ਹੁਣ ਲਾਕਡਾਊਨ ’ਚ ਬਿਨਾਂ ਕਿਸੇ ਕਾਰਣ ਘੁੰਮਣ ਵਾਲਿਆਂ ਦੀ ਖੈਰ ਨਹੀਂ

04/01/2020 11:46:38 PM

ਗਯਾ– ਕੋਰੋਨਾ ਵਾਇਰਸ (ਕੋਵਿਡ-19) ਦੇ ਫੈਲਾਅ ਨੂੰ ਰੋਕਣ ਦੇ ਉਦੇਸ਼ ਨਾਲ ਦੇਸ਼ਵਿਆਪੀ ਲਾਕਡਾਊਨ ਵਿਚ ਵੀ ਬਿਨਾਂ ਕਿਸੇ ਕਾਰਣ ਸੜਕ ’ਤੇ ਘੁੰਮਣ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਲਈ ਗਯਾ ਸ਼ਹਿਰ ਦੀਆਂ ਮਹਿਲਾਵਾਂ ਨੇ ਕਮਰ ਕੱਸ ਲਈ ਹੈ। ਲਾਕਡਾਊਨ ਦੇ ਬਾਵਜੂਦ ਗਯਾ ਸ਼ਹਿਰ ਦੇ ਕਈ ਮੁਹੱਲਿਆਂ ਵਿਚ ਲੋਕ ਿਬਨਾਂ ਕਿਸੇ ਕਾਰਣ ਸੜਕਾਂ ’ਤੇ ਘੁੰਮ ਰਹੇ ਹਨ, ਜਿਸ ਨਾਲ ਕੋਰੋਨਾ ਦੇ ਫੈਲਣ ਦਾ ਖਤਰਾ ਵਧ ਗਿਆ ਹੈ। ਇਸ ਨੂੰ ਲੈ ਕੇ ਸ਼ਹਿਰ ਦੇ ਸ਼ਾਹਮੀਰ ਤਕੀਆ ਮੁਹੱਲੇ ਦੀਆਂ ਮਹਿਲਾਵਾਂ ਨੇ ਕਮਰ ਕੱਸ ਲਈ ਹੈ। ਮਹਿਲਾਵਾਂ ਹੱਥਾਂ ਵਿਚ ਡੰਡੇ ਲੈ ਕੇ ਅੱਜ ਸੜਕਾਂ ’ਤੇ ਆ ਗਈਆਂ। ਇਸ ਦੌਰਾਨ ਮਹਿਲਾਵਾਂ ਨੇ ਸ਼ਾਹਮੀਰ ਤਕੀਆ ਮੁਹੱਲੇ ਦੀ ਮੁੱਖ ਗਲੀ ਨੂੰ ਬਾਂਸ ਲਗਾ ਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਉਨ੍ਹਾਂ ਵਿਚੋਂ ਇਕ ਮਹਿਲਾ ਨੇ ਕਿਹਾ ਕਿ ਜੋ ਲੋਕ ਬਿਨਾਂ ਕਿਸੇ ਕਾਰਣ ਇਸ ਮੁਹੱਲੇ ਅਤੇ ਗਲੀ ਵਿਚ ਅੰਦਰ ਆਉਣ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਦੀ ਡੰਡਿਆਂ ਨਾਲ ਪਿਟਾਈ ਹੋਵੇਗੀ ਕਿਉਂਕਿ ਕੋਰੋਨਾ ਵਾਇਰਸ ਤੋਂ ਸਾਰਿਆਂ ਦਾ ਬਚਾਅ ਕਰਨਾ ਹੈ।

Gurdeep Singh

This news is Content Editor Gurdeep Singh