ਵੰਦੇ ਭਾਰਤ ਟਰੇਨ 'ਚ ਛੱਤਰੀ ਫੜੀ ਨਜ਼ਰ ਆਇਆ ਲੋਕੋ ਪਾਇਲਟ! ਜਾਣੋ ਕੀ ਹੈ ਤਸਵੀਰ ਦੀ ਸੱਚਾਈ

05/02/2023 3:58:53 PM

ਨੈਸ਼ਨਲ ਡੈਸਕ- ਰੇਲਵੇ ਦੇ ਇਕ ਇੰਜਣ 'ਚ ਛੱਤਰੀ ਲੈ ਕੇ ਇਕ ਲੋਕੋ ਪਾਇਲਟ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਇਸ ਦਾਅਵੇ ਨਾਲ ਸੋਸ਼ਲ ਮੀਡੀਆ 'ਤੇ ਵਿਆਪਕ ਰੂਪ ਨਾਲ ਸਾਂਝਾ ਕੀਤਾ ਗਿਆ ਹੈ ਕਿ ਇਹ ਕੇਰਲ ਦੇ ਵੰਦੇ ਭਾਰਤ ਐਕਸਪ੍ਰੈੱਸ ਦੀ ਪਹਿਲੀ ਯਾਤਰਾ ਤੋਂ ਪਹਿਲਾਂ ਤੋਂ ਇਸ ਦੀ ਛੱਤ ਤੋਂ ਮੀਂਹ ਦਾ ਪਾਣੀ ਰਿਸ ਰਿਹਾ ਸੀ। ਹਾਲਾਂਕਿ ਅਜਿਹਾ ਨਹੀਂ ਸੀ ਕਿਉਂਕਿ ਇਹ ਤਸਵੀਰ 2017 ਦੀ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਅਪ੍ਰੈਲ ਨੂੰ ਤਿਰੂਵਨੰਤਪੁਰਮ ਤੋਂ ਕਾਸਰਗੋਡ ਤੱਕ ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਏ ਜਾਣ ਤੋਂ ਇਕ ਦਿਨ ਬਾਅਦ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਇਸ ਨੂੰ ਹਜ਼ਾਰਾਂ ਵਾਰ ਦੇਖਿਆ ਗਿਆ ਹੈ ਅਤੇ ਵਿਆਪਕ ਤੌਰ 'ਤੇ ਸਾਂਝਾ ਕੀਤਾ ਗਿਆ ਹੈ। 'ਫੈਕਟ ਚੈਕ' ਤੋਂ ਪਤਾ ਲੱਗਾ ਹੈ ਕਿ 25 ਅਪ੍ਰੈਲ ਨੂੰ ਜਦੋਂ ਟਰੇਨ ਕੰਨੂਰ 'ਚ ਖੜ੍ਹੀ ਸੀ ਤਾਂ ਇਸ ਦੇ ਇਕ ਡੱਬੇ ਦੇ 'ਏਸੀ ਵੈਂਟ' 'ਚੋਂ ਪਾਣੀ ਦਾ ਰਿਸਾਅ ਹੋਇਆ ਸੀ ਅਤੇ ਰੇਲਵੇ ਦੇ ਅਧਿਕਾਰੀਆਂ ਨੇ 26 ਅਪ੍ਰੈਲ ਨੂੰ ਇਸ ਦੀ ਮੁਰੰਮਤ ਕਰਵਾ ਦਿੱਤੀ। ਰੇਲ ਦੇ ਇੰਜਣ 'ਚ ਪਾਣੀ ਦੀ ਕੋਈ ਲੀਕੇਜ ਨਹੀਂ ਹੋਈ ਸੀ। 

ਬਾਅਦ 'ਚ ਇਹ ਗੱਲ ਸਾਹਮਣੇ ਆਈ ਕਿ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਤਸਵੀਰ 2017 'ਚ ਝਾਰਖੰਡ ਵਿਚ ਬਣੀ ਇਕ ਵੀਡੀਓ ਦਾ ਸਕਰੀਨ ਸ਼ਾਟ ਸੀ। 26 ਅਪ੍ਰੈਲ ਨੂੰ ਟਵਿੱਟਰ 'ਤੇ ਇਕ ਪੋਸਟ 'ਚ ਲਿਖਿਆ ਸੀ, ''ਮੋਦੀ ਦੀ 'ਵੰਦੇ ਭਾਰਤ' ਪੀ. ਐੱਮ. ਮੋਦੀ ਵਾਂਗ ਇਕ ਮੁਸੀਬਤ ਹੈ। ਉਦਘਾਟਨ ਦੇ ਪਹਿਲੇ ਦਿਨ ਕੇਰਲ ਵਿਚ ਵੰਦੇ ਭਾਰਤ ਟਰੇਨ ਦੀ ਛੱਤ ਵਿਚੋਂ ਮੀਂਹ ਦਾ ਪਾਣੀ ਰਿਸਣਾ ਸ਼ੁਰੂ ਹੋ ਗਿਆ। ਤਸਵੀਰ ਖੁਦ ਬੋਲਦੀ ਹੈ।” ਪੋਸਟ ਨੂੰ ਦੋ ਦਿਨਾਂ ਵਿਚ 67,000 ਤੋਂ ਵੱਧ ਵਾਰ ਦੇਖਿਆ ਗਿਆ ਹੈ। ਇਸ ਨੂੰ 1,700 ਤੋਂ ਵੱਧ ਲਾਈਕਸ ਅਤੇ 800 ਵਾਰ ਰੀਟਵੀਟਸ ਕੀਤਾ ਗਿਆ। ਕਈ ਉਪਭੋਗਤਾਵਾਂ ਨੇ ਇਕ ਹੀ ਦਾਅਵੇ ਨਾਲ ਟਵਿੱਟਰ ਅਤੇ ਫੇਸਬੁੱਕ 'ਤੇ ਇਕੋ ਤਸਵੀਰ ਸਾਂਝੀ ਕੀਤੀ।

Tanu

This news is Content Editor Tanu