ਮਹਾਰਾਸ਼ਟਰ : ਠਾਣੇ ''ਚ ਲਾਕਡਾਊਨ ਉਲੰਘਣ ਲਈ 200 ਦੁਕਾਨਦਾਰਾਂ ਵਿਰੁੱਧ ਨੋਟਿਸ

05/20/2020 6:13:23 PM

ਠਾਣੇ (ਭਾਸ਼ਾ)— ਮਹਾਰਾਸ਼ਟਰ ਦੇ ਠਾਣੇ ਮਹਾਨਗਰ ਪਾਲਿਕਾ ਨੇ ਮੁੰਬਰਾ ਇਲਾਕੇ 'ਚ ਲਾਕਡਾਊਨ ਉਲੰਘਣ ਦੇ ਸਿਲਸਿਲੇ ਵਿਚ ਕਰੀਬ 200 ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਮੁੰਬਰਾ ਵਾਰਡ ਦੇ ਸਹਾਇਕ ਕਮਿਸ਼ਨਰ ਮਹੇਸ਼ ਅਹੀਰ ਨੇ ਕਿਹਾ ਕਿ ਮਹਾਨਗਰ ਪਾਲਿਕਾ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਡਿਊਟੀ ਕਰਨ ਤੋਂ ਰੋਕਣ ਦੇ ਸਿਲਸਿਲੇ ਵਿਚ 8 ਲੋਕਾਂ ਵਿਰੁੱਧ ਅਪਰਾਧ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ 32 ਦੁਕਾਨਦਾਰਾਂ 'ਤੇ ਜਨਤਕ ਥਾਵਾਂ 'ਤੇ ਮਾਸਕ ਨਾ ਪਹਿਨਣ 'ਤੇ 1,000 ਰੁਪਏ ਦਾ ਜੁਰਮਾਨਾ ਲਾਇਆ ਗਿਆ।

ਅਹੀਰ ਨੇ ਦੱਸਿਆ ਕਿ ਲਾਕਡਾਊਨ ਮਾਪਦੰਡਾਂ ਮੁਤਾਬਕ ਤੈਅ ਸਮੇਂ ਤੋਂ ਇਲਾਵਾ ਦੁਕਾਨਾਂ ਖੋਲ੍ਹਣ ਅਤੇ ਗਾਹਕਾਂ ਤੋਂ ਸਮਾਜਿਕ ਦੂਰੀ ਬਣਾਉਣ ਦੀ ਅਪੀਲ ਨਾ ਕਰਨ 'ਤੇ ਲੱਗਭਗ 200 ਦੁਕਾਨਦਾਰਾਂ ਨੂੰ ਲਾਕਡਾਊਨ ਉਲੰਘਣ ਦਾ ਨੋਟਿਸ ਭੇਜਿਆ ਗਿਆ ਹੈ।ਕਮਿਸ਼ਨਰ ਮਹੇਸ਼ ਅਹੀਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮਹਾਨਗਰ ਪਾਲਿਕਾ ਦੇ ਕਰਮਚਾਰੀਆਂ ਨੂੰ ਆਪਣੇ ਕਰੱਤਵਾਂ ਦਾ ਪਾਲਣ ਕਰਨ ਤੋਂ ਰੋਕਿਆ ਸੀ, ਉਨ੍ਹਾਂ ਵਿਰੁੱਧ ਮਹਾਮਾਰੀ ਐਕਟ ਅਤੇ ਆਫਤ ਕੰਟਰੋਲ ਪ੍ਰਬੰਧਨ ਐਕਟ ਦੀਆਂ ਵਿਵਸਥਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਠਾਣੇ ਨਗਰ ਕਮਿਸ਼ਨਰ ਵਿਜੇ ਸਿੰਘ ਨੇ ਮਹਾਨਗਰ ਪਾਲਿਕਾ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਹਿਰ ਵਿਚ ਲਾਕਡਾਊਨ ਦਾ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।

Tanu

This news is Content Editor Tanu