ਰਾਹੁਲ ਗਾਂਧੀ ਦੀ ਚੁਣੌਤੀ, ਸਿਰਫ 10 ਮਿੰਟ ਮੇਰੇ ਨਾਲ ਬਹਿਸ ਕਰਨ ਮੋਦੀ

02/07/2019 4:41:37 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਨੇਤਾਵਾਂ ਦਾ ਇਕ-ਦੂਜੇ 'ਤੇ ਪਲਟਵਾਰ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਜੇਕਰ ਗੱਲ ਕਾਂਗਰਸ ਪਾਰਟੀ ਦੀ ਕੀਤੀ ਜਾਵੇ ਤਾਂ ਉਸ ਨੇ ਆਪਣੀ ਰਣਨੀਤੀ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਵੀਰਵਾਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਨ ਵਿਚ ਕਾਂਗਰਸ ਦਾ ਘੱਟ ਗਿਣਤੀ ਮੋਰਚਾ ਸੰਮੇਲਨ ਹੋਇਆ। ਇਸ ਸੰਮੇਲਨ ਵਿਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਅੱਜ ਮੋਦੀ ਜੀ ਦੇ ਚਿਹਰੇ 'ਤੇ ਘਬਰਾਹਟ ਦੇਖਣ ਨੂੰ ਮਿਲਦੀ ਹੈ। ਮੋਦੀ ਜੀ ਨੂੰ ਪਤਾ ਲੱਗ ਗਿਆ ਹੈ ਕਿ ਹਿੰਦੋਸਤਾਨ ਨੂੰ ਵੰਡਣ ਨਾਲ, ਨਫਰਤ ਫੈਲਾਉਣ ਨਾਲ ਰਾਜ ਨਹੀਂ ਕੀਤਾ ਜਾ ਸਕਦਾ। ਹਿੰਦੋਸਤਾਨ ਦਾ ਪ੍ਰਧਾਨ ਮੰਤਰੀ ਸਿਰਫ ਦੇਸ਼ ਨੂੰ ਜੋੜਨ ਦਾ ਕੰਮ ਕਰ ਸਕਦਾ ਹੈ, ਤੋੜਨ ਦਾ ਨਹੀਂ। ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਪ੍ਰਧਾਨ ਮੰਤਰੀ ਨੂੰ ਹਟਾ ਦਿੱਤਾ ਜਾਵੇਗਾ। 2019 ਵਿਚ ਨਰਿੰਦਰ ਮੋਦੀ, ਭਾਜਪਾ ਅਤੇ ਆਰ. ਐੱਸ. ਐੱਸ. ਨੂੰ ਕਾਂਗਰਸ ਹਰਾਉਣ ਜਾ ਰਹੀ ਹੈ।


 

#WATCH Rahul Gandhi: I challenge the BJP, let Narendra Modi ji debate with me for 10 minutes on stage. He is scared, he is a 'darpok' person. pic.twitter.com/tjr1qkPI5l

— ANI (@ANI) February 7, 2019

ਸੰਮੇਲਨ ਵਿਚ ਮੌਜੂਦ ਕਾਂਗਰਸ ਨੇਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਨੇ ਮੋਦੀ 'ਤੇ ਸਵਾਲਾਂ ਦਾ ਜਵਾਬ ਤੋਂ ਬਚਣ ਦਾ ਦੋਸ਼ ਲਾਉਂਦੇ ਹੋਏ ਨਾਟਕੀ ਅੰਦਾਜ 'ਚ ਮਾਈਕ ਛੱਡ ਕੇ ਪਿੱਛੇ ਵੱਲ ਚੱਲਣ ਲੱਗੇ। ਰਾਹੁਲ ਨੇ ਕਿਹਾ, ''ਉਹ ਬਹੁਤ ਡਰਪੋਕ ਆਦਮੀ ਹੈ। ਮੈਂ ਉਨ੍ਹਾਂ ਨੂੰ ਪਹਿਚਾਣ ਗਿਆ ਹਾਂ। ਰਾਹੁਲ ਨੇ ਮੋਦੀ ਨੂੰ 10 ਮਿੰਟ ਤਕ ਆਪਣੇ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੋਦੀ ਕਦੇ ਬਹਿਸ ਨਹੀਂ ਕਰਨਗੇ, ਉਹ ਦੌੜ ਜਾਣਗੇ। ਉਹ ਡਰਪੋਕ ਹਨ। ਇੰਨਾ ਬੋਲਣ ਤੋਂ ਬਾਅਦ ਰਾਹੁਲ ਅਚਾਨਕ ਮਾਈਕ ਛੱਡ ਕੇ ਪਿੱਛੇ ਵੱਲ ਚੱਲੇ ਗਏ। ਇਸ ਦੌਰਾਨ ਉੱਥੇ ਮੌਜੂਦ ਨੇਤਾਵਾਂ ਨੇ ਠਹਾਕੇ ਲਾਏ। ਇੱਥੇ ਦੱਸ ਦੇਈਏ ਕਿ ਰਾਹੁਲ ਗਾਂਧੀ ਇਸ ਤੋਂ ਪਹਿਲਾਂ ਵੀ ਕਈ ਵਾਰ ਮੋਦੀ ਨੂੰ ਬਹਿਸ ਦੀ ਚੁਣੌਤੀ ਦੇ ਚੁੱਕੇ ਹਨ।

 

Tanu

This news is Content Editor Tanu