ਲੋਕਪਾਲ ਮੈਂਬਰ ਜਸਟਿਸ ਅਜੈ ਤ੍ਰਿਪਾਠੀ ਦੀ ਕੋਰੋਨਾ ਨਾਲ ਮੌਤ

05/03/2020 11:43:33 AM

ਨਵੀਂ ਦਿੱਲੀ-ਕੋਰੋਨਾਵਾਇਰਸ ਨਾਲ ਪੀੜਤ ਲੋਕਪਾਲ ਦੇ ਮੈਂਬਰ ਜਸਟਿਸ ਅਜੈ ਕੁਮਾਰ ਤ੍ਰਿਪਾਠੀ ਦੀ ਮੌਤ ਹੋ ਗਈ ਹੈ। ਜਸਟਿਸ ਅਜੈ ਕੁਮਾਰ ਲੋਕਪਾਲ ਦੇ ਜੁਡੀਸ਼ੀਅਲ ਮੈਂਬਰ ਸੀ। ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਟ੍ਰਾਮਾ ਸੈਂਟਰ 'ਚ ਇਲਾਜ ਚੱਲ ਰਿਹਾ ਸੀ, ਜਿੱਥੇ ਸ਼ਨੀਵਾਰ ਨੂੰ ਰਾਤ 9 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 62 ਸਾਲਾਂ ਜਸਟਿਸ ਅਜੈ ਕੁਮਾਰ ਤ੍ਰਿਪਾਠੀ ਅਪ੍ਰੈਲ ਮਹੀਨੇ 'ਚ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਏ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਏਮਜ਼ ਟ੍ਰਾਮਾ ਸੈਂਟਰ 'ਚ ਸਿਰਫ ਕੋਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

ਏਮਜ਼ ਦੇ ਇਕ ਮਾਹਰ ਨੇ ਦੱਸਿਆ ਹੈ ਕਿ ਜਸਟਿਸ ਤ੍ਰਿਪਾਠੀ ਬੀਮਾਰੀ ਕਾਰਨ ਕਾਫੀ ਕਮਜ਼ੋਰ ਹੋ ਗਏ ਸੀ। ਹਾਲਤ ਕਾਫੀ ਖਰਾਬ ਹੁੰਦੀ ਦੇ ਕੇ ਉਨ੍ਹਾਂ ਨੂੰ ਆਈ.ਸੀ.ਯੂ 'ਚ ਲਿਆਂਦਾ ਗਿਆ ਸੀ। ਇੱਥੇ ਪਿਛਲੇ 3 ਦਿਨਾਂ ਤੋਂ ਵੈਂਟੀਲੇਟਰ 'ਤੇ ਸੀ। 

ਦੱਸਣਯੋਗ ਹੈ ਕਿ ਅਜੈ ਕੁਮਾਰ ਤ੍ਰਿਪਾਠੀ ਛੱਤੀਸਗੜ੍ਹ ਹਾਈ ਕੋਰਟ ਦੇ ਚੀਫ ਜਸਟਿਸ ਰਹੇ ਹਨ। ਇਸ ਤੋਂ ਪਹਿਲਾਂ ਉਹ ਪਟਨਾ ਹਾਈਕੋਰਟ 'ਚ ਜੱਜ ਸੀ। ਮੌਜੂਦਾ ਸਮੇਂ ਉਹ ਲੋਕਪਾਲ ਦੇ 6 ਜੁਡੀਸ਼ੀਅਲ ਮੈਂਬਰਾਂ 'ਚੋਂ ਇਕ ਸੀ।

Iqbalkaur

This news is Content Editor Iqbalkaur