ਕਨੂੰਰ ''ਚ ਵੀਵੀਪੈਟ ਮਸ਼ੀਨ ''ਚੋਂ ਨਿਕਲਿਆ ਸੱਪ

04/23/2019 1:29:44 PM

ਕਨੂੰਰ (ਕੇਰਲ)— ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਮੰਗਲਵਾਰ ਨੂੰ ਕਨੂੰਰ ਚੋਣ ਖੇਤਰ 'ਚ ਇਕ ਵੋਟਿੰਗ ਕੇਂਦਰ 'ਤੇ ਉਸ ਸਮੇਂ ਭੱਜ-ਦੌੜ ਦੀ ਸਥਿਤੀ ਪੈਦਾ ਹੋ ਗਈ, ਜਦੋਂ ਵੀਵੀਪੈਟ ਮਸ਼ੀਨ 'ਚੋਂ ਅਚਾਨਕ ਸੱਪ ਨਿਕਲ ਆਇਆ ਅਤੇ ਵੋਟਿੰਗ ਕੁਝ ਸਮੇਂ ਲਈ ਰੋਕੀ ਗਈ। ਮਇਯਲ ਕੰਡਕਾਈ 'ਚ ਇਕ ਵੋਟਿੰਗ ਕੇਂਦਰ 'ਤੇ ਵੀਵੀਪੈਟ ਮਸ਼ੀਨ 'ਚੋਂ ਇਕ ਛੋਟਾ ਸੱਪ ਬਾਹਰ ਨਿਕਲਿਆ, ਜਿਸ ਕਾਰਨ ਅਧਿਕਾਰੀ ਅਤੇ ਵੋਟਰ ਘਬਰਾ ਗਏ। 

ਹਾਲਾਂਕਿ ਸੱਪ ਨੂੰ ਜਲਦ ਹੀ ਉੱਥੋਂ ਹਟਾ ਦਿੱਤਾ ਗਿਆ ਅਤੇ ਵੋਟਿੰਗ ਕੇਂਦਰ 'ਤੇ ਵੋਟਿੰਗ ਕੁਝ ਸਮੇਂ ਰੁਕਣ ਤੋਂ ਬਾਅਦ ਮੁੜ ਸ਼ੁਰੂ ਹੋ ਗਈ। ਕਨੂੰਰ ਚੋਣ ਖੇਤਰ ਤੋਂ ਮੌਜੂਦਾ ਸੰਸਦ ਮੈਂਬਰ ਪੀ.ਕੇ. ਸ਼੍ਰੀਮਤੀ (ਮਾਕਪਾ-ਐੱਲ.ਡੀ.ਐੱਫ.), ਕੇ. ਸੁਰੇਂਦਰਨ (ਕਾਂਗਰਸ-ਯੂ.ਡੀ.ਐੱਫ.) ਅਤੇ ਸੀ.ਕੇ. ਪਦਮਾਨਾਭਨ (ਭਾਜਪਾ-ਰਾਜਗ) ਆਪਣੀ ਕਿਸਮਤ ਅਜਮਾ ਰਹੇ ਹਨ। ਇਸ ਚੋਣ ਖੇਤਰ 'ਚ ਸਵੇਰ ਤੋਂ ਹੀ ਚੰਗੀ ਗਿਣਤੀ 'ਚ ਵੋਟਿੰਗ ਹੋ ਰਹੀ ਹੈ।

DIsha

This news is Content Editor DIsha