ਮਜ਼ਬੂਤ ਭਾਰਤ ਦੇ ਨਿਰਮਾਣ ''ਚ ਨੌਜਵਾਨ ਦੇਣ ਸਹਿਯੋਗ- ਯੋਗੀ

04/23/2019 2:19:34 PM

ਲਖਨਊ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅੱਜ ਭਾਵ ਮੰਗਲਵਾਰ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਜ਼ਬੂਤ ਭਾਰਤ ਦੇ ਨਿਰਮਾਣ 'ਚ ਆਪਣਾ ਸਹਿਯੋਗ ਦੇਣ। ਯੋਗੀ ਨੇ ਟਵੀਟ ਕਰ ਕੇ ਕਿਹਾ ਹੈ, '' ਲੋਕਤੰਤਰ ਦੇ ਇਸ ਮਹਾਕੁੰਭ ਦੇ ਤੀਜੇ ਪੜਾਅ 'ਚ ਭਾਰੀ ਗਿਣਤੀ 'ਚ ਇਸ਼ਨਾਨ ਕਰੇ।'' 

ਉਨ੍ਹਾਂ ਨੇ ਕਿਹਾ ਹੈ ਕਿ ਪਹਿਲੀ ਵਾਰ ਵੋਟਾਂ ਪਾਉਣ ਵਾਲੇ ਨੌਜਵਾਨਾਂ ਨੂੰ ਮੇਰੀ ਵਿਸ਼ੇਸ਼ ਤੌਰ 'ਤੇ ਅਪੀਲ ਹੈ ਕਿ ਉਹ ਇੱਕ ਵਧੀਆ, ਮਜ਼ਬੂਤ ਅਤੇ ਸ਼ਕਤੀਸ਼ਾਲੀ ਭਾਰਤ ਦੇ ਨਿਰਮਾਣ 'ਚ ਆਪਣਾ ਸਹਿਯੋਗ ਜ਼ਰੂਰ ਦੇਣ। ਯੋਗੀ ਨੇ ਕਿਹਾ, ''ਯਾਦ ਰੱਖੋ-ਪਹਿਲਾਂ ਵੋਟ ਫਿਰ ਜਲਪਾਣ''

ਜ਼ਿਕਰਯੋਗ ਹੈ ਕਿ ਲੋਕ ਸਭਾ ਦੇ ਤੀਜੇ ਪੜਾਅ ਤਹਿਤ ਅੱਜ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਨ੍ਹਾਂ 'ਚ ਮੈਨਪੁਰੀ, ਫਿਰੋਜਾਬਾਦ , ਰਾਮਪੁਰ , ਪੀਲੀਭੀਤ ਅਤੇ ਬੰਦਾਯੂ ਵਰਗੀਆਂ ਸੀਟਾਂ ਸ਼ਾਮਲ ਹਨ।

Iqbalkaur

This news is Content Editor Iqbalkaur