ਦਿੱਲੀ ਵਾਸੀਆਂ ਨੂੰ ਕੇਜਰੀਵਾਲ ਨੇ ਦਿੱਤਾ ਭੋਰਸਾ- ਕੋਈ ਕਮੀ ਨਹੀਂ ਹੋਣ ਦੇਵਾਂਗੇ

03/25/2020 6:43:00 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਇਕ ਵਾਰ ਫਿਰ ਲਾਕ ਡਾਊਨ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੱਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਹ ਫੈਸਲਾ ਬਹੁਤ ਜ਼ਰੂਰੀ ਸੀ। ਜੇਕਰ ਕੋਰੋਨਾ ਨੂੰ ਫੈਲਣ ਤੋਂ ਰੋਕਣਾ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ ਦਿੱਲੀ 'ਚ 5 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ, ਹੁਣ ਤਕ 35 ਮਾਮਲੇ ਹੋ ਗਏ ਹਨ। ਜ਼ਰੂਰੀ ਹੈ ਕਿ ਕੋਰੋਨਾ ਦੇ ਕੇਸ ਹੋਰ ਨਾ ਵਧਣ। ਇਸ ਖਤਰੇ ਨੂੰ ਘੱਟ ਕਰਨ ਲਈ ਲੋਕ ਘਰਾਂ ਨੂੰ ਬੰਦ ਰਹਿਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਸਾਰੀਆਂ ਜ਼ਰੂਰੀ ਚੀਜ਼ਾਂ ਮਿਲਦੀਆਂ ਰਹਿਣਗੀਆਂ, ਕੋਈ ਕਮੀ ਨਹੀਂ ਹੋਣ ਦੇਵਾਂਗੇ। ਦੁੱਧ, ਸਬਜ਼ੀ, ਰਾਸ਼ਨ ਦੀਆਂ ਦੁਕਾਨਾਂ, ਦਵਾਈਆਂ ਦੀਆਂ ਦੁਕਾਨਾਂ ਚੱਲਦੀਆਂ ਰਹਿਣ ਤਾਂ ਇਸ ਲਈ ਇਨ੍ਹਾਂ ਸਾਰਿਆਂ ਨੂੰ ਪਾਸ ਦੀ ਲੋੜ ਹੈ। 

ਉਨ੍ਹਾਂ ਸਾਰੇ ਲੋਕਾਂ ਨੂੰ ਅਸੀਂ ਈ-ਪਾਸ ਦੇਵਾਂਗੇ, ਤਾਂ ਕਿ ਇਹ ਲੋਕ ਆਪਣਾ ਕੰਮ ਸੁਚਾਰੂ ਢੰਗ ਨਾਲ ਕਰ ਸਕਣ। 1031 'ਤੇ ਇਹ ਲੋਕ ਫੋਨ ਕਰ ਕੇ ਤੁਸੀਂ ਦੱਸੋਗੋ ਕਿ ਤੁਸੀਂ ਕਿ ਸੇਵਾਵਾਂ ਦਿੰਦੇ ਹੋ ਤਾਂ ਈ-ਪਾਸ ਦਿੱਤਾ ਜਾਵੇਗਾ। ਕੇਜਰੀਵਾਲ ਨੇ ਇਹ ਵੀ ਸਾਫ ਕੀਤਾ ਕਿ ਹੈਲਪਲਾਈਨ ਨੰਬਰ ਨਹੀਂ ਹੈ। ਜੋ ਵੀ ਸਰਕਾਰੀ ਸੇਵਾਵਾਂ- ਬਿਜਲੀ, ਪਾਣੀ, ਸਰਕਾਰੀ ਹਸਪਤਾਲ ਹਨ, ਉਨ੍ਹਾਂ  ਕਰਮਚਾਰੀਆਂ ਕੋਲ ਆਪਣੇ-ਆਪਣੇ ਆਈ. ਡੀ. ਕਾਰਡ ਹੋਣਗੇ। ਇਹ ਲੋਕ ਪੁਲਸ ਨੂੰ ਆਪਣੇ ਆਈ. ਡੀ. ਕਾਰਡ ਦਿਖਾਉਣਗੇ। ਜੋ ਮੀਡੀਆ ਵਾਲੇ ਹਨ, ਉਹ ਵੀ ਆਪਣੇ ਆਈ. ਡੀ. ਕਾਰਡ ਦਿਖਾਉਣਗੇ, ਉਹ ਚੱਲਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੇ ਕਿਸੇ ਪਾਸ ਦੀ ਲੋੜ ਨਹੀਂ ਹੈ, ਜੋ ਖਰੀਦਦਾਰੀ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਲੋਕ ਘਰਾਂ 'ਚ ਬੰਦ ਰਹਿਣ ਅਤੇ ਪ੍ਰਧਾਨ ਮੰਤਰੀ ਵਲੋਂ ਲਾਏ ਗਏ ਲਾਕ ਡਾਊਨ ਦਾ ਪਾਲਣ ਕਰਨ।

Tanu

This news is Content Editor Tanu