ਕੋਟਾ : ਲੋਕ ਸਭਾ ਸਪੀਕਰ ਓਮ ਬੀਰਲਾ ਬਦਲਵਾਉਣਗੇ ਹਸਪਤਾਲ ਦੀਆਂ ਖਰਾਬ ਮਸ਼ੀਨਾਂ

01/02/2020 10:28:15 PM

ਕੋਟਾ — ਰਾਜਸਥਾਨ ਦੇ ਕੋਟਾ ਸਥਿਤ ਜੇਕੇਲੋਨ ਹਸਪਤਾਲ 'ਚ 100 ਤੋ ਜ਼ਿਆਦਾ ਬੱਚਿਆਂ ਦੀ ਇਕ ਮਹੀਨੇ ਦੇ ਅੰਦਰ ਮੌਤ ਹੋ ਗਈ ਹੈ। ਲੋਕ ਸਭਾ ਪ੍ਰਧਾਨ ਓਮ ਬੀਰਲਾ ਹਸਪਤਾਲ ਪ੍ਰਸ਼ਾਸਨ ਦੀ ਮਦਦ ਕਰਨ ਲਈ ਅੱਗੇ ਆਏ ਹਨ। ਲੋਕ ਸਭਾ ਪ੍ਰਧਾਨ ਓਮ ਬੀਰਲਾ ਨੇ ਜੇਕੇਲੋਨ ਹਸਪਤਾਲ 'ਚ ਲੱਗੇ ਖਰਾਬ ਮਸ਼ੀਨਾਂ ਨੂੰ ਬਦਲਵਾਉਣ ਦਾ ਫੈਸਲਾ ਕੀਤਾ ਹੈ।
ਲੋਕ ਸਭਾ ਪ੍ਰਧਾਨ ਹਸਪਤਾਲ ਦੇ ਸਾਰੇ ਖਰਾਬ ਮਸ਼ੀਨਾਂ ਨੂੰ ਬਦਲਵਾਉਣਗੇ। ਓਮ ਬੀਰਲਾ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨਾਲ ਸੰਪਰਕ ਕੀਤਾ ਹੈ, ਨਾਲ ਹੀ ਕਾਰਪੋਰੇਟ ਸ਼ੋਸ਼ਲ ਰਿਸਪਾਂਸਬਿਲੀਟੀ ਦੇ ਤਹਿਤ ਖਰਾਬ ਪਏ ਸਾਰੇ ਮਸ਼ੀਨਾਂ ਨੂੰ ਬਦਲਣ ਲਈ ਕਿਹਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਹਸਪਤਾਲ ਤੋਂ ਖਰਾਬ ਮਸ਼ੀਨਾਂ ਦੀ ਸੂਚੀ ਮੰਗੀ ਹੈ, ਜਿਸ ਨੂੰ ਖਰੀਦ ਕੇ ਬਦਲਿਆ ਜਾਵੇਗਾ। ਓਮ ਬੀਰਲਾ ਦਾ ਸੰਸਦੀ ਖੇਤਰ ਵੀ ਕੋਟਾ ਹੀ ਹੈ।
ਦਰਅਸਲ ਬੱਚਿਆਂ ਦੀ ਮੌਤ ਤੋਂ ਬਾਅਦ ਸੂਬੇ ਦੇ ਅਸ਼ੋਕ ਗਹਿਲੋਤ ਸਰਕਾਰ 'ਤੇ ਚਾਰੇ ਪਾਸਿਓ ਦਬਾਅ ਪੈ ਰਿਹਾ ਹੈ, ਉਥੇ ਹੀ ਕੇਂਦਰ ਸਰਕਾਰ ਵੀ ਹੁਣ ਐਕਸ਼ਨ ਮੂਡ 'ਚ ਆ ਗਈ ਹੈ। ਸਿਹਤ ਮੰਤਰਾਲਾ ਨੇ ਮਾਹਰਾਂ ਦੀ ਇਕ ਟੀਮ ਬਣਾਈ ਹੈ, ਜੋ ਸ਼ੁੱਕਰਵਾਰ ਨੂੰ ਕੋਟਾ ਪਹੁੰਚੇਗੀ ਅਤੇ ਜੇਕੇਲੋਨ ਹਸਪਤਾਲ ਦੇ ਡਾਕਟਰਾਂ ਦੀ ਮਦਦ ਕਰੇਗੀ।

Inder Prajapati

This news is Content Editor Inder Prajapati