ਲੋਕ ਸਭਾ ਚੋਣਾਂ 2019: ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਗੂਗਲ ਨੇ ਬਣਾਇਆ ਡੂਡਲ

04/11/2019 9:31:24 AM

ਨਵੀਂ ਦਿੱਲੀ— ਸਰਚ ਇੰਜਣ ਗੂਗਲ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਾਲੇ ਦਿਨ ਵੀਰਵਾਰ ਨੂੰ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਤ ਕਰਨ ਲਈ ਡੂਡਲ ਬਣਾਇਆ ਹੈ। ਗੂਗਲ 'ਤੇ ਅੰਗਰੇਜ਼ੀ 'ਚ ਨੀਲੇ, ਲਾਲ, ਪੀਲੇ ਅਤੇ ਹਰੇ ਰੰਗ 'ਚ ਗੂਗਲ ਲਿਖਿਆ ਹੈ। ਗੂਗਲ ਦੇ ਤੀਜੇ ਅੱਖਰ (ਅੰਗਰੇਜ਼ੀ ਦੇ) 'ਓ' 'ਤੇ ਇਕ ਉਂਗਲੀ ਦਿੱਸ ਰਹੀ ਹੈ, ਜਿਸ ਦੇ ਨਹੁੰ 'ਤੇ ਸਿਆਹੀ ਲੱਗੀ ਹੈ।

ਭਾਰਤ 'ਚ ਵੋਟ ਪਾਉਣ ਤੋਂ ਬਾਅਦ ਇਹ ਸਿਆਹੀ ਵੋਟਰਾਂ ਦੀ ਉਂਗਲੀ 'ਤੇ ਲਗਾਈ ਜਾਂਦੀ ਹੈ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 20 ਰਾਜਾਂ ਦੀਆਂ 91 ਲੋਕ ਸਭਾ ਸੀਟਾਂ ਅਤੇ ਚਾਰ ਰਾਜਾਂ ਦੀਆਂ ਵਿਧਾਨ ਸਭਾ ਸੀਟਾਂ 'ਤੇ ਵੀਰਵਾਰ ਦੀ ਸਵੇਰ 7 ਵਜੇ ਵੋਟਿੰਗ ਸ਼ੁਰੂ ਹੋ ਗਈ। 91 ਲੋਕ ਸਭਾ ਸੀਟਾਂ 'ਤੇ ਕੁੱਲ 1,279 ਉਮੀਦਵਾਰ ਮੈਦਾਨ 'ਚ ਹਨ। ਪਹਿਲੇ ਪੜਾਅ 'ਚ ਆਂਧਰਾ ਪ੍ਰਦੇਸ਼, ਸਿੱਕਮ ਅਤੇ ਓਡੀਸ਼ਾ 'ਚ ਵਿਧਾਨ ਸਭਾ ਚੋਣਾਂ ਵੀ ਹੋ ਰਹੀਆਂ ਹਨ। ਇਸ ਦੌਰਾਨ ਆਂਧਰਾ ਪ੍ਰਦੇਸ਼ ਦੀਆਂ 175, ਸਿੱਕਮ ਦੀਆਂ 32 ਅਤੇ ਓਡੀਸ਼ਾ ਦੀਆਂ 28 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।

DIsha

This news is Content Editor DIsha