ਭਗਵਾਨ ਜਗਨਨਾਥ ਰੱਥ ਯਾਤਰਾ ਲਈ ਪੁਰੀ ''ਚ ਰੱਥ ਦਾ ਨਿਰਮਾਣ ਸ਼ੁਰੂ

05/08/2020 9:53:44 PM

ਭੁਵਨੇਸ਼ਵਰ/ਪੁਰੀ (ਭਾਸ਼ਾ)- ਭਗਵਾਨ ਜਗਨਨਾਥ ਦੀ ਸਲਾਨਾ ਰੱਥ ਯਾਤਰਾ ਲਈ ਰਥ ਨਿਰਮਾਣ ਦਾ ਕੰਮ ਲਾਕਡਾਊਨ ਦੌਰਾਨ ਸ਼ੁੱਕਰਵਾਰ ਨੂੰ ਸ਼ੁਰੂ ਕਰ ਦਿੱਤਾ ਗਿਆ। ਇਹ ਸਲਾਨਾ ਰੱਥ ਯਾਤਰਾ 23 ਜੂਨ ਤੋਂ ਸ਼ੁਰੂ ਹੋਣੀ ਹੈ। ਮੰਦਰ ਦਫਤਰ ਅਤੇ ਸ਼੍ਰੀ ਨਹਰ ਮਹਲ ਦੇ ਸਾਹਮਣੇ ਗ੍ਰੈਂਡ ਰੋਡ 'ਤੇ ਦੋਵਾਂ ਪਾਸੇ ਸਥਿਤ 'ਰੱਥ ਕਲਾ' 'ਚ ਨਿਰਮਾਣ ਕੰਮ ਜਾਰੀ ਹੈ।

ਨਿਰਮਾਣ ਸਥਾਨ 'ਤੇ ਬਲਾਕਰ ਲੱਗਾ ਦਿੱਤੇ ਗਏ ਹਨ ਅਤੇ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ ਮੁਤਾਬਕ ਉਸ ਨੂੰ ਕੱਪੜਿਆਂ ਨਾਲ ਢੱਕ ਦਿੱਤਾ ਗਿਆ ਹੈ। ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰਦੇ ਹੋਏ 'ਰੱਥ ਕਲਾ' ਨੂੰ ਵੀ ਮਨਾਹੀ ਖੇਤਰ ਐਲਾਨ ਕਰ ਦਿੱਤਾ ਗਿਆ ਹੈ। ਸਾਰੇ ਲੋਕ ਕੰਮ ਦੇ ਸਮੇਂ ਮਾਸਕ ਪਾਉਂਦੇ ਹਨ। ਕੇਂਦਰ ਸਰਕਾਰ ਦੀ 'ਰੱਥ ਕਲਾ' ਦੇ ਨਿਰਮਾਣ ਗਤੀਵਿਧੀਆਂ ਸ਼ੁਰੂ ਕਰਨ ਦੀ ਅਨੁਮਤਿ ਦੇਣ ਤੋਂ ਬਾਅਦ ਇਥੇ ਕੰਮ ਸ਼ੁਰੂ ਕੀਤਾ ਗਿਆ।


Karan Kumar

Content Editor

Related News