ਲੋਕਪਾਲ ਮੈਂਬਰ ਜਸਟਿਸ ਡੀ.ਬੀ. ਭੋਂਸਲੇ ਨੇ ਦਿੱਤਾ ਅਸਤੀਫਾ

01/09/2020 1:41:21 PM

ਨਵੀਂ ਦਿੱਲੀ—ਲੋਕਪਾਲ ਦੇ ਮੈਂਬਰ ਜਸਟਿਸ ਦਿਲੀਪ ਬੀ. ਭੋਂਸਲੇ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਧਿਕਾਰਤ ਮਾਹਰਾਂ ਨੇ ਅੱਜ ਭਾਵ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਸਟਿਸ ਭੋਂਸਲੇ ਨੇ ਆਪਣਾ ਤਿਆਗ ਪੱਤਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੋਮਵਾਰ ਭੇਜ ਦਿੱਤਾ ਸੀ।

ਦੱਸਣਯੋਗ ਹੈ ਕਿ ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਭੋਂਸਲੇ ਨੂੰ ਲੋਕਪਾਲ ਪ੍ਰਧਾਨ ਜਸਟਿਸ ਪਿਨਾਕੀ ਚੰਦਰ ਘੋਸ਼ ਨੇ 27 ਮਾਰਚ 2019 ਨੂੰ ਅਹੁਦੇ ਦੀ ਸਹੁੰ ਚੁਕਾਈ ਸੀ।ਆਜ਼ਾਦੀ ਘੁਲਾਟੀਏ ਦੇ ਪਰਿਵਾਰ 'ਚੋਂ ਆਉਣ ਵਾਲੇ 63 ਸਾਲਾਂ ਭੋਸਲੇ ਬੰਬੇ ਹਾਈ ਕੋਰਟ ਅਤੇ ਕਰਨਾਟਕ ਹਾਈ ਕੋਰਟ 'ਚ ਜਸਟਿਸ ਰਹਿ ਚੁੱਕੇ ਹਨ।ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸੂਬਿਆਂ ਲਈ ਹੈਦਰਾਬਾਦ ਦੇ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਦੇ ਤੌਰ 'ਤੇ ਵੀ ਉਨ੍ਹਾਂ ਨੇ 15 ਮਹੀਨੇ (2015-2016) ਤੱਕ ਆਪਣੀਆਂ ਸੇਵਾਵਾਂ ਦਿੱਤੀਆਂ। ਨਿਯਮਾਂ ਅਨੁਸਾਰ ਲੋਕਪਾਲ ਪੈਨਲ 'ਚ ਇੱਕ ਪ੍ਰਧਾਨ ਅਤੇ ਜ਼ਿਆਦਾ ਤੋਂ ਜ਼ਿਆਦਾ 8 ਮੈਂਬਰ ਹੋਣ ਦਾ ਪ੍ਰਬੰਧ ਹੈ।

Iqbalkaur

This news is Content Editor Iqbalkaur