ਨੇਤਾ ਹੀ ਉਡਾ ਰਹੇ ਨੇ ਲਾਕਡਾਊਨ ਦੀਆਂ ਧੱਜੀਆਂ, ਕੋਈ ਮਨਾ ਰਿਹੈ ਜਨਮ ਦਿਨ ਤੇ ਕੋਈ ਵੰਡ ਰਿਹੈ ਬਰਿਆਨੀ

04/11/2020 6:17:49 PM

ਵੈੱਬ ਡੈਸਕ— ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਰੋਕਣ ਲਈ ਪੂਰਾ ਦੇਸ਼ ਲਾਕਡਾਊਨ ਕੀਤਾ ਗਿਆ ਹੈ। ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਦੇ ਸਹਾਰੇ ਹੀ ਅਸੀਂ ਇਸ ਸਮੇਂ ਕੋਰੋਨਾ ਵਿਰੁੱਧ ਜੰਗ ਲੜ ਰਹੇ ਹਾਂ। ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਸੋਸ਼ਲ ਡਿਸਟੈਂਸਿਗ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕ ਇਸ ਵਾਇਰਸ ਨੂੰ ਹਲਕੇ 'ਚ ਲੈ ਰਹੇ ਹਨ। ਆਮ ਲੋਕ ਹੀ ਨਹੀਂ ਕੁਝ ਨੇਤਾ ਹੀ ਇਸ ਮਹਾਮਾਰੀ ਨੂੰ ਮਜ਼ਾਕ ਬਣਾ ਰਹੇ ਹਨ। ਇਨ੍ਹਾਂ ਨੂੰ ਨਾ ਤਾਂ ਲੋਕਾਂ ਦੀ ਜਾਨ ਦੀ ਪਰਵਾਹ ਹੈ ਅਤੇ ਨਾ ਹੀ ਸਰਕਾਰੀ ਆਦੇਸ਼ਾਂ ਦੀ।

ਕਰਨਾਟਕ ਤੋਂ ਵਿਧਾਇਕ ਆਪਣੇ ਜਨਮ ਦਿਨ ਦੇ ਮੌਕੇ 'ਤੇ ਸ਼ਾਹੀ ਅੰਦਾਜ਼ ਵਿਚ ਜਨਮ ਦਿਨ ਦਾ ਜਸ਼ਨ ਮਨਾਉਂਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਬਰਿਆਨੀ ਵੰਡੀ। ਜਿਸ ਕਾਰਨ ਵੱਡੀ ਗਿਣਤੀ 'ਚ ਭੀੜ ਲੱਗ ਗਈ। ਵਿਧਾਇਕ ਦਾ ਨਾਮ ਐੱਮ. ਜੈਰਾਮ ਹੈ, ਜਿਨ੍ਹਾਂ ਨੇ ਸੈਂਕੜੇ  ਸਮਰਥਕਾਂ 'ਚ ਜਨਮ ਦਿਨ ਮਨਾਇਆ। ਇਸ ਦੌਰਾਨ ਲੋਕਾਂ ਨੇ ਮਾਸਕ ਤਾਂ ਪਹਿਨ ਰੱਖੇ ਸਨ ਪਰ ਸੋਸ਼ਲ ਡਿਸਟੈਂਸਿੰਗ ਦੀ ਕੋਈ ਪਰਵਾਰ ਨਹੀਂ ਕੀਤੀ ਗਈ। ਇਸ ਪਾਰਟੀ 'ਚ ਬੱਚੇ ਵੀ ਸ਼ਾਮਲ ਹੋਏ ਸਨ।

ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਦੇ ਪਨਵੇਲ 'ਚ ਲਾਕਡਾਊਨ ਦੇ ਬਾਵਜੂਦ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਇਕ ਥਾਂ ਇਕੱਠੇ ਹੋਏ ਭਾਜਪਾ ਕੌਂਸਲਰ ਸਮੇਤ 11 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਪੁਲਸ ਨੇ ਦੱਸਿਆ ਕਿ ਪਨਵੇਲ ਨਗਰ ਨਿਗਮ ਦੇ ਭਾਜਪਾ ਕੌਂਸਲਰ ਅਜਯ ਬਹਿਰਾ ਦੇ ਬੰਗਲੇ 'ਚ ਸਾਰੇ ਇਕੱਠੇ ਹੋਏ ਸਨ।

Tanu

This news is Content Editor Tanu