ਲੋਕ ਸਭਾ ਚ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਮੁਅੱਤਲੀ ਸਪੀਕਰ ਨੇ ਲਈ ਵਾਪਿਸ

03/11/2020 5:25:01 PM

ਨਵੀਂ ਦਿੱਲੀ—ਲੋਕ ਸਭਾ ’ਚ ਸਪੀਕਰ ਓਮ ਬਿਰਲਾ ਨੇ ਕਾਂਗਰਸ ਦੇ 7 ਮੈਂਬਰਾਂ ਦੀ ਮੁਅੱਤਲੀ ਅੱਜ ਭਾਵ ਬੁੱਧਵਾਰ ਖਤਮ ਕਰ ਦਿੱਤੀ ਗਈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਦਫਤਰ ’ਚ ਹੋਈ ਸਰਬ ਪਾਰਟੀ ਬੈਠਕ ਪਿਛੋਂ ਕਾਂਗਰਸ ਅਤੇ ਹੋਰਨਾਂ ਵਿਰੋਧੀ ਮੈਂਬਰਾਂ ਨੇ ਹਾਊਸ ’ਚ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਭਰੋਸਾ ਦਿੱਤਾ।

ਦੱਸ ਦੇਈਏ ਕਿ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਹਾਊਸ ਦੀ ਕਾਰਵਾਈ ਨੂੰ ਚਲਾਉਣ ਸਬੰਧੀ ਨਿਯਮਾਂ ਅਧੀਨ 7 ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦਾ ਮਤਾ ਪਾਸ ਕੀਤਾ ਜਿਸਨੂੰ ਸਭ ਨੇ ਸਰਬਸੰਮਤੀ ਨਾਲ ਆਪਣੀ ਪ੍ਰਵਾਨਗੀ ਦਿੱਤੀ।ਇੱਥੇ ਦੱਸਿਆ ਜਾਂਦਾ ਹੈ ਕਿ ਬਿਰਲਾ ਖੁਦ 5 ਮਾਰਚ ਦੀ ਘਟਨਾ ਪਿਛੋਂ ਪਹਿਲੀ ਵਾਰ ਅੱਜ ਹਾਊਸ ’ਚ ਆਏ। ਉਨ੍ਹਾਂ ਨੇ ਕਿਹਾ ਕਿ ਉਕਤ ਘਟਨਾ ਕਾਰਨ ਮੈਨੂੰ ਨਿੱਜੀ ਤੌਰ ’ਤੇ ਬਹੁਤ ਦੁੱਖ ਪੁੱਜਾ ਸੀ। ਉਨ੍ਹਾਂ ਸਭ ਮੈਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਹਾਊਸ ਦੀ ਮਰਿਆਦਾ ਕਦੇ ਵੀ ਨਾ ਘੱਟ ਨਾ ਹੋਵੇ ਕਿਉਂਕਿ ਜੇ ਇੰਝ ਹੁੰਦਾ ਹੈ ਤਾਂ ਲੋਕਾਂ ਦਾ ਭਰੋਸਾ ਲੋਕ ਰਾਜ ਤੋਂ ਉੱਠ ਜਾਵੇਗਾ। ਉਨ੍ਹਾਂ ਵਿਰੋਧੀ ਮੈਂਬਰਾਂ ਨੂੰ ਯਕੀਨ ਦਵਾਇਆ ਕਿ ਉਹ ਜਿਸ ਵੀ ਵਿਸ਼ੇ ’ਤੇ ਚਰਚਾ ਚਾਹੁਣਗੇ, ਉਸ ਸਬੰਧੀ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

PunjabKesari

ਦੱਸਣਯੋਗ ਹੈ ਕਿ 5 ਮਾਰਚ ਨੂੰ ਲੋਕ ਸਭਾ 'ਚ 7 ਮੈਂਬਰਾਂ ਦੀ ਮੁਅੱਤਲ ਕੀਤਾ ਗਿਆ ਸੀ, ਇਨ੍ਹਾਂ 'ਚ ਗੋਰਵ ਗੋਗੋਈ, ਟੀ.ਐੱਨ.ਪ੍ਰਤਾਪਨ, ਕੁਰਿਆਕੋਸ,ਬੇਨੀ ਬਹਿਨਾਨ,ਮਣਿਕਮ ਟੈਗੌਰ, ਗੁਰਜੀਤ ਸਿੰਘ ਔਜਲਾ ਅਤੇ ਰਾਜਮੋਹਨ ਉਨੀਥਨ ਸ਼ਾਮਲ ਮੈਂਬਰ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਦੋਹਾਂ ਸਦਨਾਂ 'ਚ ਵਿਰੋਧੀ ਧਿਰ ਵਲੋਂ ਦਿੱਲੀ ਹਿੰਸਾ 'ਤੇ ਹੰਗਾਮੇ ਕਾਰਨ ਸਦਨ ਨਹੀਂ ਚੱਲ ਸਕਿਆ। ਇਸ 'ਤੇ ਓਮ ਬਿਰਲਾ ਨਾਰਾਜ਼ ਸਨ। ਜਿਨ੍ਹਾਂ ਲੋਕਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਹ ਸਪੀਕਰ ਦੀ ਕੁਰਸੀ ਦੇ ਬੇਹੱਦ ਕਰੀਬ ਆ ਕੇ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਪੋਸਟਰ ਦਿਖਾ ਰਹੇ ਸਨ।


Iqbalkaur

Content Editor

Related News