ਲੋਕ ਸਭਾ ਚੋਣਾਂ : ਸਪਾ ਨੇ ਜਾਰੀ ਕੀਤੀ ਚੌਥੀ ਲਿਸਟ

03/15/2019 4:19:48 PM

ਲਖਨਊ— ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਚੋਣ 'ਚ ਧਿਆਨ ਨਾਲ ਕਦਮ ਰੱਖ ਰਹੀ ਸਮਾਜਵਾਦੀ ਪਾਰਟੀ (ਸਪਾ) ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਲਈ ਉਮੀਦਵਾਰਾਂ ਦੀ ਚੌਥੀ ਲਿਸਟ ਜਾਰੀ ਕੀਤੀ। ਸੂਚੀ ਅਨੁਸਾਰ ਵਿਨੋਦ ਕੁਮਾਰ ਉਰਫ ਪੰਡਤ ਸਿੰਘ ਨੂੰ ਗੋਂਡਾ ਦਾ ਟਿਕਟ ਦਿੱਤਾ ਗਿਆ ਹੈ, ਜਦੋਂ ਕਿ ਰਾਮ ਸਾਗਰ ਰਾਵਤ ਨੂੰ ਬਾਰਾਬੰਕੀ ਸੁਰੱਖਿਅਤ ਸੀਟ ਦਾ ਉਮੀਦਵਾਰ ਐਲਾਨ ਕੀਤਾ ਗਿਆ ਹੈ। ਮੁਸਲਿਮ ਬਹੁਲ ਕੈਰਾਨਾ ਸੰਸਦੀ ਖੇਤਰ ਤੋਂ ਤਬਸੁਮ ਹਸਨ 'ਤੇ ਇਕ ਵਾਰ ਫਿਰ ਪਾਰਟੀ ਨੇ ਭਰੋਸਾ ਜ਼ਾਹਰ ਕੀਤਾ ਹੈ, ਉੱਥੇ ਹੀ ਸੰਭਲ ਸੰਸਦੀ ਖੇਤਰ ਤੋਂ ਸ਼ਫੀਕੁਰ ਰਹਿਮਾਨ ਬਕਰ ਸਪਾ ਦੇ ਟਿਕਟ ਤੋਂ ਚੋਣ ਮੈਦਾਨ 'ਚ ਦਿਸਣਗੇ। ਤਬਸੁਮ ਹਸਨ ਨੇ ਕੈਰਾਨਾ 'ਚ ਹੋਈਆਂ ਉੱਪ ਚੋਣਾਂ 'ਚ ਰਾਸ਼ਟਰੀ ਲੋਕਦਲ ਦੇ ਚੋਣ ਚਿੰਨ੍ਹ 'ਤੇ ਮਰਹੂਮ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਹੁਕੁਮ ਸਿੰਘ ਦੀ ਬੇਟੀ ਨੂੰ ਹਰਾਇਆ ਸੀ। 

ਸਾਲ 2014 ਦੀਆਂ ਚੋਣਾਂ 'ਚ ਕੈਰਾਨਾ 'ਚ ਭਾਜਪਾ ਦੇ ਹੁਕੁਮ ਸਿੰਘ ਜੇਤੂ ਹੋਏ ਸਨ ਪਰ ਸ਼੍ਰੀ ਸਿੰਘ ਦੇ ਦਿਹਾਂਤ ਤੋਂ ਬਾਅਦ ਭਾਜਪਾ ਉੱਪ ਚੋਣਾਂ 'ਚ ਇਹ ਸੀਟ ਬਰਕਰਾਰ ਨਹੀਂ ਰੱਖ ਸਕੀ ਸੀ। ਇਸ ਤੋਂ ਪਹਿਲਾਂ ਸਪਾ ਨੇ ਪਿਛਲੇ ਮੰਗਲਵਾਰ ਨੂੰ ਜਾਰੀ ਸੂਚੀ 'ਚ ਹਾਥਰਸ ਤੋਂ ਰਾਮਜੀ ਲਾਲ ਸੁਮਨ ਅਤੇ ਮਿਰਜਾਪੁਰ ਤੋਂ ਰਾਜੇਂਦਰ ਐੱਸ. ਬਿੰਦ ਦਾ ਨਾਂ ਜਨਤਕ ਕੀਤਾ ਸੀ। ਪਾਰਟੀ ਦੀ ਦੂਜੀ ਸੂਚੀ 'ਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਨੂੰ ਕੰਨੌਜ, ਪੂਰਵੀ ਵਰਮਾ ਨੂੰ ਖੀਰੀ ਅਤੇ ਊਸ਼ਾ ਵਰਮਾ ਨੂੰ ਹਰਦੋਈ ਤੋਂ ਉਮੀਦਵਾਰ ਬਣਾਇਆ ਗਿਆ ਸੀ। ਸਪਾ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ 'ਚ ਸਪਾ ਗਾਰਡੀਅਨ ਮੁਲਾਇਮ ਸਿੰਘ ਯਾਦਵ ਨੂੰ ਮੈਨਪੁਰੀ ਤੋਂ ਉਮੀਦਵਾਰ ਐਲਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਧਰਮੇਂਦਰ ਯਾਦਵ ਬਦਾਊਂ ਤੋਂ, ਅਕਸ਼ੈ ਯਾਦਵ ਨੂੰ ਫਿਰੋਜ਼ਾਬਾਦ ਤੋਂ, ਸ਼ਬੀਰ ਵਾਲਮੀਕਿ ਬਹਿਰਾਈਚ ਤੋਂ, ਕਮਲੇਸ਼ ਕਠੇਰੀਆ ਇਟਾਵਾ ਤੋਂ ਉਮੀਦਵਾਰ ਬਣਾਇਆ ਗਿਆ ਸੀ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਗਠਜੋੜ ਦੇ ਅਧੀਨ ਸਪਾ 37 ਅਤੇ ਬਹੁਜਨ ਸਮਾਜ ਪਾਰਟੀ (ਬਸਪਾ) 38 ਸੀਟਾਂ 'ਤੇ ਚੋਣਾਂ ਲੜਨ ਜਾ ਰਹੀ ਹੈ। ਕੈਰਾਨਾ ਦੀਆਂ ਲੋਕ ਸਭਾ ਉੱਪ ਚੋਣਾਂ ਜਿੱਤਣ ਵਾਲੇ ਰਾਸ਼ਟੀ ਲੋਕ ਦਲ ਨੂੰ ਵੀ ਇਸ ਗਠਜੋੜ 'ਚ ਸ਼ਾਮਲ ਕੀਤਾ ਗਿਆ ਹੈ ਅਤੇ ਉਸ ਨੂੰ ਤਿੰਨ ਸੀਟਾਂ ਦਿੱਤੀਆਂ ਗਈਆਂ ਹਨ। ਗਠਜੋੜ ਨੇ ਕਾਂਗਰਸ ਦੇ ਕਬਜ਼ੇ ਵਾਲੇ ਅਮੇਠੀ ਅਤੇ ਰਾਏਬਰੇਲੀ 'ਚ ਆਪਣੇ ਉਮੀਦਵਾਰ ਨਾ ਉਤਾਰਨ ਦਾ ਐਲਾਨ ਕੀਤਾ ਹੈ।

DIsha

This news is Content Editor DIsha