ਲਾਕਡਾਊਨ ਕਾਰਨ ਟਲਿਆ ਵਿਆਹ, 80 ਕਿਲੋਮੀਟਰ ਪੈਦਲ ਤੁਰ ਕੇ ਲਾੜੇ ਦੇ ਪਿੰਡ ਪਹੁੰਚੀ ਲਾੜੀ

05/23/2020 10:33:53 AM

ਕਾਨਪੁਰ— ਕੋਰੋਨਾ ਮਹਾਮਾਰੀ ਕਾਰਨ ਲਾਗੂ ਲਾਕਡਾਊਨ 'ਚ ਵਿਆਹ ਵਾਰ-ਵਾਰ ਟਾਲ ਦਿੱਤਾ ਜਾ ਰਿਹਾ ਸੀ। 4 ਮਈ ਨੂੰ ਤੈਅ ਵਿਆਹ ਤੋਂ ਪਹਿਲਾਂ ਲਾਕਡਾਊਨ ਕਾਰਨ ਵਧਾ ਕੇ 17 ਮਈ ਕਰ ਦਿੱਤਾ ਗਿਆ ਪਰ ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੌਥੇ ਲਾਕਡਾਊਨ ਦਾ ਐਲਾਨ ਕਰ ਦਿੱਤਾ। ਵਿਆਹ ਇਕ ਵਾਰ ਫਿਰ ਟਲਣ ਦੀ ਗੱਲ ਚੱਲ ਰਹੀ ਸੀ ਕਿ ਲਾੜੀ ਨੇ ਇਕ ਵੱਡਾ ਫੈਸਲਾ ਲੈ ਲਿਆ। ਕਾਨਪੁਰ ਦੇਹਾਤ ਦੇ ਮੰਗਲਪੁਰ ਦੀ ਰਹਿਣ ਵਾਲੀ 19 ਸਾਲਾ ਗੋਲਡੀ ਲਗਾਤਾਰ 12 ਘੰਟੇ ਪੈਦਲ ਤੁਰ ਕੇ ਲਾੜੇ ਵੀਰੇਂਦਰ ਕੁਮਾਰ ਰਾਠੌੜ ਦੇ ਪਿੰਡ ਕੰਨੌਜ ਦੇ ਬੈਸਪੁਰ ਪਹੁੰਚ ਗਈ। ਲਾੜੇ ਦੇ ਪਰਿਵਾਰ ਵਾਲੇ ਅਚਾਨਕ ਨਾਲ ਲਾੜੀ ਨੂੰ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਫਿਰ ਵੀ ਉਸ ਦਾ ਸਵਾਗਤ ਕੀਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਦੀ ਰਜਾਮੰਦੀ ਨਾਲ ਲਾੜੇ ਦੇ ਪਿੰਡ ਦੇ ਇਕ ਮੰਦਰ 'ਚ ਪੂਰੇ ਰੀਤੀ-ਰਿਵਾਜ਼ਾਂ ਨਾਲ ਗੋਲਡੀ ਅਤੇ ਵੀਰੇਂਦਰ ਦਾ ਵਿਆਹ ਕਰਵਾ ਦਿੱਤਾ ਗਿਆ। ਪਿੰਡ ਵਾਲਿਆਂ ਨੇ ਵੀ ਦੋਹਾਂ ਦੇ ਵਿਆਹ ਦਾ ਸਮਰਥਨ ਕੀਤਾ ਅਤੇ ਸਮਾਰੋਹ ਦੌਰਾਨ ਸੋਸ਼ਲ ਡਿਸਟੈਂਸਿੰਗ ਨੂੰ ਬਣਾਏ ਰੱਖਿਆ।

ਗੋਲਡੀ ਨੇ ਦੱਸਿਆ ਕਿ 4 ਮਈ ਨੂੰ ਉਸ ਦਾ ਵਿਆਹ ਤੈਅ ਕੀਤਾ ਗਿਆ ਸੀ, ਜੋ ਲਾਕਡਾਊਨ ਕਾਰਨ ਟਾਲ ਦਿੱਤਾ ਗਿਆ ਸੀ। ਅਸੀਂ ਲਾਕਡਾਊਨ 3 ਦੇ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਸੀ ਪਰ ਉਸ ਨੂੰ ਵੀ 17 ਮਈ ਤੋਂ ਵਧਾ ਕੇ 31 ਮਈ ਤੱਕ ਕਰ ਦਿੱਤਾ ਗਿਆ। ਲਾੜੀ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਲੋਕ ਵਿਆਹ ਨੂੰ ਫਿਰ ਟਾਲਣ 'ਤੇ ਵਿਚਾਰ ਕਰ ਰਹੇ ਸਨ ਪਰ ਮੈਂ ਫੈਸਲਾ ਕੀਤਾ ਕਿ ਮੈਂ ਵਿਆਹ ਦਰਮਿਆਨ ਇਸ ਮਹਾਮਾਰੀ ਨੂੰ ਨਹੀਂ ਆਉਣ ਦੇਵਾਂਗੀ। ਮੈਂ ਕਿਸੇ ਨੂੰ ਦੱਸੇ ਬਿਨ੍ਹਾਂ ਘਰ ਛੱਡ ਦਿੱਤਾ। ਗੋਲਡੀ ਨੇ 80 ਕਿਲੋਮੀਟਰ ਦਾ ਸਫਰ 12 ਘੰਟੇ ਦੇ ਸਫ਼ਰ 'ਚ ਉਸ ਨੇ ਕੁਝ ਨਹੀਂ ਖਾਧਾ ਸੀ। ਉਸ ਨਾਲ ਇਕ ਛੋਟਾ ਜਿਹਾ ਬੈਗ ਸੀ, ਜਿਸ 'ਚ ਉਸ ਦੇ ਕੁਝ ਕੱਪੜੇ ਸਨ। ਗੋਲਡੀ ਨੇ ਦੱਸਿਆ ਕਿ ਉੱਥੇ ਪਹੁੰਚਣ ਤੋਂ ਬਾਅਦ ਅਸੀਂ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਮੰਦਰ 'ਚ ਵਿਆਹ ਕੀਤਾ। ਮਾਸਕ ਲਗਾਏ ਲਾੜਾ-ਲਾੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

DIsha

This news is Content Editor DIsha