ਯੂ.ਪੀ. 'ਚ ਕਲਰਕ ਨੂੰ ਸੜਕ 'ਤੇ ਥੁੱਕਣਾ ਪਿਆ ਮਹਿੰਗਾ, SDM ਨੇ ਇੰਝ ਸਿਖਾਇਆ ਸਬਕ

05/19/2020 11:32:53 AM

ਲਖਨਊ-ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਉੱਤਰ ਪ੍ਰਦੇਸ਼ ਸਰਕਾਰ ਨੇ ਜਨਤਕ ਥਾਵਾਂ 'ਤੇ ਥੁੱਕਣ ਨੂੰ ਸਜ਼ਾਯੋਗ ਅਪਰਾਧ ਐਲਾਨ ਕਰ ਦਿੱਤਾ ਹੈ। ਸੂਬੇ ਦੇ ਮਹਾਰਾਜਗੰਜ 'ਚ ਆਵਾਜਾਈ ਵਿਭਾਗ ਦੇ ਇਕ ਕਲਰਕ ਨੂੰ ਪਾਨ ਖਾ ਕੇ ਸੜਕ 'ਤੇ ਥੁੱਕਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਰੋਜ਼ਾਨਾ ਚੈਕਿੰਗ 'ਤੇ ਆਏ ਐੱਸ.ਡੀ.ਐੱਮ ਦਾ ਧਿਆਨ ਪਿਆ ਤਾਂ ਮੌਕੇ 'ਤੇ ਹੀ ਐੱਸ.ਡੀ.ਐੱਮ ਨੇ ਉਸ ਕਲਰਕ ਨੂੰ ਸਾਰਿਆਂ ਦੇ ਸਾਹਮਣੇ ਫਟਕਾਰ ਲਾਉਂਦੇ ਹੋਏ ਸੜਕ ਧੁਆਈ ਅਤੇ 1500 ਰੁਪਏ ਜ਼ੁਰਮਾਨਾ ਲਾ ਕੇ ਸਬਕ ਸਿਖਾਇਆ। 

ਦੱਸਣਯੋਗ ਹੈ ਕਿ ਇਹ ਘਟਨਾ ਉੱਤਰ ਪ੍ਰਦੇਸ਼ ਦੇ ਮਹਰਾਜਗੰਜ ਜ਼ਿਲੇ ਦੇ ਨੌਤਨਵਾ ਕਸਬੇ 'ਚ ਵਾਪਰੀ, ਜਿੱਥੋ ਦੇ ਐੱਸ.ਡੀ.ਐੱਮ ਜਸਧੀਰ ਸਿੰਘ ਗਾਂਧੀ ਚੌਕ ਇਲਾਕੇ 'ਚ ਰੂਟੀਨ ਚੈਕਿੰਗ ਕਰ ਰਹੇ ਸੀ। ਇੰਨੇ 'ਚ ਰੋਡਵੇਜ਼ ਡਿਪੂ ਦਾ ਇਕ ਕਲਰਕ ਬਾਈਕ ਰਾਹੀਂ ਜਾਂਦੇ ਹੋਏ ਸੜਕ 'ਤੇ ਥੁੱਕ ਦਿੱਤਾ, ਤਾਂ ਐੱਸ. ਡੀ.ਐੱਮ ਦਾ ਧਿਆਨ ਉਸ ਕਲਰਕ ਦੀ ਹਰਕਤ 'ਤੇ ਪਿਆ। ਮੌਕੇ 'ਤੇ ਲਾਕਡਾਊਨ ਲਈ ਪਾਲਣ ਕਰਵਾਉਣ 'ਚ ਜੁੱਟੇ ਪੁਲਸ ਕਰਮਚਾਰੀਆਂ ਨੇ ਉਸ ਕਲਰਕ ਨੂੰ ਰੋਕ ਲਿਆ ਅਤੇ ਇਸ ਦੌਰਾਨ ਐੱਸ.ਡੀ.ਐੱਮ ਨੇ ਉਸ ਕਲਰਕ ਨੂੰ ਨਿਯਮਾਂ ਦਾ ਪਾਠ ਪੜ੍ਹਾਇਆ ਅਤੇ ਦੁਬਾਰਾ ਸੜਕ 'ਤੇ ਨਾ ਥੁੱਕਣ ਦੀ ਚਿਤਾਵਨੀ ਵੀ ਦਿੱਤੀ।

ਇਸ ਸਬੰਧੀ ਕੁਲੈਕਟਰ ਡਾਕਟਰ ਉੱਜਵਲ ਕੁਮਾਰ ਨੇ ਦੱਸਿਆ ਹੈ ਕਿ ਲਾਕਡਾਊਨ ਦੇ ਨਿਯਮਾਂ ਦਾ ਜੋ ਵੀ ਉਲੰਘਣ ਕਰੇਗਾ। ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਚਾਹੇ ਉਹ ਕੋਈ ਵੀ ਸਰਕਾਰੀ ਕਰਮਚਾਰੀ ਹੋਵੇ ਜਾਂ ਫਿਰ ਕੋਈ ਹੋਰ ਹੋਵੇ, ਨਿਯਮ ਸਾਰਿਆਂ ਲਈ ਬਰਾਬਰ ਹਨ। 


Iqbalkaur

Content Editor

Related News