ਲਾਕ ਡਾਊਨ : ਸਖਤੀ ਤੋਂ ਇਲਾਵਾ ਪੁਲਸ ਕਰ ਰਹੀ ਹੈ ਨੇਕ ਕੰਮ, ਲੋਕਾਂ ਨੇ ਕੀਤਾ ''ਸੈਲਿਊਟ''

03/25/2020 2:37:55 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਪੂਰਾ ਦੇਸ਼ 21 ਦਿਨਾਂ ਲਈ ਲਾਕ ਡਾਊਨ ਰਹੇਗਾ। ਇਸ ਦਾ ਮਤਲਬ ਹੈ ਕਿ ਤੁਸੀਂ ਅਗਲੇ 21 ਦਿਨ ਘਰਾਂ ਦੇ ਅੰਦਰ ਹੀ ਰਹਿਣਾ ਹੈ। ਕੋਰੋਨਾ ਨੂੰ ਹਰਾਉਣਾ ਹੈ ਤਾਂ ਇਸ ਲਈ ਬੇਹੱਦ ਜ਼ਰੂਰੀ ਹੈ ਕਿ ਤੁਸੀਂ ਘਰਾਂ 'ਚ ਬੰਦ ਰਹੋ, ਸੁਰੱਖਿਅਤ ਰਹੋ। ਇਹ ਅਪੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਹੈ, ਤਾਂ ਕਿ ਕੋਰੋਨਾ ਦੇਸ਼ 'ਚ ਨਾ ਫੈਲੇ। ਲੋਕ ਘਰਾਂ 'ਚ ਹੀ ਰਹਿਣ। ਤੁਹਾਡੀ ਸੁਰੱਖਿਆ ਲਈ ਪੁਲਸ, ਡਾਕਟਰ ਪੂਰਾ ਸਹਿਯੋਗ ਕਰ ਰਹੇ ਹਨ। ਪੁਲਸ ਦਿਨ-ਰਾਤ ਗਸ਼ਤ ਕਰ ਰਹੀ ਹੈ। ਜੋ ਬਾਹਰ ਘੁੰਮਦਾ ਨਜ਼ਰ ਆ ਰਿਹਾ ਹੈ, ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਲਾਕ ਡਾਊਨ ਦੌਰਾਨ ਗਰੀਬ ਅਤੇ ਬੇਸਹਾਰਾਂ ਲੋਕਾਂ ਦੀ ਮਦਦ ਵੀ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਇਸ ਗੱਲ ਦਾ ਸਬੂਤ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਸੈਲਿਊਟ ਵੀ ਕਰ ਰਹੇ ਹਨ।



ਇਹ ਤਸਵੀਰ ਕਰਨਾਟਕ ਦੇ ਬੈਂਗਲੁਰੂ ਦੀ ਹੈ, ਜਿੱਥੇ ਪੁਲਸ ਬੇਘਰ ਅਤੇ ਗਰੀਬਾਂ ਦੀ ਮਦਦ ਕਰ ਰਹੀ ਹੈ। ਲੋਕ ਪੁਲਸ ਦੀ ਇਸ ਕੰਮ ਦੀ ਸ਼ਲਾਘਾ ਕਰ ਰਹੇ ਹਨ ਅਤੇ ਸੈਲਿਊਟ ਬੋਲ ਰਹੇ ਹਨ।



ਬਰੇਲੀ ਪੁਲਸ ਵੀ ਗਰੀਬਾਂ ਦੀ ਮਦਦ ਲਈ ਅੱਗੇ ਆਈ ਹੈ। ਲਾਕ ਡਾਊਨ ਕਾਰਨ ਗਰੀਬ-ਬੇਸਹਾਰਾਂ ਲੋਕਾਂ ਨੂੰ ਖਾਣਾ ਉਪਲੱਬਧ ਕਰਾਇਆ ਗਿਆ ਹੈ। ਬਰੇਲੀ ਪੁਲਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਹ ਤਸਵੀਰ ਸ਼ੇਅਰ ਕੀਤੀਆਂ ਹਨ। 


ਤਸਵੀਰਾਂ ਪੰਜਾਬ ਤੋਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ ਅੰਮ੍ਰਿਤਸਰ ਦੀਆਂ ਹਨ, ਲਾਕ ਡਾਊਨ ਹੋਣ ਕਾਰਨ ਅਤੇ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਪੁਲਸ ਵਲੋਂ ਲੋੜਵੰਦਾਂ ਨੂੰ ਘਰ-ਘਰ ਜਾ ਕੇ ਸਬਜ਼ੀਆਂ-ਦੁੱਧ ਵੰਡਿਆ ਗਿਆ। ਸੋਸ਼ਲ ਮੀਡੀਆ 'ਤੇ ਯੂਜ਼ਰਸ ਵਲੋਂ ਲਿਖਿਆ ਜਾ ਰਿਹਾ ਹੈ- 'ਐਕਸ਼ਨ 'ਚ ਪੰਜਾਬ ਪੁਲਸ'।

Tanu

This news is Content Editor Tanu