ਨੂੰ ਮਿਲਿਆ ਹੈ। ਇਕ ਸਕੂਲ ਦੇ ਟੀਚਰ ਨੇ ਆਪਣੀ ਸਾਥੀ ਟੀਚਰ ਦੀ ਰਸਤੇ ''ਚ ਖੁੱਲ੍ਹੇਆਮ ਚਾਕੂ ਨਾਲ ਤਾਬੜਤੋੜ ਹਮਲਾ ਕਰਕੇ ਹੱਤਿਆ ਕਰ ਦਿੱਤੀ। ਉਹ ਪਾਗਲਾਂ ਵਾਂਗ ਚਾਕੂ ਨਾਲ ਵਾਰ ਕਰਦਾ ਜਾ ਰਿਹਾ ਸੀ ਅਤੇ ਰੌਲਾ ਪਾ ਕੇ ਕਹਿ ਰਿਹਾ ਸੀ, ''ਮੇਰੀ ਨਾ ਹੋਈ ਤਾਂ ਕਿਸੇ ਹੋਰ ਦੀ ਵੀ ਨਹੀਂ ਹੋ ਸਕਦੀ।'' ਦੱਸਿਆ ਜਾ ਰਿਹਾ ਹੈ ਕਿ ਲੜਕੀ ਪਹਿਲਾਂ ਤੋਂ ਹੀ ਵਿਆਹੁਤਾ ਸੀ ਪਰ ਫਿਰ ਵੀ ਦੋਸ਼ੀ ਉਸ ਦੇ ਪਿੱਛੇ ਲੱਗਾ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਖੁਦ ਦੇ ਹੱਥਾਂ ਦੀਆਂ ਵੀ ਨਸਾਂ ਵੱਢ ਲਈਆਂ। 
ਨੀਲਮ ਪਾਂਚਾਲ ਨਾਂ ਦੀ ਇਸ ਟੀਚਰ ਅਤੇ ਚਾਕੂ ਨਾਲ ਹਮਲਾ ਕਰਨ ਵਾਲਾ ਨੌਜਵਾਨ ਪੀਊਸ਼ ਭੰਡਾਰੀ ਇਕ ਨਿੱਜੀ ਸਕੂਲ ''ਚ ਇੱਕਠੇ ਟੀਚਰ ਸਨ। ਨੀਲਮ ਨੂੰ ਪੀਊਸ਼ ਇਕ ਤਰਫਾ ਪਿਆਰ ਕਰਨ ਲੱਗ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਇਕ ਤਰਫਾ ਪ੍ਰੇਮ ਕਰਨ ਵਾਲੇ ਇਸ ਨੌਜਵਾਨ ਨੇ ਨੀਲਮ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਪਰ ਨੀਲਮ ਨੇ ਇਸ ਨੂੰ ਇਨਕਾਰ ਕਰ ਦਿੱਤਾ। ਨੀਲਮ ਦੀ ਇਹ ਗੱਲ ਸੁਣ ਉਹ ਕਾਫੀ ਗੁੱਸੇ ''ਚ ਆ ਗਿਆ। ਗੁੱਸੇ ਨਾਲ ਲਾਲ-ਪੀਲੇ ਹੋਏ ਪੀਊਸ਼ ਨੇ ਨੀਲਮ ਨੂੰ ਵੀਰਵਾਰ ਦੇ ਦਿਨ ਸਕੂਲ ਦੇ ਰਸਤੇ ''ਚ ਹੀ ਫੜ ਲਿਆ ਅਤੇ ਬੋਲਿਆ, ''''ਮੈਂ ਤੇਰੇ ਤੋਂ ਆਖਰੀ ਵਾਰ ਪੁੱਛਦਾ ਹਾਂ, ਮੇਰੇ ਨਾਲ ਵਿਆਹ ਕਰੇਗੀ।  ਨੀਲਮ ਵਿਚਕਾਰੇ ਸੜਕ ''ਚ ਖੁਦ ਦੇ ਫੜੇ ਜਾਣ ਨਾਲ ਘਬਰਾ ਗਈ ਪਰ ਉਸ ਨੇ ਵਿਆਹ ਲਈ ਮਨਾ ਕਰ ਦਿੱਤਾ। ਇਸ ਤੋਂ ਬਾਅਦ ਪੀਊਸ਼ ਨੇ ਚਾਕੂ ਕੱਢਿਆ ਅਤੇ ਨੀਲਮ ''ਤੇ 10 ਵਾਰੀ ਤਿੱਖੇ ਵਾਰ ਕੀਤੇ। ''ਪਲੀਜ਼ ਮੇਰੇ ਪਿਆਰ ਨੂੰ ਰਿਜੈਕਟ ਨਾ ਕਰੋ'' ਇਹ ਕਹਿ ਕੇ ਪੀਊਸ਼ ਉਸ ''ਤੇ ਚਾਕੂ ਨਾਲ ਵਾਰ ਕਰਦਾ ਰਿਹਾ। 
ਇਸ ਦੌਰਾਨ ਨੀਲਮ ਦੀ ਹਾਲਤ ਬੇਹੱਦ ਨਾਜ਼ੁਕ ਹੋ ਗਈ। ਉਸ ਨੂੰ ਇਥੇ ਸ਼ੁਰੂਆਤੀ ਇਲਾਜ ਦੇਣ ਤੋਂ ਬਾਅਦ ਉਦੈਪੁਰ ਰੈਫਰ ਕੀਤਾ ਗਿਆ ਪਰ ਉਸ ਨੇ ਰਸਤੇ ''ਚ  ਹੀ ਦਮ ਤੋੜ ਦਿੱਤਾ। ਨੀਲਮ ਦਾ ਵਿਆਹ ਹੋ ਚੁੱਕਿਆ ਸੀ ਅਤੇ ਉਸ ਦੇ ਪਤੀ ਗੁਜਰਾਤ ''ਚ ਬਿਜ਼ਨੈੱਸ ਕਰਦੇ ਸਨ ਅਤੇ ਕੁਝ ਸਮੇਂ ਤੋਂ ਪੇਕੇ ਘਰ ਰਹਿ ਰਹੀ ਸੀ। ਪੁਲਸ ਨੇ ਪੀਊਸ਼ ਭੰਡਾਰੀ ''ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਪੀਊਸ਼ ਦੀ ਹਾਲਤ ਠੀਕ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਮਾਮਲੇ ਦੀ ਪੁੱਛਗਿੱਛ ਹੋਵੇਗੀ।