ਲਾਕਡਾਊਨ ਦੌਰਾਨ ਪੈਦਾ ਹੋਈ ਸਰੋਗੇਟ ਬੱਚੀ, ਏਅਰ ਐਂਬੂਲੈਂਸ ਰਾਹੀਂ ਪਹੁੰਚੀ ਮਾਪਿਆਂ ਕੋਲ

04/15/2020 1:16:30 PM

ਸੂਰਤ-ਦੁਨੀਆਭਰ 'ਚ ਦਹਿਸ਼ਤ ਫੈਲਾ ਰਹੇ ਕੋਰੋਨਾਵਾਇਰਸ ਦੇ ਵੱਧਦੇ ਇਨਫੈਕਸ਼ਨ ਦੌਰਾਨ ਬੈਂਗਲੂਰ ਦੇ ਇਕ ਜੋੜੇ ਲਈ ਸੂਰਤ ਦੇ ਹਸਪਤਾਲ 'ਚ ਪੈਦਾ ਹੋਈ ਸਰੋਗੇਟ ਬੱਚੀ 'ਸੋਨਪਰੀ' ਨਵੀਂ ਉਮੀਦ ਲੈ ਕੇ ਆਈ, ਜੋ ਕਿ ਏਅਰ ਐਂਬੂਲੈਂਸ ਰਾਹੀਂ ਸੂਰਤ ਤੋਂ ਬੈਂਗਲੁਰੂ 'ਚ ਆਪਣੇ ਮਾਪਿਆਂ ਕੋਲ ਪਹੁੰਚੀ। 

ਦੱਸਣਯੋਗ ਹੈ ਕਿ ਸੂਰਤ ਦੇ ਇਕ ਹਸਪਤਾਲ 'ਚ ਬੱਚੀ ਦਾ ਜਨਮ ਲਾਕਡਾਊਨ ਦੌਰਾਨ 29 ਮਾਰਚ ਨੂੰ ਹੋਇਆ ਤਾਂ ਉਸ ਸਮੇਂ ਤੋਂ ਹੀ ਬੈਂਗਲੁਰੂ 'ਚ ਰਹਿ ਰਹੇ ਉਸਦੇ ਮਾਪੇ ਬੱਚੀ ਨੂੰ ਲਿਆਉਣ ਲਈ ਪਰੇਸ਼ਾਨ ਸੀ। ਬੱਚੀ ਦੀ ਡਿਲੀਵਰੀ ਕਰਵਾਉਣ ਵਾਲੀ ਡਾਕਟਰ ਪੂਜਾ ਨਦਕਰਨੀ ਸਿੰਘ ਅਤੇ ਡਾਕਟਰ ਪੂਰਨਿਮਾ ਨਦਕਰਨੀ ਨੇ ਦੱਸਿਆ, ਸੋਨਪਰੀ ਦੇ ਮਾਤਾ-ਪਿਤਾ ਇਕ ਸਾਲ ਪਹਿਲਾ ਸਾਡੇ ਕੋਲ ਆਏ ਸੀ। ਮਾਂ ਨੂੰ ਯੂਟਰੈੱਸ ਦੀ ਸਮੱਸਿਆ ਸੀ, ਜਿਸ ਕਾਰਨ ਅਸੀਂ ਉਨ੍ਹਾਂ ਨੂੰ ਆਈ.ਵੀ.ਐੱਫ ਤਕਨੀਕ ਰਾਹੀਂ ਸਰੋਗੇਸੀ ਦੀ ਸਲਾਹ ਦਿੱਤੀ ਸੀ।

ਲਾਕਡਾਊਨ ਦੌਰਾਨ ਬੱਚੀ ਦਾ 29 ਮਾਰਚ ਨੂੰ ਜਨਮ ਹੋਇਆ ਸੀ। ਡਾਕਟਰ ਨੇ ਦੱਸਿਆ, ਲਾਕਡਾਊਨ ਦੇ ਸਮੇਂ ਬੱਚੀ ਦੇ ਪੈਦਾ ਹੋਣ ਕਾਰਨ ਮਾਪੇ ਘਬਰਾ ਗਏ। ਉਹ ਕਿਸੇ ਵੀ ਤਰ੍ਹਾਂ ਸੂਰਤ ਨਹੀਂ ਜਾ ਪਾ ਰਹੇ ਸੀ। ਅਸੀਂ ਇਸ ਦੌਰਾਨ ਵੀਡੀਓ ਕਾਲ ਰਾਹੀਂ ਲਗਾਤਾਰ ਉਨ੍ਹਾਂ ਨਾਲ ਸੰਪਰਕ ਕਰ ਰਹੇ ਸੀ। ਇਸ ਦੌਰਾਨ 17 ਦਿਨਾ ਤੱਕ ਹਸਪਤਾਲ 'ਚ ਰਹੀ ਬੱਚੀ ਨੇ ਸਟਾਫ ਦੇ ਦਿਲ 'ਚ ਖਾਸ ਜਗ੍ਹਾਂ ਬਣਾ ਲਈ ਸੀ। 

ਡਾਕਟਰ ਨੇ ਦੱਸਿਆ, ਕਾਫੀ ਭੱਜ-ਦੌੜ ਅਤੇ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਆਖਰਕਾਰ ਮਾਪਿਆਂ ਨੇ ਏਅਰ ਐਂਬੂਲੈਂਸ ਦਾ ਇੰਤਜ਼ਾਮ ਕਰ ਲਿਆ। ਏਅਰ ਐਂਬੂਲੈਂਸ ਦਿੱਲੀ ਤੋਂ ਉਡਾਣ ਭਰ ਕੇ ਸੂਰਤ ਆਈ ਅਤੇ ਉੱਥੋ ਬੱਚੀ ਨੂੰ ਲੈ ਕੇ ਬੈਂਗਲੁਰੂ 'ਚ ਮਾਪਿਆਂ ਕੋਲ ਪਹੁੰਚ ਗਈ। ਹਸਪਤਾਲ ਸਟਾਫ ਨੇ ਨਮ ਅੱਖਾਂ ਨਾਲ ਬੱਚੀ ਨੂੰ ਵਿਦਾਈ ਦਿੱਤੀ। 

Iqbalkaur

This news is Content Editor Iqbalkaur