ਮਹਾਰਾਸ਼ਟਰ : ਔਰੰਗਾਬਾਦ 'ਚ ਲਾਕਡਾਊਨ 20 ਮਈ ਤੱਕ ਵਧਾਇਆ ਗਿਆ

05/17/2020 1:05:09 PM

ਔਰੰਗਾਬਾਦ (ਵਾਰਤਾ)— ਮਹਾਰਾਸ਼ਟਰ 'ਚ ਔਰੰਗਾਬਾਦ ਜ਼ਿਲਾ ਪ੍ਰਸ਼ਾਸਨ ਨੇ ਜ਼ਿਲੇ ਵਿਚ ਕੋਰੋਨਾ ਵਾਇਰਸ ਦੀ ਗਿਣਤੀ 1 ਹਜ਼ਾਰ ਦੇ ਕਰੀਬ ਪਹੁੰਚਣ 'ਤੇ ਐਤਵਾਰ ਨੂੰ ਲਾਕਡਾਊਨ ਦਾ ਸਮਾਂ 20 ਮਈ ਤੱਕ ਵਧਾ ਦਿੱਤਾ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 57 ਨਵੇਂ ਮਾਮਲੇ ਆਉਣ ਨਾਲ ਜ਼ਿਲੇ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 958 ਹੋ ਗਈ ਹੈ ਅਤੇ 26 ਮਰੀਜ਼ਾਂ ਦੀ ਇਸ ਵਾਇਰਸ ਨਾਲ ਮੌਤ ਹੋਈ ਅਤੇ ਹੁਣ ਤੱਕ 256 ਮਰੀਜ਼ ਠੀਕ ਹੋ ਚੁੱਕੇ ਹਨ।

ਤਾਜ਼ਾ ਅੰਕੜਿਆਂ ਮੁਤਾਬਕ ਜ਼ਿਲੇ ਦੇ ਜਾਲਾਨ ਨਗਰ, ਉਲਕਾਨਗਰੀ, ਰੋਹਿਦਾਸ ਹਾਊਸਿੰਗ ਸੋਸਾਇਟੀ, ਸੰਜੇ ਨਗਰ, ਸਤਾਰਾ ਕੰਪਲੈਕਸ, ਬਾਰਾਂ ਕਾਲੋਨੀ ਗਲੀ ਨੰਬਰ-2, ਸੇਵਨ ਹਿੱਲ, ਐੱਨ-6 ਸਿਡਕੋ, ਨਯਾ ਨਗਰ, ਨਯਾ ਨਗਰ ਦੁਰਗਾ ਮਾਤਾ ਕਾਲੋਨੀ, ਸਿਲਕ ਮਿੱਲ ਕਾਲੋਨੀ, ਜੀ. ਐੱਮ. ਸੀ. ਐੱਚ. ਵਿਚ ਇਕ-ਇਕ ਮਾਮਲਾ ਅਤੇ ਕਬੱਡੀਪੁਰਾ ਬੁੱਧੀਲੀਨ ਵਿਚ 3-3 ਅਤੇ ਪੁੰਡਲਿਕ ਨਗਰ ਵਿਚ 5 ਅਤੇ ਹੁਸੈਨ ਕਾਲੋਨੀ ਅਤੇ ਬਹਾਦੁਰਪੁਰਾ ਵਿਚ 8-8 ਮਾਮਲੇ ਹਨ।

ਦੱਸਣਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਕਰੀਬ 5 ਹਜ਼ਾਰ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਪੀੜਤਾਂ ਦੀ ਗਿਣਤੀ 90 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ ਭਾਰਤ ਹੁਣ ਦੁਨੀਆ ਭਰ 'ਚ ਪੀੜਤ ਮਰੀਜ਼ਾਂ ਦੀ ਸਭ  ਤੋਂ ਵਧੇਰੇ ਅੰਕੜਿਆਂ ਵਾਲੇ ਦੇਸ਼ਾਂ ਦੀ ਸੂਚੀ ਵਿਚ 11ਵੇਂ ਨੰਬਰ 'ਤੇ ਆ ਗਿਆ ਹੈ। ਦੇਸ਼ 'ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਪ੍ਰਭਾਵਿਤ ਹੋਇਆ ਹੈ ਅਤੇ ਇਸ ਕਾਰਨ ਸੂਬੇ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਮਹਾਰਾਸ਼ਟਰ ਵਿਚ ਪੀੜਤਾਂ ਦੀ ਗਿਣਤੀ 30,706 ਹੋ ਗਈ ਅਤੇ 1135 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 7088 ਲੋਕ ਇਸ ਵਾਇਰਸ ਤੋਂ ਠੀਕ ਹੋਏ ਹਨ।


Tanu

Content Editor

Related News