ਪਿੰਡ ''ਚ ਨਹੀਂ ਮਿਲੀ ਐਂਟਰੀ ਤਾਂ ਖੁਦ ਨੂੰ ਕਿਸ਼ਤੀ ''ਤੇ ਕੀਤਾ ਕੁਆਰੰਟੀਨ

05/27/2020 3:33:48 PM

ਵਾਰਾਣਸੀ-ਰੋਜ਼ੀ-ਰੋਟੀ ਦੀ ਭਾਲ ਲਈ ਪਿੰਡ ਅਤੇ ਸ਼ਹਿਰ ਨੂੰ ਛੱਡ ਕੇ ਦੂਰ ਪ੍ਰਦੇਸ਼ਾਂ ਤੋਂ ਵਾਪਸ ਆ ਰਹੇ ਪਰਵਾਸੀ ਮਜ਼ਦੂਰਾਂ ਦੀਆਂ ਦਰਦਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਤਸਵੀਰ ਵਾਰਾਣਸੀ ਤੋਂ ਸਾਹਮਣੇ ਆਈ ਹੈ,  ਜਿੱਥੇ ਦੋ ਪਰਵਾਸੀ ਮਜ਼ਦੂਰਾਂ ਨੂੰ ਜਦੋਂ ਪਿੰਡ ਅਤੇ ਪਰਿਵਾਰ ਵਾਲਿਆਂ ਨੇ ਦਾਖਲ ਹੋਣ ਤੋਂ ਰੋਕ ਦਿੱਤਾ ਤਾਂ ਉਨ੍ਹਾਂ ਗੰਗਾ ਨਦੀ 'ਚ ਇਕ ਕਿਸ਼ਤੀ ਨੂੰ ਆਪਣਾ ਰਹਿਣ ਬਸੇਰਾ ਬਣਾ ਕੇ ਖੁਦ ਨੂੰ ਕੁਆਰੰਟੀਨ ਕਰ ਲਿਆ। 

ਦਰਅਸਲ ਜਦੋਂ ਗੁਜਰਾਤ ਦੇ ਮੇਹਸਾਣਾ ਤੋਂ ਦੋ ਦੋਸਤ ਪੱਪੂ ਅਤੇ ਕੁਲਦੀਪ ਨਿਸ਼ਾਦ ਵਾਰਾਣਸੀ ਦੇ ਪਿੰਡ ਕੈਥੀ ਵਾਪਸ ਪਹੁੰਚੇ ਪਰ ਪਿੰਡ ਵਾਲਿਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾਂ, ਜਿਸ ਕਾਰਨ ਦੋਵਾਂ ਨੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ। ਇਸ ਦੌਰਾਨ ਉਨ੍ਹਾਂ ਨੇ ਗੰਗਾ ਨਦੀ 'ਚ ਇਕ ਕਿਸ਼ਤੀ ਨੂੰ ਰਹਿਣ ਬਸੇਰਾ ਬਣਾ ਲਿਆ ਅਤੇ ਇੱਥੇ ਹੀ ਖੁਦ ਨੂੰ ਕੁਆਰੰਟੀਨ ਕਰ ਲਿਆ। ਇਸ ਦੌਰਾਨ ਉਨ੍ਹਾਂ ਨੇ ਮੱਛੀ ਖਾ ਕੇ ਗੁਜ਼ਾਰਾ ਕੀਤਾ।

ਇਸ ਸਬੰਧੀ ਕੁਲਦੀਪ ਨੇ ਦੱਸਿਆ ਕਿ ਸਾਰੇ ਯਤਨਾਂ ਤੋਂ ਬਾਅਦ ਜਦੋਂ ਮਾਲਕ ਨੇ ਵੀ ਨਾ ਪੈਸੇ ਦਿੱਤੇ ਤਾਂ ਹੋਰ ਲੋਕਾਂ ਦੀ ਮਦਦ ਨਾਲ ਦੋਵੇਂ ਦੋਸਤ ਮਜ਼ਦੂਰ ਟ੍ਰੇਨ ਰਾਹੀਂ ਗਾਜੀਪੁਰ ਤੱਕ ਆਏ। ਉੱਥੇ ਥਰਮਲ ਸਕ੍ਰੀਨਿੰਗ ਅਤੇ ਬਲੱਡ ਚੈੱਕ ਕਰਵਾ ਕੇ ਬੱਸ ਰਾਹੀਂ ਵਾਰਾਣਸੀ ਆਪਣੇ ਪਿੰਡ ਪਹੁੰਚੇ ਪਰ ਪਰਿਵਾਰਿਕ ਮੈਂਬਰਾਂ ਨੇ ਘਰ 'ਚ ਦਾਖਲ ਹੋਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਦੋਵੇਂ ਨੇ ਕਿਸ਼ਤੀ 'ਤੇ ਰਹਿਣ ਲੱਗੇ ਪਰ ਉਨ੍ਹਾਂ ਤੱਕ ਕੋਈ ਸਰਕਾਰੀ ਮਦਦ ਨਹੀਂ ਪਹੁੰਚੀ। 

ਕੁਲਦੀਪ ਦੇ ਨਾਲ ਪਿੰਡ ਪਹੁੰਚੇ ਉਸ ਦੇ ਦੋਸਤ ਪੱਪੂ ਨੇ ਦੱਸਿਆ ਕਿ ਪਹਿਲੀ ਵਾਰ ਘਰੋਂ ਬਾਹਰ ਕਮਾਉਣ ਲਈ ਤਿੰਨ ਮਹੀਨੇ ਪਹਿਲਾਂ ਹੀ ਮੇਹਸਾਣਾ ਗਏ ਸੀ ਪਰ ਕੁਝ ਦਿਨਾਂ ਬਾਅਦ ਹੀ ਲਾਕਡਾਊਨ ਲੱਗ ਗਿਆ। ਮੇਹਸਾਣਾ 'ਚ ਉਹ ਗੰਨੇ ਦੀ ਮਸ਼ੀਨ ਚਲਾਉਂਦੇ ਸੀ। ਲਾਕਡਾਊਨ ਤੋਂ ਬਾਅਦ ਪਿੰਡ ਤਾਂ ਪਹੁੰਚ ਗਏ ਪਰ ਘਰ ਪਰਿਵਾਰ ਅਤੇ ਪਿੰਡ ਨੇ ਦਾਖਲ ਹੋਣ ਤੋਂ ਰੋਕ ਦਿੱਤਾ। ਫਿਰ 15-16 ਦਿਨ ਕਿਸ਼ਤੀ 'ਤੇ ਰਹੇ ਅਤੇ ਮੱਛੀ ਖਾ ਕੇ ਗੁਜ਼ਾਰਾ ਕੀਤਾ।

Iqbalkaur

This news is Content Editor Iqbalkaur