ਲਾਕਡਾਊਨ ਦੌਰਾਨ ਕਰਨਾਟਕ ਦੇ ਸਾਬਕਾ CM ਕੁਮਾਰਸਵਾਮੀ ਦੇ ਪੁੱਤਰ ਦਾ ਅੱਜ ਹੋਵੇਗਾ ਵਿਆਹ

04/17/2020 10:26:50 AM

ਨਵੀਂ ਦਿੱਲੀ-ਦੇਸ਼ 'ਚ ਜਿੱਥੇ ਇਕ ਪਾਸੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਜਿਸ ਕਾਰਨ ਸਾਰੇ ਪ੍ਰੋਗਰਾਮ ਰੱਦ ਕੀਤੇ ਗਏ ਹਨ ਅਤੇ ਲੋਕ ਘਰਾਂ 'ਚ ਬੰਦ ਹਨ। ਉੱਥੇ ਦੂਜੇ ਪਾਸੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਜੇ.ਡੀ.ਐੱਸ ਨੇਤਾ ਐੱਚ.ਡੀ.ਕੁਮਾਰਸਵਾਮੀ ਦੇ ਪੁੱਤਰ ਨਿਖਿਲ ਦਾ ਅੱਜ ਵਿਆਹ ਹੋਣਾ ਹੈ। ਲਾਕਡਾਊਨ ਦੌਰਾਨ ਹੋ ਰਹੇ ਇਸ ਵੀ.ਵੀ.ਆਈ.ਪੀ ਦੇ ਵਿਆਹ 'ਤੇ ਕਰਨਾਟਕ ਸਰਕਾਰ ਦੀ ਖਾਸ ਨਜ਼ਰ ਹੈ। ਸਰਕਾਰ ਦਾ ਕਹਿਣਾ ਹੈ ਕਿ ਪੂਰੇ ਵਿਆਹ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ। 

ਐੱਚ.ਡੀ. ਕੁਮਾਰਸਵਾਮੀ ਦੇ ਪੁੱਤਰ ਨਿਖਿਲ ਦਾ ਵਿਆਹ ਰਾਮਨਗਰ ਜ਼ਿਲੇ ਦੇ ਇਕ ਫਾਰਮ ਹਾਊਸ 'ਚ ਹੋਣਾ ਹੈ ਫਿਲਹਾਲ ਰਾਮਨਗਰ ਜ਼ਿਲੇ 'ਚ ਮੀਡੀਆ ਦੀ ਐਂਟਰੀ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਸਿਰਫ 21 ਕਾਰਾਂ ਨੂੰ ਆਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਕੁਮਾਰਸਵਾਮੀ ਦਾ ਦਾਅਵਾ ਹੈ ਕਿ ਅਸੀਂ ਵਿਆਹ ਲਈ ਸੂਬਾ ਸਰਕਾਰ ਤੋਂ ਮਨਜ਼ੂਰੀ ਲਈ ਹੈ ਅਤੇ ਪਰਿਵਾਰ ਦੇ ਕੁਝ ਮੈਂਬਰਾਂ ਦੀ ਮੌਜੂਦਗੀ 'ਚ ਹੀ ਵਿਆਹ ਕਰਵਾਇਆ ਜਾਵੇਗਾ। 

ਕਰਨਾਟਕ ਸਰਕਾਰ ਦਾ ਕਹਿਣਾ ਹੈ ਕਿ ਪੂਰੇ ਵਿਆਹ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਅਤੇ ਜੇਕਰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਨਾ ਕੀਤਾ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਐੱਚ.ਡੀ ਕੁਮਾਰਸਵਾਮੀ ਦਾ ਦਾਅਵਾ ਹੈ ਕਿ ਉਸ ਦੇ ਪੁੱਤਰ ਨਿਖਿਲ ਦੇ ਵਿਆਹ ਦਾ ਫੈਸਲਾ ਡਾਕਟਰਾਂ ਦੀ ਸਲਾਹ ਤੋਂ ਬਾਅਦ ਲਿਆ ਗਿਆ ਹੈ। ਲਾਕਡਾਊਨ ਕਾਰਨ ਵਿਆਹ ਹੁਣ ਫਾਰਮ ਹਾਊਸ 'ਚ ਹੋ ਰਿਹਾ ਹੈ। 

ਜ਼ਿਕਰਯੋਗ ਹੈ ਕਿ ਐੱਚ.ਡੀ. ਕੁਮਾਰਸਵਾਮੀ ਦੇ ਪੁੱਤਰ ਨਿਖਿਲ ਦਾ ਵਿਆਹ ਕਾਂਗਰਸ ਦੇ ਸੀਨੀਅਰ ਨੇਤਾ ਐੱਮ. ਕ੍ਰਿਸ਼ਨੱਪਾ ਦੀ ਬੇਟੀ ਨਾਲ ਹੋ ਰਿਹਾ ਹੈ। ਦੋਵਾਂ ਦੀ ਮੰਗਣੀ 10 ਫਰਵਰੀ ਨੂੰ ਹੋਈ ਸੀ। ਲਾਕਡਾਊਨ ਕਾਰਨ ਵਿਆਹ ਟਾਲਿਆ ਨਹੀਂ ਗਿਆ ਬਲਕਿ ਮਨਜ਼ੂਰੀ ਲੈ ਕੇ ਇਕ ਫਾਰਮ ਹਾਊਸ 'ਚ ਕੀਤਾ ਜਾ ਰਿਹਾ ਹੈ। 

ਕਰਨਾਟਕ ਦੇ ਡਿਪਟੀ ਮੁੱਖ ਮੰਤਰੀ ਸੀ.ਐੱਨ. ਅਸ਼ਵਥ ਨਾਰਿਆ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਸਥਾਨਿਕ ਪ੍ਰਸ਼ਾਸਨ ਨੂੰ ਪੂਰੀ ਵਿਆਹ ਦੀ ਵੀਡੀਓਗ੍ਰਾਫੀ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਜੇਕਰ ਕੋਵਿਡ-19 ਨੂੰ ਲੈ ਕੇ ਬਣਾਈ ਗਈ ਗਾਈਡਲਾਈਨ ਦਾ ਉਲੰਘਣ ਕੀਤਾ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। 

Iqbalkaur

This news is Content Editor Iqbalkaur