ਸੰਨੀ ਦਿਓਲ ਨੇ ਅੰਗਰੇਜ਼ੀ 'ਚ ਤੇ ਸੁਖਬੀਰ ਬਾਦਲ ਨੇ ਪੰਜਾਬੀ 'ਚ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ (ਵੀਡੀਓ)

06/18/2019 11:45:19 AM

ਨਵੀਂ ਦਿੱਲੀ— 17ਵੀਂ ਲੋਕ ਸਭਾ ਦੀ ਸ਼ੁਰੂਆਤ ਹੋ ਚੁਕੀ ਹੈ, ਸੈਸ਼ਨ ਦੇ ਪਹਿਲੇ ਦਿਨ ਕੁੱਲ 313 ਸੰਸਦ ਮੈਂਬਰਾਂ ਨੇ ਸਹੁੰ ਚੁਕੀ। ਅੱਜ ਯਾਨੀ ਮੰਗਲਵਾਰ ਨੂੰ ਦੂਜੇ ਦਿਨ ਬਾਕੀ ਬਚੇ ਸੰਸਦ ਮੈਂਬਰ ਸਹੁੰ ਚੁੱਕਣਗੇ। ਪ੍ਰੋਟੇਮ ਸਪੀਕਰ ਨੇ ਦੱਸਿਆ ਕਿ ਫਿਰ ਤੋਂ ਰਾਜਪਾਲ ਮੈਂਬਰਾਂ ਦੇ ਨਾਂ ਪੁਕਾਰੇ ਜਾਣਗੇ ਅਤੇ ਉਹ ਸਹੁੰ ਚੁੱਕ ਸਕਦੇ ਹਨ। ਪਹਿਲੇ ਉਨ੍ਹਾਂ ਸੰਸਦ ਮੈਂਬਰਾਂ ਨੇ ਨਾਂ ਪੁਕਾਰੇ ਜਾ ਰਹੇ ਹਨ ਜੋ ਕੱਲ ਗੈਰ-ਮੌਜੂਦ ਰਹਿਣ ਕਾਰਨ ਛੁੱਟ ਗਏ ਸਨ।

ਅਭਿਨੇਤਾ ਤੋਂ ਨੇਤਾ ਬਣੇ ਸੰਨੀ ਦਿਓਲ ਨੇ ਸੰਸਦ ਮੈਂਬਰ ਦੇ ਤੌਰ 'ਤੇ ਅੰਗਰੇਜ਼ੀ 'ਚ ਸਹੁੰ ਚੁਕੀ। ਚੋਣਾਂ ਤੋਂ ਠੀਕ ਪਹਿਲਾਂ ਭਾਜਪਾ 'ਚ ਸ਼ਾਮਲ ਹੋਏ ਸੰਨੀ ਨੇ ਗੁਰਦਾਸਪੁਰ ਤੋਂ ਕਾਂਗਰਸ ਦੇ ਸੁਨੀਲ ਜਾਖੜ ਨੂੰ ਹਰਾਇਆ ਹੈ। ਫਿਲਹਾਲ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਤੋਂ ਹੀ ਚੁਣ ਕੇ ਆਏ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਪੰਜਾਬੀ 'ਚ ਸਹੁੰ ਚੁਕੀ ਹੈ। ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਅਕਾਲੀ ਦਲ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਪੰਜਾਬੀ 'ਚ ਸਹੁੰ ਚੁਕੀ, ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਪੰਜਾਬੀ 'ਚ ਸਹੁੰ ਚੁਕੀ।

ਓਮ ਬਿੜਲਾ ਹੋਣਗੇ ਲੋਕ ਸਭਾ ਦੇ ਸਪੀਕਰ
ਜ਼ਿਕਰਯੋਗ ਹੈ ਕਿ ਪੀ.ਐੱਮ. ਮੋਦੀ ਨੇ ਇਕ ਵਾਰ ਫਿਰ ਹੈਰਾਨ ਕਰਦੇ ਹੋਏ ਓਮ ਬਿੜਲਾ ਨੂੰ ਲੋਕ ਸਭਾ ਸਪੀਕਰ ਬਣਾਉਣ ਦਾ ਫੈਸਲਾ ਕੀਤਾ। ਉਹ ਆਪਣਾ ਨਾਮਜ਼ਦਗੀ ਭਰਨਗੇ ਅਤੇ 19 ਜੂਨ ਨੂੰ ਸਦਨ 'ਚ ਵੋਟਿੰਗ ਹੋਵੇਗੀ। ਪਹਿਲੇ ਹੀ ਦਿਨ ਸਦਨ 'ਚ ਕਈ ਵਿਵਾਦ ਦੇਖਣ ਨੂੰ ਮਿਲੇ, ਜਿਸ 'ਚ ਭੋਪਾਲ ਤੋਂ ਸੰਸਦ ਮੈਂਬਰ ਸਾਧਵੀ ਪ੍ਰਗਿਆ ਦੀ ਸਹੁੰ ਅਤੇ ਸੰਸਦ ਮੈਂਬਰਾਂ ਦਾ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਗਾਉਣਾ ਸ਼ਾਮਲ ਰਿਹਾ। ਪਹਿਲੇ ਦਿਨ ਸਹੁੰ ਚੁੱਕਣ ਵਾਲਿਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਰਾਹੁਲ ਗਾਂਧੀ ਵਰਗੇ ਦਿੱਗਜ ਸ਼ਾਮਲ ਰਹੇ।

DIsha

This news is Content Editor DIsha