ਲੋਕ ਸਭਾ ਚੋਣਾਂ 2019: ਵੋਟਰਾਂ ਦਾ ਉਤਸ਼ਾਹ ਵਧਾਉਣ ਲਈ ਕਿਤੇ ਢੋਲ, ਕਿਤੇ ਫੁੱਲਾਂ ਨਾਲ ਸਵਾਗਤ

04/11/2019 9:43:15 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਦੀ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋ ਚੁਕੀ ਹੈ। ਇਸ ਖਾਸ ਮੌਕੇ ਲੋਕਤੰਤਰ 'ਚ ਆਪਣੀ ਹਿੱਸੇਦਾਰੀ ਦਿਖਾਉਣ ਆ ਰਹੇ ਲੋਕਾਂ ਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਖਾਸ ਤਰੀਕਿਆਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਕਿਤੇ ਵੋਟਰਾਂ ਦਾ ਸਵਾਗਤ ਢੋਲ-ਵਾਜਿਆਂ ਨਾਲ ਅਤੇ ਕਿਤੇ ਉਨ੍ਹਾਂ ਨੂੰ ਫੁੱਲ ਮਾਲਾ ਪਹਿਨਾ ਕੇ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ਦੇ ਬੜੌਤ ਸ਼ਹਿਰ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਵੋਟ ਪਾਉਣ ਆ ਰਹੇ ਵੋਟਰਾਂ ਦਾ ਸਵਾਗਤ ਢੋਲ-ਵਾਜਿਆਂ ਨਾਲ ਕੀਤਾ ਜਾ ਰਿਹਾ ਹੈ। ਉੱਥੇ ਹੀ ਅੱਗੇ ਵੋਟਰਾਂ 'ਤੇ ਫੁੱਲਾਂ ਦੀ ਬਾਰਸ਼ ਦਾ ਵੀ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਯੂ.ਪੀ. ਦੇ ਗਾਜ਼ੀਆਬਾਦ 'ਚ ਲੋਨੀ ਦੇ ਬਲਰਾਮ ਨਗਰ 'ਚ ਔਰਤਾਂ ਲਈ ਖਾਸ ਸਖੀ ਬੂਥ ਲਗਾਇਆ ਗਿਆ ਹੈ। ਉੱਥੇ ਵੋਟ ਪਾਉਣ ਆ ਰਹੀਆਂ ਔਰਤਾਂ ਨੂੰ ਫੁੱਲਾਂ ਦੀ ਮਾਲਾ ਪਹਿਨਾਈ ਜਾ ਰਹੀ ਹੈ। ਗਾਜ਼ੀਆਬਾਦ 'ਚ ਬਜ਼ੁਰਗ ਜੋੜੇ ਦੇ ਵੋਟ ਕਰਨ 'ਤੇ ਪ੍ਰਸ਼ਾਸਨ ਨੇ ਗੁਲਾਬ ਦਾ ਫੁੱਲ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਦੱਸਣਯੋਗ ਹੈ ਕਿ ਪਹਿਲੇ ਪੜਾਅ 'ਚ ਦੇਸ਼ ਭਰ ਦੀਆਂ ਕੁੱਲ 91 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ 'ਚ 20 ਰਾਜਾਂ ਨੂੰ ਕਵਰ ਕੀਤਾ ਗਿਆ ਹੈ। ਕੁੱਲ 1279 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਬਾਕੀ ਪੜਾਵਾਂ ਦੀ ਗਿਣਤੀ ਨਾਲ 23 ਮਈ ਨੂੰ ਹੋਵੇਗਾ।

DIsha

This news is Content Editor DIsha