ਲਾਕਡਾਊਨ ਨੇ ਬਦਲੀ ਭਾਰਤ ਦੀ ਆਬੋ-ਹਵਾ, ਪੰਛੀਆਂ ਨੇ ਖੁੱਲ੍ਹੀ ਹਵਾ ''ਚ ਲਿਆ ਸੁੱਖ ਦਾ ''ਸਾਹ''

04/23/2020 7:05:40 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਭਾਰਤ 'ਚ ਦਿਨੋਂ-ਦਿਨ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਕਰ ਕੇ ਲਾਕਡਾਊਨ ਹੈ, ਜੋ ਕਿ 3 ਮਈ ਤਕ ਲਾਗੂ ਰਹੇਗਾ। ਲਾਕਡਾਊਨ ਕਾਰਨ ਜਿੱਥੇ ਮਨੁੱਖ ਘਰਾਂ 'ਚ ਕੈਦ ਹਨ, ਉੱਥੇ ਹੀ ਰੇਲ, ਸੜਕ ਤੇ ਹਵਾਈ ਸਫਰ ਵੀ ਬੰਦ ਹੈ। ਲਾਕਡਾਊਨ ਕਰ ਕੇ ਭਾਵੇਂ ਹੀ ਮਨੁੱਖ ਪਰੇਸ਼ਾਨੀ 'ਚ ਹੈ ਪਰ ਸਹੀ ਮਾਇਨਿਆਂ ਵਿਚ ਪੰਛੀਆਂ ਨੂੰ ਖੁੱਲ੍ਹੀ ਹਵਾ 'ਚ ਸਾਹ ਲੈਣ ਦਾ ਮੌਕਾ ਮਿਲਿਆ ਹੈ। ਸੂਬਿਆਂ, ਸ਼ਹਿਰਾਂ ਅਤੇ ਜ਼ਿਲਿਆਂ 'ਚ ਇਨਸਾਨੀ ਹਲ-ਚਲ ਰੁੱਕੀ ਹੋਈ ਹੈ। ਖਾਲੀ ਸ਼ਹਿਰ ਅਤੇ ਸੁੰਨਸਾਨ ਸੜਕਾਂ 'ਤੇ ਜੰਗਲੀ ਜੀਵ ਵੀ ਘੁੰਮਦੇ ਨਜ਼ਰ ਆ ਰਹੇ ਹਨ।

ਪੰਛੀ ਮਾਹਰਾਂ ਦਾ ਮੰਨਣਾ ਹੈ ਕਿ ਹਾਲ ਦੇ ਦਿਨਾਂ ਵਿਚ ਸ਼ਹਿਰੀ ਖੇਤਰਾਂ ਵਿਚ ਪੰਛੀਆਂ ਦੀ ਗਿਣਤੀ 'ਚ ਇਜਾਫਾ ਦਰਜ ਕੀਤਾ ਗਿਆ ਹੈ। ਅਜਿਹੇ ਮਹਿਮਾਨ ਪੰਛੀ ਵੀ ਨਜ਼ਰ ਆਉਣ ਲੱਗੇ ਹਨ, ਜੋ ਮਨੁੱਖ ਦੀ ਸੰਘਣੀ ਆਬਾਦੀ ਤੋਂ ਦੂਰ ਰਹਿੰਦੇ ਹਨ। ਲਾਕਡਾਊਨ ਕਰ ਕੇ ਭੀੜ ਅਤੇ ਰੌਲਾ-ਰੱਪਾ ਵੀ ਘੱਟ ਹੋ ਗਿਆ। ਜ਼ਿਆਦਾ ਰੌਲੇ-ਰੱਪੇ ਵਾਲੀਆਂ ਥਾਵਾਂ 'ਤੇ ਸੰਨਾਟਾ ਹੈ। ਇਹ ਸਭ ਕੁਝ ਪੰਛੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ। ਇਹ ਹੀ ਵਜ੍ਹਾ ਹੈ ਕਿ ਸਥਾਨਕ ਪੰਛੀਆਂ ਦੇ ਨਾਲ-ਨਾਲ ਸ਼ਹਿਰਾਂ 'ਚ ਘੱਟ ਨਜ਼ਰ ਆਉਣ ਵਾਲੇ ਪੰਛੀ ਵੀ ਆ ਰਹੇ ਹਨ।

ਦੱਸ ਦੇਈਏ ਕਿ ਭਾਰਤ ਦੇ ਸਾਰੇ ਪ੍ਰਦੂਸ਼ਣ ਦਾ ਹਿੱਸਾ ਕਾਰਖਾਨੇ ਅਤੇ ਵਾਹਨਾਂ ਵਲੋਂ ਛੱਡੇ ਗਏ ਜ਼ਹਿਰੇ ਧੂੰਏਂ ਦਾ ਹੁੰਦਾ ਹੈ। ਲਾਕਡਾਊਨ ਕਰ ਕੇ ਹਵਾ ਬਹੁਤ ਸਾਫ ਹੋ ਗਈ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਬਹੁਤ ਹੇਠਾਂ ਆ ਗਿਆ ਹੈ। ਖਾਸ ਗੱਲ ਇਹ ਹੈ ਕਿ ਟ੍ਰੈਫਿਕ ਦਾ ਰੌਲਾ ਘੱਟਣ ਨਾਲ ਹੁਣ ਪੰਛੀਆਂ ਦੀ ਚੀਂ-ਚੀਂ ਨੂੰ ਵੀ ਸਾਫ ਸੁਣਿਆ ਜਾ ਸਕਦਾ ਹੈ, ਪਹਿਲਾਂ ਅਜਿਹਾ ਘੱਟ ਹੁੰਦਾ ਸੀ।

Tanu

This news is Content Editor Tanu