ਹਫਤੇ ’ਚ ਸਿਰਫ 1 ਦਿਨ ਦੌੜ ਕੇ ਵੀ ਮਿਲ ਸਕਦੀ ਹੈ ਲੰਮੀ ਉਮਰ

12/01/2019 12:30:45 AM

ਨਵੀਂ ਦਿੱਲੀ (ਇੰਟ.)-ਸਿਹਤਮੰਦ ਰਹਿਣ ਲਈ ਤੁਹਾਨੂੰ ਰੋਜ਼ਾਨਾ ਮਿਹਨਤ ਕਰਨ ਦੀ ਲੋੜ ਨਹੀਂ ਬਸ ਹਫਤੇ ’ਚ ਇਕ ਵਾਰ ਦੌੜ ਕੇ ਵੀ ਅਜਿਹਾ ਕੀਤਾ ਜਾ ਸਕਦਾ ਹੈ। ਇਕ ਨਵੀਂ ਸਟੱਡੀ ਮੁਤਾਬਕ ਜੇਕਰ ਤੁਸੀਂ ਗੰਭੀਰ ਬੀਮਾਰੀਆਂ ਨਾਲ ਮਰਨ ਦਾ ਰਿਸਕ ਘੱਟ ਕਰਨਾ ਚਾਹੁੰਦੇ ਹੋ ਤਾਂ ਹਫਤੇ ’ਚ ਇਕ ਵਾਰ ਦੌੜਾਂ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।
ਕੈਲੀਫੋਰਨੀਆ ਦੇ ਕਾਰਡੀਓਲੋਜਿਸਟ ਡਾਕਟਰ ਮਾਈਕਲ ਚੈਨ ਦੱਸਦੇ ਹਨ ਕਿ ਕਸਰਤ ਨਾਲ ਕਈ ਅਜਿਹੇ ਫੈਕਟਰਜ਼ ਘੱਟ ਹੋ ਜਾਂਦੇ ਹਨ, ਜੋ ਦਿਲ ਦੀ ਬੀਮਾਰੀ ਲਈ ਜ਼ਿੰਮੇਵਾਰ ਹੁੰਦੇ ਹਨ, ਲਿਹਾਜ਼ਾ ਇਸ ਨਾਲ ਡਾਇਬਟੀਜ਼ ਅਤੇ ਹਾਈਪਰਟੈਨਸ਼ਨ ਵੀ ਘੱਟ ਹੁੰਦੀ ਹੈ। ਦੌੜਨ ਦੇ ਫਾਇਦੇ ਕਈ ਸਟੱਡੀਜ਼ ’ਚ ਸਾਹਮਣੇ ਆ ਚੁੱਕੇ ਹਨ। ਨਵੀਂ ਸਟੱਡੀ ’ਚ ਖੋਜਕਾਰ ਇਹ ਪਤਾ ਲਾਉਣਾ ਚਾਹੁੰਦੇ ਹਨ ਕਿ ਫਾਇਦੇ ਲਈ ਕਿੰਨਾ ਦੌੜਨਾ ਜ਼ਰੂਰੀ ਹੈ। ਸਟੱਡੀ ਦੇ ਮੁੱਖ ਮਾਹਿਰ ਜ਼ੇਲਜੇਕੋ ਦੱਸਦੇ ਹਨ ਕਿ ਇਸ ਪਹੇਲੀ ਨੂੰ ਸੁਲਝਾਉਣ ਲਈ ਅਸੀਂ ਸਾਈਂਟਫਿਕ ਲਿਟਰੇਚਰ ਲੱਭੇ ਅਤੇ ਇਨ੍ਹਾਂ ਦਾ ਅਧਿਐਨ ਕੀਤਾ ਅਤੇ ਨਤੀਜੇ ਦੇਖੇ।
ਸ਼ੇਪ ’ਚ ਰਹਿਣ ਦੀ ਚਾਹਤ ’ਚ ਅਸੀਂ ਕੁਝ ਵੀ ਕਰਦੇ ਹਾਂ। ਭਾਵੇਂ ਡਾਈਟਿੰਗ ਕਰਨੀ ਪਏ ਜਾਂ ਮੁਸ਼ਕਲ ਤੋਂ ਮੁਸ਼ਕਲ ਵਰਕਆਉਟ ਅਸੀਂ ਸਭ ਕੁਝ ਲਈ ਕੋਸ਼ਿਸ਼ ਕਰਦੇ ਹਾਂ ਪਰ ਕੁਝ ਲੋਕਾਂ ਲਈ ਇਹ ਸਭ ਇੰਨਾ ਸੌਖਾ ਨਹੀਂ ਹੁੰਦਾ।
ਗਲਤੀਆਂ ਜੋ ਅਸੀਂ ਕਰਦੇ ਹਾਂ
ਸਾਡੇ ਵਿਚੋਂ ਕਈ ਲੋਕ ਕਈ ਤਰ੍ਹਾਂ ਦੀ ਡਾਈਟ ਟ੍ਰਾਈ ਕਰਦੇ ਹਨ ਅਤੇ ਕਈ ਚੀਜ਼ਾਂ ਖਾਣਾ ਬੰਦ ਕਰ ਦਿੰਦੇ ਹਨ। ਕਈ ਸਾਰੀਆਂ ਚੀਜ਼ਾਂ ਛੱਡਣ ਤੋਂ ਬਾਅਦ ਵੀ ਤੁਹਾਡੇ ਭਾਰ ’ਤੇ ਫਰਕ ਨਾ ਪਏ ਤਾਂ ਥੋੜ੍ਹਾ ਟ੍ਰਿਕ ਦੇ ਨਾਲ ਚੀਜ਼ਾਂ ਪਲਾਨ ਕਰਨੀਆਂ ਚਾਹੀਦੀਆਂ ਹਨ। ਇਥੇ ਜਾਣੋ ਕੁਝ ਇਫੈਕਟਿਵ ਅਤੇ ਆਸਾਨ ਤਰੀਕੇ।
ਤੇਲ ਦੀ ਮਾਤਰਾ ਕਰੋ ਘੱਟ
ਜੇਕਰ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੇਲ ਖਾਣਾ ਘੱਟ ਕਰੋ। ਤੇਲ ਦੇ ਹੈਲਦੀ ਸਬਸੀਚਿਊਟ ਲੈਣਾ ਬਿਹਤਰ ਤਰੀਕਾ ਹੈ। ਇਕ ਚਮਚ ਘਿਓ ਜਾਂ ਤੇਲ ’ਚ 135 ਕੈਲੋਰੀ ਹੁੰਦੀ ਹੈ, ਜੋ ਕਿ ਮੈਨੇਜੇਬਲ ਹੈ। ਭਾਰ ਘੱਟ ਕਰਨ ਲਈ ਤੁਹਾਨੂੰ 1200 ਕੈਲੋਰੀ ਪ੍ਰਤੀ ਦਿਨ ਦਾ ਬੈਲੈਂਸ ਬਣਾਉਣਾ ਹੁੰਦਾ ਹੈ।
ਬ੍ਰਾਊਨ ਰਾਈਸ ਖਾਓ
ਭਾਵੇਂ ਹੀ ਚਿੱਟੇ ਚੌਲ ਤੁਹਾਨੂੰ ਕਿੰਨੇ ਵੀ ਪਸੰਦ ਹੋਣ, ਜੇਕਰ ਤੁਸੀਂ ਭਾਰ ਘੱਟ ਕਰਨਾ ਹੈ ਤਾਂ ਇਨ੍ਹਾਂ ਦੀ ਡਾਈਟ ’ਚ ਰਹਿਣਾ ਬਿਲਕੁਲ ਸਹੀ ਨਹੀਂ ਹੈ। ਬਿਹਤਰ ਹੋਵੇਗਾ ਕਿ ਤੁਸੀਂ ਬ੍ਰਾਊਨ ਰਾਈਸ ਲੈਣਾ ਸ਼ੁਰੂ ਕਰੋ। ਇਸ ਦੇ ਅੱਧੇ ਕੱਪ ’ਚ 133 ਕੈਲੋਰੀ ਹੁੰਦੀ ਹੈ, ਉਥੇ ਚਿੱਟੇ ਚੌਲਾਂ ’ਚ 266 ਕੈਲਰੀਜ਼ ਹੁੰਦੀ ਹੈ। ਬ੍ਰਾਊਨ ਰਾਈਸ ਨਾਲ ਤੁਹਾਨੂੰ ਢਿੱਡ ਭਰਿਆ ਮਹਿਸੂਸ ਹੁੰਦਾ ਹੈ। ਨਾਲ ਹੀ ਚਿੱਟੇ ਚੌਲਾਂ ਦੇ ਮੁਕਾਬਲੇ ਇਸ ਦਾ ਗਲਾਈਸੀਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ।
ਖਾਣ ਦੀ ਮਾਤਰਾ ’ਤੇ ਦਿਓ ਧਿਆਨ
ਦੂਸਰੀ ਸਭ ਤੋਂ ਜ਼ਰੂਰੀ ਗੱਲ ਦਾ ਧਿਆਨ ਰੱਖੋ ਕਿ ਜਦੋਂ ਤੁਸੀਂ ਭਾਰ ਘੱਟ ਕਰਨ ਲਈ ਖੁਦ ਨੂੰ ਕੁਝ ਚੀਜ਼ਾਂ ਖਾਣ ਤੋਂ ਰੋਕਦੇ ਨਹੀਂ ਹੋ। ਲੋੜ ਨਾਲੋਂ ਜ਼ਿਆਦਾ ਖਾ ਜਾਂਦੇ ਹੋ, ਜਿਸ ਨਾਲ ਤੁਹਾਡੀ ਪੂਰੀ ਮਿਹਨਤ ’ਤੇ ਪਾਣੀ ਫਿਰ ਜਾਂਦਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਇਹ ਜ਼ਰੂਰ ਧਿਆਨ ਰੱਖੋ ਕਿ ਜੋ ਖਾ ਰਹੇ ਹੋ, ਕਿੰਨੀ ਮਾਤਰਾ ’ਚ ਖਾ ਰਹੇ ਹੋ।
ਨਾਸ਼ਤਾ
ਸ਼ੇਪ ’ਚ ਰਹਿਣ ਲਈ ਨਾਸ਼ਤਾ ਛੱਡਣਾ ਸਭ ਤੋਂ ਖਰਾਬ ਆਈਡੀਆ ਹੈ। ਇਸ ਨਾਲ ਪੇਟ ’ਚ ਗੈਸ ਅਤੇ ਭਾਰੀਪਣ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਹੈਲਦੀ ਨਾਸ਼ਤਾ ਲਓ ਤਾਂ ਜੋ ਤੁਹਾਨੂੰ ਪੂਰਾ ਪੋਸ਼ਣ ਮਿਲ ਸਕੇ। ਓਟਮੀਲ ਚੰਗਾ ਅਤੇ ਹੈਲਦੀ ਨਾਸ਼ਤਾ ਹੈ। ਇਸ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ।
ਕਈ ਹਿੱਸਿਆਂ ’ਚ ਖਾਓ ਖਾਣਾ
ਦਿਨ ’ਚ ਦੋ ਜਾਂ ਤਿੰਨ ਵਾਰ ਖਾਣਾ ਖਾਣ ਦੀ ਥਾਂ ਥੋੜ੍ਹਾ-ਥੋੜ੍ਹਾ ਖਾਣਾ 6 ਵਾਰ ’ਚ ਖਾਓ। ਸਨੈਕਸ ਲੈਣਾ ਬੰਦ ਨਾ ਕਰੋ ਸਗੋਂ ਫਰਾਈ ਦੀ ਥਾਂ ਬੇਕ ਜਾਂ ਏਅਰ ਫਰਾਈ ਕਰੋ।
ਬਹੁਤ ਸਾਰਾ ਡਾਟਾ ਦੇਖਣ ਤੋਂ ਬਾਅਦ ਟੀਮ ਨੇ ਨਤੀਜਾ ਕੱਢਿਆ ਕਿ ਕਿੰਨਾ ਵੀ ਦੌੜੋ, ਭਾਵੇਂ ਉਹ ਥੋੜ੍ਹੀ ਦੂਰੀ ਹੋਵੇ ਤਾਂ ਲੰਬੀ ਦੂਰੀ ਇਸ ਨਾਲ ਕਈ ਬੀਮਾਰੀਆਂ ਤੋਂ ਬਚਣ ਦਾ ਖਤਰਾ 27 ਫੀਸਦੀ ਤੱਕ ਜ਼ਿਆਦਾ ਹੁੰਦਾ ਹੈ। ਸਟੱਡੀ ਮੁਤਾਬਕ ਨਾ ਦੌੜਨ ਵਾਲਿਆਂ ਦੇ ਮੁਕਾਬਲੇ ਦੌੜਨ ਵਾਲੇ 3 ਸਾਲ ਜ਼ਿਆਦਾ ਜਿਊਂਦੇ ਰਹਿੰਦੇ ਹਨ। ਡਾਕਟਰ ਚੈਂਗ ਦੱਸਦੇ ਹਨ ਕਿ ਜਿੰਨਾ ਤੁਸੀਂ ਐਕਟਿਵ ਰਹੋਗੇ ਅਤੇ ਮੂਵ ਕਰੋਗੇ, ਓਨਾ ਹੀ ਬੀਮਾਰੀਆਂ ਤੋਂ ਬਚੇ ਰਹੋਗੇ।

Sunny Mehra

This news is Content Editor Sunny Mehra