ਘਰ ਵਾਪਸ ਜਾਣ ਲਈ ਪ੍ਰਵਾਸੀਆਂ ਨੂੰ ਬੱਸਾਂ ਤੇ ਟਰੇਨਾਂ ਦੀ ਥਾਂ ਟੈਂਪੂ-ਟਰੱਕ ਕਿਤੇ ਵਧ ਪਸੰਦ

05/16/2020 6:45:45 PM

ਮੁੰਬਈ (ਭਾਸ਼ਾ)- ਲਾਕਡਾਊਨ ਕਾਰਨ ਮਹਾਰਾਸ਼ਟਰ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਉਣ ਲਈ ਭਾਵੇਂ ਹੀ ਵਿਸ਼ੇਸ਼ ਮਜ਼ਦੂਰ ਰੇਲ ਗੱਡੀਆਂ ਅਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ ਪਰ ਜ਼ਿਆਦਾਤਰ ਮਜ਼ਦੂਰ ਘਰ ਵਾਪਸ ਜਾਣ ਲਈ ਟਰੱਕ ਅਤੇ ਟੈਂਪੂ ਵਰਗੇ ਵਾਹਨਾਂ ਦੀ ਹੀ ਵਰਤੋਂ ਕਰ ਰਹੇ ਹਨ।

ਪ੍ਰਵਾਸੀ ਮਜ਼ਦੂਰ ਟਰੱਕ ਅਤੇ ਟੈਂਪੂ ਨੂੰ ਵਧ ਸੁਵਿਧਾਜਨਕ ਮੰਨਦੇ ਹਨ, ਕਿਉਂਕਿ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਸੰਬੰਧਤ ਰਾਜਾਂ 'ਚ ਉਨ੍ਹਾਂ ਦੇ ਘਰ ਦੇ ਨੇੜੇ ਤੱਕ ਉਤਾਰਦੇ ਹਨ। ਇਸ ਦੇ ਉਲਟ ਬੱਸਾਂ ਉਨ੍ਹਾਂ ਨੂੰ ਸਿਰਫ ਰਾਜ ਦੀਆਂ ਸਰਹੱਦਾਂ ਤੱਕ ਪਹੁੰਚਾਉਣਗੀਆਂ, ਜਦੋਂ ਕਿ ਟਰੇਨ ਉਨ੍ਹਾਂ ਦੇ ਗ੍ਰਹਿ ਰਾਜ ਤੱਕ ਜਾਣਗੀਆਂ, ਜਿੱਥੋਂ ਉਨ੍ਹਾਂ ਨੂੰ ਆਪਣੇ ਘਰ ਪਹੁੰਚਣ ਲਈ ਵਾਹਨਾਂ ਦੀ ਵਿਵਸਥਾ ਕਰਨੀ ਹੋਵੇਗੀ। ਕਈ ਮਜ਼ੂਦਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟਰੱਕ ਵਰਗੇ ਵਾਹਨਾਂ 'ਚ ਮਜ਼ਬੂਰਨ ਸਫ਼ਰ ਕਰਨਾ ਪੈਂਦਾ ਹੈ, ਕਿਉਂਕਿ ਮਜ਼ਦੂਰ ਵਿਸ਼ੇਸ਼ ਟਰੇਨ 'ਚ ਸਫਰ ਲਈ ਉਨ੍ਹਾਂ ਦੀ ਐਪਲੀਕੇਸ਼ਨ ਦਾ ਜਵਾਬ ਨਹੀਂ ਮਿਲਦਾ।

ਛੋਟੇ ਟੈਂਪੂ 'ਚ 20 ਤਾਂ ਵੱਡੇ ਟਰੱਕ 'ਚ 100 ਤੋਂ ਵਧ ਸਵਾਰੀਆਂ
ਛੋਟੇ ਟੈਂਪੂ 'ਚ ਕਰੀਬ 20 ਵਿਅਕਤੀ ਸਵਾਰ ਹੁੰਦੇ ਹਨ, ਜਦੋਂ ਕਿ ਮੱਧਮ ਆਕਾਰ ਦੇ ਟੈਂਪੂ 'ਚ 25 ਤੋਂ 40 ਲੋਕ ਸਫਰ ਕਰ ਰਹੇ ਹਨ। ਛੋਟੇ ਟਰੱਕਾਂ 'ਚ 40 ਤੋਂ 60 ਲੋਕ ਜਾ ਰਹੇ ਹਨ। ਵੱਡੇ ਟਰੱਕਾਂ 'ਚ 100 ਜਾਂ ਉਸ ਤੋਂ ਵਧ ਲੋਕ ਸਫ਼ਰ ਕਰ ਰਹੇ ਹਨ, ਜਿਨ੍ਹਾਂ 'ਚੋਂ ਕਈ ਉੱਪਰ ਬੈਠੇ ਹੁੰਦੇ ਹਨ।

1500 ਤੋਂ 4500 ਰੁਪਏ ਤੱਕ ਵਸੂਲਿਆ ਜਾ ਰਿਹਾ ਕਿਰਾਇਆ
ਟਰੱਕ ਚਲਾਕ ਮੁੰਬਈ ਤੋਂ ਦੂਰੀ ਦੇ ਆਧਾਰ 'ਤੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਤੱਕ ਦੇ ਸਫ਼ਰ ਲਈ ਪ੍ਰਤੀ ਵਿਅਕਤੀ 1500 ਤੋਂ 4500 ਰੁਪਏ ਤੱਕ ਵਸੂਲ ਰਹੇ ਹਨ। ਕਈ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਵਾਹਨ ਚਾਲਕ ਮੱਧ ਪ੍ਰਦੇਸ਼ ਲਈ 1500 ਤੋਂ 2000, ਉੱਤਰ ਪ੍ਰਦੇਸ਼ ਲਈ 3000-3500 ਅਤੇ ਬਿਹਾਰ ਲਈ 3000-4500 ਰੁਪਏ ਲੈ ਰਹੇ ਹਨ।

ਟੈਂਪੂ-ਟਰੱਕ 'ਚ ਇਨਫੈਕਸ਼ਨ ਦਾ ਖਤਰਾ ਵਧ
ਅਧਿਕਾਰੀ ਇਨ੍ਹਾਂ ਟਰੱਕ ਅਤੇ ਟੈਂਪੂ ਨੂੰ ਜ਼ਿਆਦਾਤਰ ਨਜ਼ਰਅੰਦਾਜ ਕਰਦੇ ਹਨ, ਜਿਸ ਨਾਲ ਸਮਾਜਿਕ ਦੂਰੀ ਦੇ ਨਿਯਮ ਦੀਆਂ ਧੱਜੀਆਂ ਉੱਡ ਰਹੀਆਂ ਹਨ। ਇਨ੍ਹਾਂ ਵਾਹਨਾਂ 'ਚ ਸਫ਼ਰ ਸੁਰੱਖਿਅਤ ਨਹੀਂ ਹੈ, ਕਿਉਂਕਿ ਇਹ ਪੂਰੀ ਤਰ੍ਹਾਂ ਭਰੇ ਹੋਣ ਨਾਲ ਕੋਵਿਡ-19 ਇਨਫੈਕਸ਼ਨ ਦੀ ਲਪੇਟ 'ਚ ਆਉਣ ਦਾ ਜ਼ੋਖਮ ਬਹੁਤ ਜ਼ਿਆਦਾ ਹੁੰਦਾ ਹੈ।

DIsha

This news is Content Editor DIsha