ਲੋਕ ਸਭਾ ''ਚ ਬਿਨਾਂ ਚਰਚਾ ਦੇ ਲੋਕਪਾਲ ਬਿੱਲ ਪਾਸ

07/27/2016 3:32:16 PM

ਨਵੀਂ ਦਿੱਲੀ— ਲੋਕ ਸਭਾ ਨੇ ਸੋਇਮ ਸੇਵੀ ਸੰਗਠਨ (ਐੱਨ.ਜੀ.ਓ.), ਟਰੱਸਟ ਚਲਾਉਣ ਵਾਲੇ ਲੋਕਾਂ, ਲੋਕ ਸੇਵਕਾਂ ਅਤੇ ਕਰਮਚਾਰੀਆਂ ਦੇ ਖੁਦ ਅਤੇ ਆਪਣੇ ਕਰੀਬੀ ਸੰਬੰਧੀਆਂ ਦੀਆਂ ਸੰਪਤੀਆਂ ਦਾ ਅਸਲ ਰੂਪ ਨਾਲ ਐਲਾਨ ਕਰਨ ਸੰਬੰਧੀ ਲੋਕਪਾਲ ਲੋਕਾਯੁਕਤ (ਸੋਧ) ਬਿੱਲ ਨੂੰ ਬੁੱਧਵਾਰ ਨੂੰ ਬਿਨਾਂ ਚਰਚਾ ਦੇ ਪਾਸ ਕਰ ਦਿੱਤਾ ਗਿਆ। ਜ਼ੀਰੋ ਕਾਲ ਦੇ ਤੁਰੰਤ ਬਾਅਦ ਅਮਲਾ ਅਤੇ ਜਨਤਕ ਸ਼ਿਕਾਇਤ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬਿੱਲ ਨੂੰ ਬਿਹਤਰ ਬਣਾਉਣ ਲਈ ਇਸ ਦੀ ਧਾਰਾ 44 ''ਚ ਤੁਰੰਤ ਸੋਧ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ 31 ਜੁਲਾਈ ਸੰਪਤੀ ਬਾਰੇ ਵੇਰਵਾ ਦੇਣ ਦੀ ਆਖਰੀ ਤਰੀਕ ਹੈ ਅਤੇ ਇਸ ਲਈ ਇਹ ਬਿੱਲ ਪਾਸ ਕੀਤਾ ਜਾਣਾ ਜ਼ਰੂਰੀ ਹੈ। ਇਸ ਨੂੰ ਲੈ ਕੇ ਕਈ ਦਲਾਂ ਦੇ ਮੈਂਬਰਾਂ ਦੇ ਪ੍ਰਤੀਨਿਧੀਆਂ ਨੇ 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕੀਤੀ।
ਬਿੱਲ ਸਥਾਈ ਕਮੇਟੀ ਕੋਲ ਹੈ ਅਤੇ ਅਗਲੇ ਸੈਸ਼ਨ ''ਚ ਇਸ ਦੀਆਂ ਸਿਫਾਰਿਸ਼ਾਂ ਸੰਸਦ ''ਚ ਪੇਸ਼ ਕੀਤੀਆਂ ਜਾਣੀਆਂ ਹਨ। ਉਨ੍ਹਾਂ ਨੇ ਇਸ ਨੂੰ ਪਾਸ ਕਰਨਾ ਜ਼ਰੂਰੀ ਦੱਸਿਆ ਅਤੇ ਸਦਨ ਤੋਂ ਇਸ ਨੂੰ ਪਾਸ ਕਰਨ ਦੀ ਅਪੀਲ ਕੀਤੀ। ਸਦਨ ''ਚ ਕਾਂਗਰਸ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮਾਮਲਾ ਜ਼ਰੂਰੀ ਹੈ ਪਰ ਇਸ ''ਚ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਕਿ ਇਸ ਨਾਲ ਕਾਨੂੰਨ ਕਮਜ਼ੋਰ ਨਹੀਂ ਪਏ। ਇਹ ਸੰਦੇਸ਼ ਨਹੀਂ ਜਾਣਾ ਚਾਹੀਦਾ ਕਿ ਸਦਨ ''ਚ ਭ੍ਰਿਸ਼ਟਾਚਾਰ ''ਤੇ ਰੋਕ ਲਾਉਣ ਦੀ ਕੋਸ਼ਿਸ਼ ਨਹੀਂ ਹੋਈ ਹੈ। ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਮੁਹੰਮਦ ਸਲੀਮ ਨੇ ਬਿੱਲ ਨੂੰ ਪੇਸ਼ ਕਰਨ ਦੇ ਤਰੀਕੇ ''ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਬਿਨਾਂ ਚਰਚਾ ਕਰਵਾਏ ਅਤੇ ਕੰਮਕਾਰ ਦੇ ਏਜੰਡੇ ''ਚ ਇਸ ਨੂੰ ਸੂਚੀਬੱਧ ਕੀਤੇ ਬਿਨਾਂ ਪਾਸ ਕਰਵਾਉਣਾ ਗਲਤ ਹੈ। ਤ੍ਰਿਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਨੇ ਵੀ ਬਿੱਲ ਨੂੰ ਪਾਸ ਕਰਨ ਦਾ ਤਰੀਕਾ ਗਲਤ ਦੱਸਿਆ ਪਰ ਕਿਹਾ ਕਿ ਜਲਦੀ ''ਚ ਪਾਸ ਹੋਣਾ ਚਾਹੀਦਾ ਸੀ ਪਰ ਮਾਮਲਾ ਉਸ ਵੇਲੇ ਦਾ ਹੈ, ਇਸ ਲਈ ਇਸ ਨੂੰ ਪਾਸ ਕਰਾਇਆ ਜਾਣਾ ਚਾਹੀਦਾ। ਡਾ. ਸਿੰਘ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਹੈ ਅਤੇ ਇਸ ''ਤੇ ਰੋਕ ਲਾਉਣ ਲਈ ਕਾਨੂੰਨ ਨੂੰ ਮਜ਼ਬੂਤ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਧਾਰਾ ''ਚ ਸੋਧ ਨਾਲ ਕਾਨੂੰਨ ਕਮਜ਼ੋਰ ਨਹੀਂ ਹੋਵੇਗਾ। ਇਸ ਨਾਲ ਹੀ ਸਦਨ ਨੇ ਬਿੱਲ ਪਾਸ ਕਰ ਦਿੱਤਾ।

Disha

This news is News Editor Disha