ਸੇਵਾਮੁਕਤ ਜੱਜ ਵਸੰਤਾ ਮੂਲਾਸਾਵਾਲਗੀ ਨੇ ਹਿੰਦੂਆਂ ਨੂੰ ਲੈ ਕੇ ਦਿੱਤੇ ਵਿਵਾਦਤ ਬਿਆਨ

12/03/2022 11:53:20 AM

ਬੈਂਗਲੁਰੂ– ਕਰਨਾਟਕ ਦੇ ਸਾਬਕਾ ਜੱਜ ਵਸੰਤਾ ਮੂਲਾਸਾਵਾਲਗੀ ਨੇ ਹਿੰਦੂਆਂ ਨੂੰ ਲੈ ਕੇ ਵਿਵਾਦਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਮੁਸਲਮਾਨਾਂ ਨੇ ਹਿੰਦੂਆਂ ਦਾ ਇੰਨਾ ਵਿਰੋਧ ਕੀਤਾ ਹੁੰਦਾ ਤਾਂ ਮੁਗਲ ਦੌਰ ’ਚ ਇਕ ਵੀ ਹਿੰਦੂ ਨਹੀਂ ਬਚਿਆ ਹੁੰਦਾ। ਸੇਵਾਮੁਕਤ ਜ਼ਿਲਾ ਜੱਜ ਮੂਲਾਸਾਵਾਲਗੀ ਨੇ ਕਿਹਾ ਹੈ ਕਿ ਭਾਰਤ ’ਚ ਹਿੰਦੂ ਮੁਗਲਾਂ ਦੇ ਰਹਿਮ ਨਾਲ ਹੀ ਬਚੇ ਹਨ।

ਉਨ੍ਹਾਂ ਕਿਹਾ, ‘‘ਜੇਕਰ ਮੁਗਲ ਸ਼ਾਸਨ ਦੌਰਾਨ ਮੁਸਲਮਾਨਾਂ ਨੇ ਹਿੰਦੂਆਂ ਦਾ ਵਿਰੋਧ ਕੀਤਾ ਹੁੰਦਾ ਤਾਂ ਭਾਰਤ ’ਚ ਇਕ ਵੀ ਹਿੰਦੂ ਨਹੀਂ ਬਚਦਾ। ਉਹ ਸਾਰੇ ਹਿੰਦੂਆਂ ਨੂੰ ਮਾਰ ਦਿੰਦੇ। ਮੁਗਲਾਂ ਨੇ ਸੈਂਕੜੇ ਸਾਲ ਰਾਜ ਕੀਤਾ, ਫਿਰ ਵੀ ਮੁਸਲਮਾਨ ਘੱਟ ਗਿਣਤੀ ’ਚ ਕਿਉਂ ਹਨ। ਵਸੰਤਾ ਮੂਲਾਸਾਵਾਲਗੀ ਨੇ ਇਹ ਬਿਆਨ ਵਿਜੇਪਾੜਾ ਸ਼ਹਿਰ ’ਚ ‘ਕੀ ਸੰਵਿਧਾਨ ਦੇ ਉਦੇਸ਼ ਪੂਰੇ ਹੋਏ’ ਨਾਮ ਦੇ ਸੈਮੀਨਾਰ ’ਚ ਦਿੱਤਾ। ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਸੇਵਾਮੁਕਤ ਜੱਜ ਵਸੰਤਾ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਹਿੰਦੂ ਦੇਵੀ-ਦੇਵਤਿਆਂ ਦੀ ਹੋਂਦ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ, “ਹਿੰਦੂ ਦੇਵਤੇ, ਭਗਵਾਨ ਰਾਮ, ਭਗਵਾਨ ਕ੍ਰਿਸ਼ਨ ਨਾਵਲ ਦੇ ਸਿਰਫ਼ ਪਾਤਰ ਹਨ। ਉਹ ਇਤਿਹਾਸਕ ਹਸਤੀਆਂ ਨਹੀਂ ਹਨ।” ਉਨ੍ਹਾਂ ਇਹ ਵੀ ਕਿਹਾ ਕਿ ਸਮਰਾਟ ਅਸ਼ੋਕ ਅਸਲ ’ਚ ਇਤਿਹਾਸਕ ਸ਼ਖਸੀਅਤ ਸਨ।

Rakesh

This news is Content Editor Rakesh