ਚੋਣ ਰੁਝਾਨਾਂ ਨੇ ਸ਼ਤਰੂਘਨ ਸਿਨਹਾ ਨੂੰ ਕੀਤਾ ਖਾਮੋਸ਼

05/23/2019 1:01:45 PM

ਪਟਨਾ–ਬਿਹਾਰ ਦੇ ਪਟਨਾ ਸਾਹਿਬ ਲੋਕ ਸਭਾ ਖੇਤਰ ਤੋਂ ਕਾਂਗਰਸ ਲਈ ਮਾਯੂਸੀ ਦੀ ਖਬਰ ਆਈ ਹੈ। ਕਾਂਗਰਸ ਉਮੀਦਵਾਰ ਅਤੇ ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾਂ ਇਸ ਸੀਟ ’ਚੇ ਚੋਣ ਹਾਰ ਚੁੱਕੇ ਹਨ।ਅੱਜ ਭਾਵ 23 ਮਈ ਨੂੰ ਜਾਰੀ ਵੋਟਾਂ ਦੀ ਗਿਣਤੀ ਦੌਰਾਨ ਇਸ ਸੀਟ ਦਾ ਨਤੀਜਾ ਆ ਚੁੱਕਿਆ ਹੈ, ਜਿਸ ’ਚ ਭਾਜਪਾ ਉਮੀਦਵਾਰ ਰਵੀਸ਼ੰਕਰ ਪ੍ਰਸ਼ਾਦ ਨੇ ਭਾਜਪਾ ਦੀ ਸਾਖ ਕਾਇਮ ਰੱਖੀ ਹੈ। ਨਤੀਜਿਆਂ ਮੁਤਾਬਕ ਰਵੀਸ਼ੰਕਰ ਪ੍ਰਸ਼ਾਦ ਨੇ 62.5 ਫੀਸਦੀ ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ ਜਦਕਿ ਸਿਨਹਾ  ਨੂੰ 32 ਫੀਸਦੀ ਵੋਟਾਂ ਹੀ ਮਿਲੀਆ। ਅੰਕੜਿਆਂ ਮੁਤਾਬਕ ਰਵੀਸ਼ੰਕਰ ਪ੍ਰਸ਼ਾਦ ਨੂੰ ਕੁੱਲ 354265 ਵੋਟਾਂ ਮਿਲੀਆ ਜਦਕਿ ਸਿਨਹਾਂ ਨੇ 181389 ਵੋਟਾਂ ਪ੍ਰਾਪਤ ਕੀਤੀਆਂ । ਇਸ ਸੀਟ ’ਕੇ ਕਿਸ ਹੋਰ ਉਮੀਦਵਾਰ ਨੂੰ 5ਅੰਕਾਂ ਦੀ ਗਿਣਤੀ ’ਚ ਵੋਟਾਂ ਨਹੀਂ ਮਿਲੀਆ।

ਪਟਨਾ ਸਾਹਿਬ ਤੋਂ ਇਸ ਵਾਰ ਮੁਕਾਬਲਾ ਕਾਇਥ ਜਾਤੀ ਦੇ ਦੋ ਉਮੀਦਵਾਰ ਵਿਚਾਲੇ ਰਿਹਾ। ਇੱਕ ਕੇਂਦਰ ਸਰਕਾਰ ’ਚ ਮੰਤਰੀ ਸੀ ਅਤੇ ਦੂਜੇ ਭਾਜਪਾ ਤੋਂ ਨਿਰਾਸ਼ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਬਾਲੀਵੁੱਡ ਅਦਾਕਾਰ ਸੀ। 

ਦੱਸਿਆ ਜਾਂਦਾ ਹੈ ਕਿ ਸ਼ਤਰੂਘਨ ਸਿਨਹਾਂ ਨੇ 2009 ਅਤੇ 2014 ’ਚ ਚੋਣ ’ਚ ਜਿੱਤ ਹਾਸਲ ਕਰਕੇ ਇੱਥੇ 2 ਵਾਰ ਸੰਸਦ ਮੈਂਬਰ ਰਹੇ । ਦੂਜੇ ਪਾਸੇ ਰਵੀਸ਼ੰਕਰ ਪ੍ਰਸ਼ਾਦ2014 ’ਚ ਭਾਜਪਾ ਅਤੇ ਜੇ ਡੀ ਯੂ ਤੋਂ ਵੱਖ ਹੋ ਕੇ ਚੋਣ ਲੜੀ ਸੀ। 

 

 

Iqbalkaur

This news is Content Editor Iqbalkaur