ਆਨਲਾਈਨ ਪੜ੍ਹਾਈ ਦੌਰਾਨ ਇੰਟਰਨੈੱਟ ਬੰਦ ਨਾ ਹੋਵੇ, ਟੀਚਰ ਨੇ ਲੱਭਿਆ ਅਨੋਖਾ ਤਰੀਕਾ

04/21/2020 11:10:35 AM

ਕੋਲਕਾਤਾ- ਲਾਕਡਾਊਨ ਕਾਰਨ ਇੰਟਰਨੈੱਟ ਦੀ ਸਮੱਸਿਆ ਸਾਹਮਣੇ ਆਉਣ ਦੀਆਂ ਕਈ ਖਬਰਾਂ ਦਰਮਿਆਨ ਇਕ ਟੀਚਰ ਨੇ ਇਸ ਦਾ ਅਨੋਖਾ ਤਰੀਕਾ ਲੱਭਿਆ ਹੈ। ਇਹ ਟੀਚਰ ਆਪਣੇ ਪਿੰਡ 'ਚ ਨਿੰਮ ਦੇ ਦਰੱਖਤ 'ਤੇ ਬੈਠਕ ਕੇ ਵਿਦਿਆਰਥੀਆਂ ਨੂੰ ਆਨਲਾਈਨ ਇਤਿਹਾਸ ਪੜਾ ਰਹੇ ਹਨ। ਸੁਬਰਤ ਪਤੀ (35) ਇਤਿਹਾਸ ਦੇ ਟੀਚਰ ਹੈ ਅਤੇ ਕੋਲਕਾਤਾ ਤੋਂ ਕਰੀਬ 200 ਕਿਲੋਮੀਟਰ ਦੂਰ ਸਥਿਤ ਆਪਣੇ ਪਿੰਡ ਤੋਂ ਵਿਦਿਆਰਥੀਆਂ ਨੂੰ ਪੜਾ ਰਿਹਾ ਹੈ। ਲਾਕਡਾਊਨ ਦੌਰਾਨ ਆਪਣੇ ਪਿੰਡ ਚੱਲੇ ਗਏ ਸੁਬਰਤ ਨੇ ਕਿਹਾ ਕਿ ਆਨਲਾਈਨ ਕਲਾਸਾਂ ਲੈਣਾ ਮੁਸੀਬਤ ਬਣ ਗਿਆ ਸੀ। ਉਹ ਕੋਲਕਾਤਾ ਦੇ 2 ਸਿੱਖਿਆ ਸੰਸਥਾਵਾਂ 'ਚ ਪੜਾਉਂਦੇ ਹਨ। ਇੰਨੀਂ ਦਿਨੀਂ ਉਹ ਪੱਛਮੀ ਬੰਗਾਲ ਦੇ ਬਾਂਕੁੜਾ ਜ਼ਿਲੇ 'ਚ ਆਪਣੇ ਜੱਦੀ ਪਿੰਡ ਅਹੰਦਾ 'ਚ ਹਨ। ਪੜਾਉਣ ਦੌਰਾਨ ਕਦੇ ਉਨਾਂ ਦਾ ਫੋਨ ਰੁਕ ਜਾਂਦਾ ਸੀ ਤਾਂ ਕਦੇ ਕੰਮ ਕਰਨ ਲੱਗਦਾ। ਇਸੇ ਪਰੇਸ਼ਾਨੀ ਦਰਮਿਆਨ ਉਨਾਂ ਦੇ ਮਨ 'ਚ ਆਇਆ ਕਿ ਦਰੱਖਤ 'ਤੇ ਚੜ ਕੇ ਦੇਖਦੇ ਹਾਂ ਕਿ ਕੀ ਸਥਿਤੀ ਕੁਝ ਸੁਧਰਦੀ ਹੈ। ਉਨਾਂ ਦਾ ਪ੍ਰਯੋਗ ਕੰਮ ਕਰ ਗਿਆ।

ਉਹ ਭੋਜਨ ਅਤੇ ਪਾਣੀ ਨਾਲ ਲੈ ਕੇ ਜਾਂਦੇ ਹਨ
ਉਹ ਹੁਣ ਹਰ ਸਵੇਰੇ ਆਪਣੇ ਘਰ ਕੋਲ ਨਿੰਮ ਦੇ ਦਰੱਖਤ 'ਤੇ ਚੜ ਜਾਂਦੇ ਹਨ। ਦਰੱਖਤ ਦੀਆਂ ਟਾਹਣੀਆਂ ਦਰਮਿਆਨ ਹੀ ਬਾਂਸ ਦੀ ਸੀਟ ਬਣਾ ਕੇ ਉਨਾਂ ਨੇ ਬੈਠਣ ਦੀ ਵਿਵਸਥਾ ਕਰ ਲਈ ਹੈ। ਦਰੱਖਤ 'ਤੇ ਉਨਾਂ ਦੇ ਮੋਬਾਇਲ ਫੋਨ ਦੇ ਲਗਾਤਾਰ ਸਿਗਨਲ ਮਿਲਦੇ ਰਹਿੰਦੇ ਹਨ, ਜਿਸ ਨਾਲ ਉਹ ਆਪਣੇ ਵਿਦਿਆਰਥੀਆਂ ਨੂੰ ਪੜਾਉਂਦੇ ਹਨ। ਜਦੋਂ ਉਨਾਂ ਨੇ 2 ਜਾਂ 3 ਜਮਾਤਾਂ ਲਗਾਤਾਰ ਪੜਾਉਣੀਆਂ ਹੁੰਦੀਆਂ ਹਨ ਤਾਂ ਉਹ ਭੋਜਨ ਅਤੇ ਪਾਣੀ ਨਾਲ ਲੈ ਕੇ ਜਾਂਦੇ ਹਨ। ਮੌਸਮ ਕਾਰਨ ਭਾਵੇਂ ਹੀ ਪਰੇਸ਼ਾਨੀ ਹੁੰਦੀ ਹੋਵੇ ਪਰ ਉਹ ਉਸ ਤੋਂ ਛੁਟਕਾਰਾ ਪਾਉਣ ਲਈ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਨਾਂ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਉਨਾਂ ਦੇ ਵਿਦਿਆਰਥੀਆਂ ਨੂੰ ਨੁਕਸਾਨ ਨਾ ਹੋਵੇ। ਉਨਾਂ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਨਾਂ ਦੀਆਂ ਕਲਾਸਾਂ 'ਚ ਆਮ ਤੌਰ 'ਤੇ ਵਿਦਿਆਰਥੀਆਂ ਦੀ ਹਾਜ਼ਰੀ ਵਧ ਹੁੰਦੀ ਹੈ।

ਵਿਦਿਆਰਥੀ ਮੇਰਾ ਆਤਮਵਿਸ਼ਵਾਸ ਵਧਾਉਂਦੇ ਹਨ- ਟੀਚਰ
ਉਨਾਂ ਨੇ ਕਿਹਾ,''ਵਿਦਿਆਰਥੀ ਮੇਰਾ ਆਤਮਵਿਸ਼ਵਾਸ ਵਧਾਉਂਦੇ ਹਨ। ਉਹ ਹਮੇਸ਼ਾ ਬਹੁਤ ਸਹਿਯੋਗ ਕਰਦੇ ਰਹੇ ਹਨ। ਉਨਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਮੇਰੇ ਪੇਪਰ 'ਚ ਚੰਗੇ ਅੰਕ ਲਿਆਉਣ ਲਈ ਆਪਣੀ ਸਰਵਸ਼੍ਰੇਸ਼ਠ ਕੋਸ਼ਿਸ਼ ਕਰਨਗੇ।'' ਉਨਾਂ ਦੇ ਇਕ ਵਿਦਿਆਰਥੀ ਬੁਧਦੇਵ ਮੈਤੀ ਨੇ ਕਿਹਾ,''ਉਹ ਆਪਣੇ ਵਿਦਿਆਰਥੀਆਂ ਲਈ ਜੋ ਕਰ ਰਹੇ ਹਨ, ਉਹ ਇਕ ਮਿਸਾਲ ਹੈ। ਮੈਂ ਉਨਾਂ ਦੀ ਕੋਈ ਕਲਾਸ ਨਹੀਂ ਛੱਡਦਾ, ਨਾ ਹੀ ਮੇਰੇ ਦੋਸਤ। ਅਸਲ 'ਚ ਉਹ ਸਾਡੇ ਪ੍ਰਸ਼ਨ ਦਾ ਉੱਤਰ ਦੇਣ ਲਈ ਵੀ ਸਮੇਂ ਕੱਢਦੇ ਹਨ। ਆਮ ਤੌਰ 'ਤੇ ਉਨਾਂ ਦੀਆਂ ਕਲਾਸਾਂ 'ਚ 90ਫੀਸਦੀ ਹਾਜ਼ਰੀ ਰਹਿੰਦੀ ਹੈ।''


DIsha

Content Editor

Related News