ਤ੍ਰਿਪੁਰਾ ''ਚ ਫਿਲਹਾਲ ਨਹੀਂ ਖੁੱਲੇਗਾ ਲਾਕਡਾਊਨ: CM ਬਿਪਲਾਬ ਦੇਬ

04/30/2020 7:14:14 PM

ਅਗਰਤਲਾ-ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਾਬ ਕੁਮਾਰ ਦੇਬ ਨੇ ਕਿਹਾ ਹੈ ਕਿ ਫਿਲਹਾਲ ਸੂਬਾ ਸਰਕਾਰ ਲਾਕਡਾਊਨ ਨੂੰ ਖਤਮ ਨਹੀ ਕੀਤਾ ਜਾ ਸਕਦਾ ਹੈ ਪਰ ਕੁਝ ਪੜਾਅਦਾਰ ਤਰੀਕੇ ਨਾਲ ਕੁਝ ਪਾਬੰਦੀਆਂ 'ਚ ਢਿੱਲ ਦਿੱਤੇ ਜਾਣ 'ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ 3 ਮਈ ਤੋਂ ਤਰੁੰਤ ਬਾਅਦ ਅੰਤਰਰਾਜੀ ਬੱਸ, ਟ੍ਰੇਨ ਅਤੇ ਜਹਾਜ਼ ਸੇਵਾਵਾਂ ਸ਼ੁਰੂ ਕਰਨਾ ਮੁਮਕਿਨ ਨਹੀਂ ਹੈ। 

ਸੂਬੇ ਸਰਕਾਰ ਦੁਆਰਾ ਬੁਲਾਈ ਗਈ ਸਾਰੀਆਂ ਪਾਰਟੀਆਂ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਦੇਬ ਨੇ ਬੁੱਧਵਾਰ ਸ਼ਾਮ ਨੂੰ ਕਿਹਾ, ਸਾਨੂੰ ਲਾਕਡਾਊਨ ਖਤਮ ਕਰਨ ਦਾ ਕੋਈ ਤਰੀਕਾ ਨਹੀ ਮਿਲਿਆ ਕਿਉਂਕਿ ਕੋਰੋਨਾਵਾਇਰਸ ਇਨਫੈਕਸ਼ਨ ਦੀ ਚੇਨ ਨੂੰ ਤੋੜਨ ਲਈ ਇਹ ਸਿਰਫ ਇਕ ਉਪਾਅ ਹੈ। ਇੰਝ ਲੱਗਦਾ ਹੈ ਕਿ ਸਾਨੂੰ ਲਾਕਡਾਊਨ ਜਾਰੀ ਰੱਖਣਾ ਹੋਵੇਗਾ। 

ਸੀ.ਐੱਮ. ਦੇਬ ਨੇ ਕਿਹਾ ਹੈ ਕਿ ਲੋਕਾਂ ਨੂੰ ਲਾਕਡਾਊਨ ਸਵੀਕਾਰ ਕਰਨਾ ਹੋਵੇਗਾ। ਸੂਬੇ 'ਚ ਸਾਰੇ ਰਾਜਨੀਤਿਕ ਦਲਾਂ ਨੂੰ ਸੂਬੇ 'ਚ ਕੋਰੋਨਾਵਾਇਰਸ ਦੀ ਸਥਿਤੀ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਰਾਜਨੀਤਿਕ ਦਲ ਨੇ ਲਾਕਡਾਊਨ ਨੂੰ ਤਰੁੰਤ ਖਤਮ ਕਰਨ 'ਤੇ ਜ਼ੋਰ ਨਹੀਂ ਦਿੱਤਾ। 

Iqbalkaur

This news is Content Editor Iqbalkaur