ਤਾਲਾਬੰਦੀ-5 ਦੀਆਂ ਖ਼ਬਰਾਂ ''ਤੇ ਕੇਂਦਰੀ ਗ੍ਰਹਿ ਮੰਤਰਾਲਾ ਦਾ ਬਿਆਨ ਆਇਆ ਸਾਹਮਣੇ

05/27/2020 6:03:31 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਕਰ ਕੇ ਲਾਕਡਾਊੂਨ ਦਾ 4 ਪੜਾਅ ਜਾਰੀ ਹੈ, ਜੋ ਕਿ 31 ਮਈ ਤੱਕ ਜਾਰੀ ਰਹੇਗਾ। ਅਜਿਹੇ ਵਿਚ ਕੁਝ ਮੀਡੀਆ ਸੰਸਥਾਵਾਂ ਵਲੋਂ ਤਾਲਾਬੰਦੀ ਦੇ 5ਵੇਂ ਪੜਾਅ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ 'ਤੇ ਕੇਂਦਰੀ ਗ੍ਰਹਿ ਮੰਤਰਾਲਾ ਨੇ ਸਪੱਸ਼ਟ ਕੀਤਾ ਹੈ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਦਾਅਵਿਆਂ 'ਚ ਕੋਈ ਦਮ ਨਹੀਂ ਹੈ। ਆਪਣੇ ਸਪੱਸ਼ਟੀਕਰਨ ਵਿਚ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਤਾਲਾਬੰਦੀ-5 ਦੀ ਖ਼ਬਰਾਂ ਬਿਲਕੁਲ ਬੇਬੁਨਿਆਦ ਹਨ। 

PunjabKesari

ਦਰਅਸਲ ਇਕ ਮੀਡੀਆ ਸੰਸਥਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਨੂੰ ਲੈ ਕੇ ਖ਼ਬਰ ਪ੍ਰਕਾਸ਼ਿਤ ਕਰਦੇ ਹੋਏ ਸੰਭਾਵਨਾ ਜ਼ਾਹਰ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਈ ਨੂੰ ਆਪਣੇ ਇਸ ਲੋਕਪ੍ਰਿਅ ਪ੍ਰੋਗਰਾਮ ਵਿਚ ਤਾਲਾਬੰਦੀ ਦੇ 5ਵੇਂ ਪੜਾਅ ਦਾ ਐਲਾਨ ਵੀ ਕਰ ਸਕਦੇ ਹਨ। ਗ੍ਰਹਿ ਮੰਤਰਾਲਾ ਦੇ ਬੁਲਾਰੇ ਨੇ ਇਸ 'ਤੇ ਸਥਿਤੀ ਸਪੱਸ਼ਟ ਕਰਦੇ ਹੋਏ ਕਿਹਾ ਕਿ ਇਹ ਮਹਿਜ ਅਟਕਲਾਂ ਹਨ, ਜੋ ਬਿਲਕੁਲ ਆਧਾਰਹੀਨ ਹੈ। ਬੁਲਾਰੇ ਨੇ ਟਵੀਟ ਕਰ ਕੇ ਕਿਹਾ ਕਿ ਇਨ੍ਹਾਂ ਅਟਕਲਾਂ ਨੂੰ ਗ੍ਰਹਿ ਮੰਤਰਾਲਾ ਨਾਲ ਜੋੜਨਾ ਸਹੀ ਨਹੀਂ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਚ ਪਹਿਲੀ ਵਾਰ 25 ਮਾਰਚ ਨੂੰ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਤਾਲਾਬੰਦੀ ਦੀ ਮਿਆਦ ਵਿਚ ਚਾਰ ਵਾਰ ਇਜਾਫਾ ਕੀਤਾ ਜਾ ਚੁੱਕਾ ਹੈ। ਤਾਲਾਬੰਦੀ-4 ਦੀ ਸ਼ੁਰੂਆਤ 18 ਮਈ ਤੋਂ ਸ਼ੁਰੂ ਹੋਈ ਹੈ, ਜੋ ਕਿ 31 ਮਈ ਤੱਕ ਜਾਰੀ ਰਹੇਗੀ। 


Tanu

Content Editor

Related News