ਲਾਕਡਾਊਨ ਦਾ ਕਮਾਲ: ਦਹਾਕਿਆਂ ਬਾਅਦ ਤੀਰਥ ਸਥਾਨ ਰਾਮੇਸ਼ਵਰਮ ''ਚ ਦੇਖਿਆ ਗਿਆ ਅਜਿਹਾ ਨਜ਼ਾਰਾ

05/02/2020 2:06:05 PM

ਤਾਮਿਲਨਾਡੂ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦੇ ਕਹਿਰ ਨੂੰ ਰੋਕਣ ਲਈ ਲਾਕਡਾਊਨ 3.0 ਲਾਗੂ ਹੈ। ਲੋਕਾਂ ਘਰਾਂ 'ਚ ਬੰਦ ਹਨ ਪਰ ਇਸ ਨਾਲ ਕੁਦਰਤ ਨੂੰ ਖੁੱਲ ਕੇ ਸਾਹ ਲੈਣ ਦਾ ਮੌਕਾ ਮਿਲਿਆ ਹੈ। ਦੇਸ਼ ਦੇ ਕਈ ਹਿੱਸਿਆ ਤੋਂ ਖਬਰਾਂ ਆ ਰਹੀਆਂ ਹਨ ਕਿ ਕਿਤੇ ਸੜਕਾਂ 'ਤੇ ਮੋਰ-ਹਿਰਨਾਂ ਦੇ ਝੁੰਡ ਦੇਖਣ ਨੂੰ ਮਿਲ ਰਹੇ ਹਨ। ਇਸ ਤੋਂ ਇਲਾਵਾ ਦਿੱਲੀ 'ਚ ਯੁਮਨਾ ਦਾ ਪਾਣੀ ਕਈ ਦਹਾਕਿਆਂ ਤੋਂ ਬਾਅਦ ਸਾਫ ਨਜ਼ਰ ਆਇਆ ਹੈ। ਇਸ ਗੱਲ ਨੂੰ ਸਾਰੇ ਮੰਨ ਰਹੇ ਹਨ ਕਿ ਲਾਕਡਾਊਨ ਨੇ ਹਵਾ-ਪਾਣੀ ਨੂੰ ਸਾਫ ਬਣਾਉਣ 'ਚ ਅਹਿਮ ਰੋਲ ਨਿਭਾਇਆ ਹੈ। ਇਸ ਦੌਰਾਨ ਹੀ ਹੁਣ ਤਾਮਿਲਨਾਡੂ 'ਚ ਮਸ਼ਹੂਰ ਤੀਰਥ ਸਥਾਨ ਰਾਮੇਸ਼ਵਰਮ 'ਚ ਵੀ ਕੁਦਰਤ ਦਾ ਆਲੌਕਿਕ ਨਜ਼ਾਰਾ ਦੇਖਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅਗਨੀ ਤੀਰਥ ਸਾਗਰ ਦਾ ਪਾਣੀ ਬਹੁਤ ਸਾਫ ਹੋ ਗਿਆ ਹੈ। 

ਦਰਅਸਲ ਤਾਮਿਲਨਾਡੂ ਦੇ ਮਸ਼ਹੂਰ ਤੀਰਥ ਸਥਾਨ ਰਾਮੇਸ਼ਵਰਮ 'ਚ ਹਜ਼ਾਰਾਂ ਲੋਕਾਂ ਦੀ ਭੀੜ ਹਮੇਸ਼ਾ ਰਹਿੰਦੀ ਸੀ ਪਰ ਲਾਕਡਾਊਨ ਕਾਰਨ ਹੁਣ ਇੱਥੇ ਇਹ ਮੰਦਰ ਅਤੇ ਅਗਨੀ ਤੀਰਥ ਸਾਗਰ ਦਾ ਕਿਨਾਰਾ ਖਾਲੀ ਪਿਆ ਹੈ। ਇਸ ਕਾਰਨ ਅਗਨੀ ਤੀਰਥ ਸਾਗਰ ਦਾ ਪਾਣੀ ਬਹੁਤ ਸਾਫ ਹੋ ਗਿਆ ਹੈ। ਅਜਿਹਾ ਦਹਾਕਿਆਂ ਬਾਅਦ ਇੱਥੇ ਨਜ਼ਾਰਾ ਦੇਖਣ ਨੂੰ ਮਿਲਿਆ ਹੈ। 

ਇਹ ਵੀ ਦੱਸਿਆ ਜਾਂਦਾ ਹੈ ਕਿ ਅਗਨੀ ਤੀਰਥ ਸਾਗਰ ਦੇ ਕਿਨਾਰੇ ਪੂਜਾ-ਪਾਠ ਕਰਨ ਆਏ ਸ਼ਰਧਾਲੂ ਸਾਮਾਨ ਅਤੇ ਕੱਪੜੇ ਇੱਥੇ ਹੀ ਛੱਡ ਜਾਂਦੇ ਸੀ, ਜਿਸ ਕਾਰਨ ਇਹ ਕਾਫੀ ਪ੍ਰਦੂਸ਼ਿਤ ਰਹਿੰਦਾ ਸੀ ਪਰ ਲਾਕਡਾਊਨ ਹੋਣ ਕਾਰਨ ਇੱਥੇ ਸ਼ਰਧਾਲੂ ਨਹੀਂ ਆ ਰਹੇ ਹਨ। ਇਹ ਥਾਂ ਹੌਲੀ-ਹੌਲੀ ਆਪਣੇ ਅਸਲ ਰੂਪ 'ਚ ਵਾਪਸ ਆ ਰਹੀ ਹੈ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਾਮੇਸ਼ਵਰਮ ਤੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਇੱਥੇ ਕੁਝ ਪੁਜਾਰੀਆਂ ਨੇ ਆਪਣੇ ਸ਼ਰਧਾਲੂਆਂ ਲਈ ਵੀਡੀਓ ਕਾਲ ਰਾਹੀਂ ਪੂਜਾ ਪਾਠ ਕਰ ਰਹੇ ਹਨ।

Iqbalkaur

This news is Content Editor Iqbalkaur