ਪ੍ਰਿਯੰਕਾ ਗਾਂਧੀ ਨੇ PM ਮੋਦੀ ਨੂੰ ਕੀਤੀ ਅਪੀਲ: ਕਿਹਾ, ਮਜ਼ਦੂਰਾਂ ਨੂੰ ਘਰ ਭੇਜਣ ਦਾ ਕਰਨ ਇੰਤਜ਼ਾਮ

04/15/2020 3:28:28 PM

ਨਵੀਂ ਦਿੱਲੀ-ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲਾਕਡਾਊਨ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਵੱਖ-ਵੱਖ ਥਾਵਾਂ 'ਤੇ ਫਸੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਨੇ ਇਹ ਮੰਗ ਅਜਿਹੇ ਸਮੇਂ ਕੀਤੀ ਹੈ ਜਦੋਂ ਲਾਕਡਾਊਨ ਦੇ ਬਾਵਜੂਦ ਮੰਗਲਵਾਰ ਨੂੰ ਮੁੰਬਈ ਅਤੇ ਸੂਰਤ 'ਚ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਸੜਕਾਂ 'ਤੇ ਇਕੱਠੇ ਹੋ ਗਏ। ਦੱਸ ਦੇਈਏ ਕਿ ਮਜ਼ਦੂਰ ਆਪਣੇ ਘਰ ਜਾਣ ਦੀ ਮੰਗ ਕਰ ਰਹੇ ਹਨ। 

ਪ੍ਰਿਯੰਕਾ ਗਾਂਧੀ ਨੇ ਟਵੀਟ 'ਚ ਲਿਖਿਆ ਹੈ, ਆਖਰ ਹਰ ਵਾਰ ਮੁਸੀਬਤਾਂ ਗਰੀਬਾਂ ਅਤੇ ਮਜ਼ਦੂਰ ਲੋਕਾਂ 'ਤੇ ਕਿਉ ਟੁੱਟਦੀਆਂ ਹਨ। ਉਨ੍ਹਾਂ ਦੀ ਸਥਿਤੀ ਨੂੰ ਧਿਆਨ 'ਚ ਰੱਖ ਕੇ ਫੈਸਲਾ ਕਿਉਂ ਨਹੀਂ ਲਿਆ ਜਾਂਦਾ। ਉਨ੍ਹਾਂ ਨੂੰ ਰੱਬ ਭਰੋਸੇ ਕਿਉਂ ਛੱਡ ਦਿੱਤਾ ਜਾਂਦਾ ਹੈ। ਲਾਕਡਾਊਨ ਦੌਰਾਨ ਰੇਲਵੇ ਟਿਕਟਾਂ ਦੀ ਬੁਕਿੰਗ ਕਿਉ ਜਾਰੀ ਸੀ। ਉਨ੍ਹਾਂ ਲਈ ਸਪੈਸ਼ਲ ਟ੍ਰੇਨਾਂ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ ਗਿਆ।

ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਮਜ਼ਦੂਰਾਂ ਦੇ ਪੈਸੇ ਖਤਮ ਹੋ ਰਹੇ ਹਨ, ਸਟਾਕ ਦਾ ਰਾਸ਼ਨ ਖਤਮ ਹੋ ਰਿਹਾ ਹੈ। ਉਹ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ- ਆਪਣੇ ਘਰ-ਪਿੰਡ ਜਾਣਾ ਚਾਹੁੰਦੇ ਹਨ। ਇਨ੍ਹਾਂ ਦੀ ਵਿਵਸਥਾ ਹੋਣੀ ਚਾਹੀਦੀ ਸੀ। ਹੁਣ ਵੀ ਸਹੀ ਪਲਾਨਿੰਗ ਦੇ ਨਾਲ ਇਨ੍ਹਾਂ ਦੀ ਮਦਦ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਮਜ਼ਦੂਰ ਇਸ ਦੇਸ਼ ਦੀ ਰੀੜ ਦੀ ਹੱਡੀ ਹੈ।

Iqbalkaur

This news is Content Editor Iqbalkaur