ਤਾਲਾਬੰਦੀ ਦੀ ਬਿਹਤਰ ਵਰਤੋਂ : ਇਸ ਸ਼ਖਸ ਨੇ ਘਰ ਦੀ ਛੱਤ ਨੂੰ ਹੀ ਬਣਾ ਦਿੱਤਾ ਖੇਤ

10/08/2020 5:20:47 PM

ਟੀਕਮਗੜ੍ਹ- ਕੋਰੋਨਾ ਵਰਗੀ ਆਫ਼ਤ ਨਾਲ ਨਜਿੱਠਣ ਲਈ ਤਾਲਾਬੰਦੀ ਦਰਮਿਆਨ ਘਰਾਂ 'ਚ ਬੰਦ ਲੋਕਾਂ ਨੇ ਸਥਿਤੀ ਦੇ ਹਿਸਾਬ ਨਾਲ ਢੱਲਣਾ ਸਿੱਖਿਆ। ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ 'ਚ ਇਕ ਅਜਿਹੀ ਹੀ ਉਦਾਹਰਣ ਦੇਖਣ ਨੂੰ ਮਿਲੀ, ਜਿੱਥੇ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਘਰ ਦੀ ਛੱਤ 'ਤੇ ਹੀ ਸਬਜ਼ੀਆਂ ਉਗਾਈਆਂ। ਇਹ ਕਮਾਲ ਖੇਤੀਬਾੜੀ ਵਿਗਿਆਨੀ ਯੋਗ ਰੰਜਨ ਨੇ ਕੀਤਾ ਹੈ। ਆਤਮਨਿਰਭਰ ਬਣਨ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ। ਇਸ ਅਨੁਭਵ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਸਿਹਤ ਨੂੰ ਸੰਜੀਵਨੀ ਮਿਲ ਰਹੀ ਹੈ, ਉੱਥੇ ਹੀ ਸ਼ੁੱਧਤਾ ਦੀ 100 ਫੀਸਦੀ ਗਾਰੰਟੀ ਵੀ ਮਿਲ ਰਹੀ ਹੈ।

60 ਬੋਰੀਆਂ 'ਚ ਮਿੱਟੀ ਭਰ ਕੇ ਸ਼ੁਰੂ ਕੀਤੀ ਖੇਤੀ
ਖੇਤੀਬਾੜੀ ਵਿਗਿਆਨੀ ਯੋਗ ਰੰਜਨ ਨੇ ਕੋਰੋਨਾ ਕਾਲ 'ਚ 60 ਬੋਰੀਆਂ 'ਚ ਮਿੱਟੀ ਭਰ ਕੇ ਸਬਜ਼ੀਆਂ ਦੀ ਖੇਤੀ ਸ਼ੁਰੂ ਕੀਤੀ। ਉਸ 'ਚ ਹੀ ਗੋਬਰ ਦਾ ਖਾਦ ਮਿਲਾ ਕੇ ਇਨ੍ਹਾਂ ਸਾਰੀਆਂ ਬੋਰੀਆਂ ਨੂੰ ਛੱਤ 'ਤੇ ਰੱਖ ਦਿੱਤਾ। ਇਨ੍ਹਾਂ ਬੋਰੀਆਂ 'ਚ ਹੀ ਟਮਾਟਰ, ਲੋਕੀ, ਗਿਲਕੀ, ਬਰਵਟੀ, ਸ਼ਿਮਲਾ ਮਿਰਚ, ਅਦਰਕ, ਧਨੀਆ, ਬੈਂਗਨ ਆਦਿ ਕਈ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ।

ਕਾਲੋਨੀ ਦੇ ਲੋਕਾਂ ਨੂੰ ਮੁਫ਼ਤ ਵੰਡਦੇ ਹਨ ਸਬਜ਼ੀ
ਇਸ ਸੰਬੰਧ 'ਚ ਯੋਗ ਰੰਜਨ ਦਾ ਕਹਿਣਾ ਹੈ ਕਿ ਛੱਤ 'ਤੇ ਸਬਜ਼ੀ ਉਗਾਉਣਾ ਕਾਫ਼ੀ ਸੌਖਾ ਹੈ। ਖੇਤਾਂ 'ਚ ਤਾਂ ਕਾਫ਼ੀ ਪਾਣੀ ਅਤੇ ਖਾਦ ਦੇਣਾ ਪੈਂਦਾ ਹੈ ਪਰ ਛੱਤ 'ਤੇ ਬੋਰੀਆਂ 'ਚ ਸਬਜ਼ੀ ਨੂੰ ਕਾਫ਼ੀ ਘੱਟ ਪਾਣੀ ਅਤੇ ਖਾਦ ਦੇਣਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਛੱਤ 'ਤੇ ਸਬਜ਼ੀਆਂ ਉਗਾਉਣ 'ਚ ਮਿਹਨਤ ਘੱਟ ਕਰਨੀ ਪੈਂਦੀ ਹੈ, ਜਦੋਂ ਕਿ ਸ਼ੁੱਧਤਾ ਦੀ ਪੂਰੀ ਗਾਰੰਟੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਬਜ਼ੀਆਂ ਦੀ ਵਰਤੋਂ ਖ਼ੁਦ ਤਾਂ ਕਰਦੇ ਹੀ ਹਨ। ਨਾਲ ਹੀ ਉਹ ਆਪਣੇ ਕਾਲੋਨੀ 'ਚ ਵੀ ਲੋਕਾਂ ਨੂੰ ਮੁਫ਼ਤ ਹੀ ਸਬਜ਼ੀਆਂ ਵੰਡਦੇ ਹਨ। ਇਸ ਖੇਤੀ 'ਚ ਯੋਗ ਰੰਜਨ ਦੀ ਪਤਨੀ ਮੀਨਾਕਸ਼ੀ ਵੀ ਉਨ੍ਹਾਂ ਦੀ ਮਦਦ ਕਰਦੀ ਹੈ।

DIsha

This news is Content Editor DIsha